ਵਾਇਰਲ ਤਸਵੀਰ 'ਤੇ ਨਿਹੰਗ ਅਮਨ ਸਿੰਘ ਨੇ ਕੀਤਾ ਖ਼ੁਲਾਸਾ,BJP ਆਗੂਆਂ ਨਾਲ ਮੀਟਿੰਗ ਸਬੰਧੀ ਖੋਲ੍ਹੇ ਭੇਦ 
Published : Oct 19, 2021, 8:17 pm IST
Updated : Oct 19, 2021, 8:17 pm IST
SHARE ARTICLE
Nihang Aman Singh
Nihang Aman Singh

ਨਿਹੰਗ ਸਿੰਘ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਸਾਨੂੰ ਕਿਹਾ ਗਿਆ ਕਿ ਪਹਿਲਾਂ ਸਾਡੀਆਂ ਸ਼ਰਤਾਂ ਮੰਨੀਆਂ ਜਾਣ ਫਿਰ ਬੇਅਦਬੀ ਮਸਲੇ ਬਾਰੇ ਗੱਲ ਕੀਤੀ ਜਾਵੇਗੀ।

ਨਵੀਂ ਦਿੱਲੀ (ਹਰਜੀਤ ਕੌਰ) : ਸਿੰਘੂ ਬਾਰਡਰ ਘਟਨਾ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਅਮਨ ਸਿੰਘ ਅਤੇ ਭਾਜਪਾ ਆਗੂਆਂ ਨਾਲ ਵਾਇਰਲ ਹੋਈਆਂ ਤਸਵੀਰ ’ਤੇ ਅਪਣਾ ਸਪੱਸ਼ਟੀਕਰਨ ਦਿੱਤਾ।

ਸਪੋਕਸਮੈਨ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਉਥੇ ਮੀਟੰਗ ਲਈ ਬੁਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ 'ਤੇ ਹੋਈ ਘਟਨਾ ਬਾਬਤ ਅਸੀਂ ਲਿਖਤੀ ਰੂਪ ਵਿਚ ਗ੍ਰਹਿ ਮੰਤਰੀ ਤੋਂ ਜਵਾਬ ਮੰਗਿਆ ਹੈ ਜਿਸ ਦੀ ਨਕਲ ਰਾਸ਼ਟਰਪਤੀ,ਰਾਜਪਾਲ ਅਤੇ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਸਾਡੇ ਸਾਰੇ ਸਵਾਲਾਂ ਦਾ ਜਵਾਬ ਦੇਣ।  ਨਿਹੰਗ ਸਿੰਘ ਨੇ ਕਾਗਜ਼ 'ਤੇ ਲਿਖੇ ਹੋਏ ਨੰਬਰਾਂ ਨੂੰ ਦਿਖਾਉਂਦਿਆਂ ਕਿਹਾ ਕਿ ਇਨ੍ਹਾਂ 'ਤੇ ਸਾਡੀ ਗੱਲ ਵੀ ਹੋਈ ਹੈ ਇਸ ਦੀ ਡਿਟੇਲ ਕਢਵਾਈ ਜਾਵੇ ਤੇ ਜਾਂਚ ਕਰਵਾਈ ਜਾਵੇ।

Nihang Aman Singh With BJP Leaders Nihang Aman Singh With BJP Leaders

ਭਾਜਪਾ ਨਾਲ ਮਿਲ ਕੇ ਕੀਤੀ ਇਸ ਸਾਜਿਸ਼ ਦੇਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਅਸੀਂ ਸਾਰਿਆਂ ਨੂੰ ਸਾਫ ਕਰ ਦਿੱਤਾ ਹੈ ਕਿ ਸਾਡੀ ਮਿਲੀਭੁਗਤ ਨਹੀਂ ਹੈ। ਅਸੀਂ ਜਾਣਦੇ ਹੈ ਕਿ ਇਸ ਘਟਨਾ ਦੇ ਪਿੱਛੇ ਕੇਂਦਰ ਸਰਕਾਰ ਹੈ ਇਸ ਵਿਚ ਪੰਜਾਬ ਦਾ ਕਸੂਰ ਨਾ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਇਸ (ਮ੍ਰਿਤਕ ਲਖਬੀਰ) ਨੂੰ ਕੇਂਦਰ ਸਰਕਾਰ ਵਲੋਂ ਹੀ ਇਥੇ ਲਿਆਂਦਾ ਗਿਆ ਹੈ।

ਉਹ ਪੰਜਾਬ ਤੋਂ ਆਇਆ ਜ਼ਰੂਰ ਸੀ ਪਰ ਇਹ ਕੇਂਦਰ ਸਰਕਾਰ ਦੀ ਹੀ ਟੋਲੀ ਹੈ ਜੋ ਦਿੱਲੀ ਤੋਂ ਪੰਜਾਬ ਤੱਕ ਫੈਲੀ ਹੋ ਹੈ। ਉਨ੍ਹਾਂ ਕਿਹਾ ਕਿ ਸਾਨੂੰ 10 ਮਹੀਨੇ ਹੋ ਗਏ ਦਿੱਲੀ ਦੀਆਂ ਸਰਹੱਦਾਂ 'ਤੇ ਬੈਠਿਆਂ ਨੂੰ ਪਰ ਅੱਜ ਤੱਕ ਤਾਂ ਸਾਡੀ ਕੋਈ ਵੀ ਫੋਟੋ ਵਾਇਰਲ ਨਹੀਂ ਹੋਈ, ਬੀਤੇ ਦਿਨੀ ਉਸ ਦੁਸ਼ਟ ਵਲੋਂ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ ਅਤੇ ਸਿੰਘ ਨੇ ਉਸ ਨੂੰ ਸੋਧ ਲਗਾ ਦਿੱਤਾ ਤਾਂ ਅੱਜ ਬਾਬਾ ਅਮਨ ਸਿੰਘ BJP ਦੇ ਬੰਦੇ ਹੋ ਗਏ ?

