ਕਰਜ਼ੇ ਦੀ ਕਿਸ਼ਤ ਨਾ ਚੁਕਾਉਣ ’ਤੇ ਏਜੰਟ ਨੇ ਗਰਭਵਤੀ ਨੂੰ ਟਰੈਕਟਰ ਨਾਲ ਦਰੜਿਆ   
Published : Sep 19, 2022, 2:05 pm IST
Updated : Sep 19, 2022, 2:06 pm IST
SHARE ARTICLE
Hazaribagh death: 2 lives valued at just Rs 10,000, says father
Hazaribagh death: 2 lives valued at just Rs 10,000, says father

ਪਿਤਾ ਨੇ ਕੀਤੀ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ 

ਹਜਾਰੀਬਾਗ : ਝਾਰਖੰਡ ਦੇ ਹਜਾਰੀਬਾਗ ’ਚ ਟਰੈਕਟਰ ਦੀ ਕਿਸ਼ਤ ਸਮੇਂ ’ਤੇ ਨਾ ਚੁਕਾ ਸਕਣ ਕਾਰਨ ਕਿਸਾਨ ਦਾ ਟਰੈਕਟਰ ਜਬਰਨ ਚੁੱਕਣ ਆਏ ਇਕ ਫਾਈਨਾਂਸ ਕੰਪਨੀ ਦੇ ਮੁਲਾਜ਼ਮਾਂ ਨੇ ਕਿਸਾਨ ਦੀ ਗਰਭਵਤੀ ਧੀ ਨੂੰ ਟਰੈਕਟਰ ਨਾਲ ਦਰੜ ਦਿਤਾ, ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ। 

ਮ੍ਰਿਤਕ ਮਹਿਲਾ ਦੋ ਮਹੀਨੇ ਦੀ ਗਰਭਵਤੀ ਸੀ। ਮਾਰੀ ਗਈ ਮਹਿਲਾ ਦੇ ਪਿਤਾ ਨੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਮ੍ਰਿਤਕ ਮਹਿਲਾ ਦੇ ਪਿਤਾ ਮਿਥਲੇਸ਼ ਮਹਿਤਾ ਇਕ ਕਿਸਾਨ ਹਨ ਜਿਨ੍ਹਾਂ ਨੇ ਇਕ ਫਾਈਨਾਂਸ ਕੰਪਨੀ ਤੋਂ ਟਰੈਕਟਰ ਲਈ ਕਰਜ਼ ਲਿਆ ਸੀ, ਜਿਸ ਦੀ ਕਿਸ਼ਤ ਉਹ ਸਮੇਂ ਸਿਰ ਨਹੀਂ ਚੁਕਾ ਸਕਿਆ ਸੀ। 

ਇਸ ਮਾਮਲੇ ਵਿਚ ਹਜਾਰੀਬਾਗ ਦੇ ਸੀਨੀਅਰ ਪੁਲਿਸ ਸੁਪਰਡੈਂਟ ਮਨੋਜ ਰਤਨ ਮੁਤਾਬਕ ਇਸ ਸਿਲਸਿਲੇ ’ਚ ਫਾਈਨਾਂਸ ਕੰਪਨੀ ਦੇ ਸਥਾਨਕ ਮੈਨੇਜਰ ਸਮੇਤ 4 ਲੋਕਾਂ ਵਿਰੁਧ ਐਫ਼. ਆਈ. ਆਰ. ਦਰਜ ਕੀਤੀ ਗਈ ਹੈ। ਏਜੰਟ ਕਰਜ਼ ਦੀ ਕਿਸ਼ਤ ’ਚ ਦੇਰੀ ’ਤੇ ਟਰੈਕਟਰ ਜਬਤ ਕਰਨ ਆਏ ਸਨ। ਬਕਾਏ ਨੂੰ ਲੈ ਕੇ ਵਿਵਾਦ ਮਗਰੋਂ ਜਬਰਨ ਟਰੈਕਟਰ ਲੈ ਕੇ ਜਾਣ ਲੱਗੇ।

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਧੀ ਨੇ ਰੋਕਣਾ ਚਾਹਿਆ ਤਾਂ ਉਸ ਨੂੰ ਟਰੈਕਟਰ ਨਾਲ ਦਰੜ ਦਿਤਾ। ਕਿਸਾਨ ਨੇ ਦਸਿਆ ਕਿ ਉਨ੍ਹਾਂ ਨੇ ਫਾਈਨਾਂਸ ਕੰਪਨੀ ਤੋਂ ਕਰਜ਼ ਲੈ ਕੇ ਟਰੈਕਟਰ ਖ਼੍ਰੀਦਿਆ ਸੀ। ਦੋ ਦਿਨ ਪਹਿਲਾਂ ਹੀ ਕੰਪਨੀ ਵਲੋਂ ਮੈਸੇਜ ਆਇਆ ਕਿ ਬਕਾਇਆ ਕਿਸ਼ਤ 1,20,000 ਰੁਪਏ ਜਮਾ ਕਰੋ ਪਰ ਉਹ ਅਜਿਹਾ ਕਰਨ 'ਚ ਅਸਮਰਥ ਸਨ। 

ਕਿਸਾਨ ਮੁਤਾਬਕ ਜਦੋਂ ਉਹ ਅਜਿਹਾ ਨਹੀਂ ਕਰ ਸਕੇ ਤਾਂ ਫਾਈਨਾਂਸ ਕੰਪਨੀ ਦੇ ਏਜੰਟ ਅਤੇ ਅਧਿਕਾਰੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਸ ਦਾ ਟਰੈਕਟਰ ਚੁੱਕ ਲਿਆ। ਕਿਸਾਨ ਨੇ ਦਸਿਆ ਕਿ ਉਨ੍ਹਾਂ ਦੀ 27 ਸਾਲਾ ਧੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਟਰੈਕਟਰ ਦੀ ਲਪੇਟ ’ਚ ਆ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement