
ਅਧਿਕਾਰੀਆਂ ਨੂੰ 100 ਡਾਲਰ ਦੇ 1,300 ਨੋਟ ਮਿਲੇ
ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕੋਲਕਾਤਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਯਾਤਰੀ ਕੋਲੋਂ 1 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਅਮਰੀਕੀ ਡਾਲਰ ਜ਼ਬਤ ਕੀਤੇ ਹਨ। ਈਡੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
16 ਸਤੰਬਰ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਇਕ ਔਰਤ ਨੂੰ ਭਾਰੀ ਮਾਤਰਾ ਵਿਚ ਵਿਦੇਸ਼ੀ ਕਰੰਸੀ ਲਿਜਾਂਦੇ ਰੋਕਿਆ। ਇੱਕ ਬਿਆਨ ਵਿੱਚ, ਏਜੰਸੀ ਨੇ ਕਿਹਾ ਕਿ ਵਿਭਾਗ ਨੇ ਈਡੀ ਨੂੰ ਸੂਚਿਤ ਕੀਤਾ ਅਤੇ ਅਧਿਕਾਰੀਆਂ ਨੂੰ ਇਸ ਵਿੱਚੋਂ 100 ਡਾਲਰ ਦੇ 1,300 ਨੋਟ ਮਿਲੇ।
ਈਡੀ ਨੇ ਕਿਹਾ ਔਰਤ ਸੰਗੀਤ ਦੇਵੀ ਇਹ ਨਹੀਂ ਦੱਸ ਸਕੀ ਕਿ ਉਸ ਤੋਂ ਪ੍ਰਾਪਤ ਵਿਦੇਸ਼ੀ ਮੁਦਰਾ ਦਾ ਸਰੋਤ ਕੀ ਸੀ ਅਤੇ ਉਹ ਇੰਨੀ ਵੱਡੀ ਰਕਮ ਲੈ ਕੇ ਕਿਉਂ ਘੁੰਮ ਰਹੀ ਸੀ?"ਔਰਤ ਨਹੀਂ ਦੱਸ ਸਕੀ ਕਿ 1.03 ਕਰੋੜ ਰੁਪਏ ਦੀ ਵੱਡੀ ਵਿਦੇਸ਼ੀ ਮੁਦਰਾ ਕਿੱਥੋਂ ਆਈ, ਜਿਸ ਤੋਂ ਬਾਅਦ ਕਰੰਸੀ ਜ਼ਬਤ ਕਰ ਲਈ ਗਈ।