ਸਿਆਸੀ ਪਾਰਟੀਆਂ 'ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ, ''ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਸਾਡਾ ਮੁੱਢ ਹੈ ਇਥੋਂ ਅਸੀਂ ਚਲੇ ਹੈ ਅਤੇ ਇਹ ਹੀ ਸਾਡਾ ਜੀਵਨ ਹੈ; ਜੋ ਵੀ ਇਸ ਅੱਗੇ ਅੜੇਗਾ ਉਹ ਝੜੇਗਾ,  ਭਾਵੇਂ ਉਹ ਬ੍ਰਮ੍ਹਾ ਦਾ ਫੁੱਲ ਲਗਾ ਕੇ ਲੁਟਦੇ ਹੋਣ, ਭਾਵੇਂ ਗੁਰੂ ਨਾਨਕ ਪਾਤਸ਼ਾਹ ਦੀ ਤਕੜੀ ਜਾਂ ਪੰਜਾ ਲਗਾ ਕੇ ਲੁਟਦੇ ਹੋਣ, ਅਸੀਂ ਇਨ੍ਹਾਂ ਤੋਂ ਗੁਰੂ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦਾ ਹਿਸਾਬ ਲਵਾਂਗੇ''। ਉਨ੍ਹਾਂ ਕਿਹਾ ਕੇ ਭਾਵੇਂ ਕੈਪਟਨ ਹੋਵੇ ਜਾਂ ਚੰਨੀ ਅਸੀਂ ਇਨ੍ਹਾਂ ਨੂੰ ਪੁੱਛਣਾ ਚਾਹੁੰਦੇ ਹਾਂ ਕੇ ਗੁਰੂ ਸਾਹਿਬ ਨੂੰ ਲੈ ਕੇ ਰਾਜਨੀਤੀ ਕਿੰਨੀ ਦੇਰ ਕਰੋਗੇ ? 

nihang manjeet singh nihang manjeet singh

ਖਾਣਾ ਖਾਂਦਿਆਂ ਦੀ ਵਾਇਰਲ ਤਸਵੀਰ ਬਾਰੇ ਬੋਲਦਿਆਂ ਨਿਹੰਗ ਅਮਨ ਸਿੰਘ ਨੇ ਕਿਹਾ ਕੇ ਸਰਬ ਲੋਹ ਦਰਬਾਰ ਸਭ ਲਈ ਖੁਲ੍ਹਾ ਹੈ ਇਥੇ ਮੰਤਰੀ,ਸੰਤਰੀ, ਕੈਟ ਤਾਂ ਬਹੁਤ ਛੋਟੀਆਂ ਗੱਲਾਂ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਬੇਅਦਬੀ ਮਾਮਲੇ ਵਿਚ ਨੰਬਰਾਂ ਦੀ ਜਾਂਚ ਬਾਬਤ ਬੁਲਾਇਆ ਗਿਆ ਸੀ ਅਤੇ ਅਸੀਂ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕੀਤੀ ਹੈ ਜਿਸ ਦੀ ਗਵਾਹੀ ਭਰਦੇ ਹਾਂ। ਨਾਲ ਹੀ ਉਨ੍ਹਾਂ ਦੱਸਿਆ ਕਿ ਗੱਲਬਾਤ ਦੌਰਾਨ ਕੇਂਦਰ ਵਲੋਂ ਕੁੱਝ ਸ਼ਰਤਾਂ ਵੀ ਰੱਖੀਆਂ ਗਈਆਂ ਜਿਸ ਵਿਚ ਉਨ੍ਹਾਂ ਕਿਹਾ ਕਿ ਤੁਸੀਂ ਅੰਦੋਲਨ ਦਾ ਸਾਥ ਛੱਡ ਕੇ ਦਿੱਲੀ ਦੀਆਂ ਸਰਹੱਦਾਂ ਤੋਂ ਆਪਣੇ ਘੋੜੇ ਆਦਿ ਲੈ ਕੇ ਚਲੇ ਜਾਓ। 

ਨਿਹੰਗ ਸਿੰਘ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਸਾਨੂੰ ਕਿਹਾ ਗਿਆ ਕਿ ਪਹਿਲਾਂ ਸਾਡੀਆਂ ਸ਼ਰਤਾਂ ਮੰਨੀਆਂ ਜਾਣ ਫਿਰ ਬੇਅਦਬੀ ਮਸਲੇ ਬਾਰੇ ਗੱਲ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਕੇਂਦਰ ਦੇ ਨੁਮਾਇੰਦਿਆਂ ਵਲੋਂ ਕਿਹਾ ਗਿਆ ਕਿ ਜੇਕਰ ਨਿਹੰਗ ਸਿੰਘ ਇਹ ਸ਼ਰਤਾਂ ਮੰਨਦੇ ਹਨ ਤਾਂ ਉਨ੍ਹਾਂ ਨੂੰ ਸੁਲਤਾਨਪੁਰ ਵਿਖੇ ਗੁਰਦਵਾਰਾ ਦਿਵਾਇਆ ਜਾਵੇਗਾ ਅਤੇ ਬਾਬਾ ਮਾਨ ਸਿੰਘ 'ਤੇ ਹੋਇਆ ਪਰਚਾ ਵੀ ਰੱਦ ਕਰ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ :  ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਵੱਡਾ ਝਟਕਾ, ਅਦਾਲਤ ਵਲੋਂ ਪਟੀਸ਼ਨ ਰੱਦ 

ਨਿਹੰਗ ਅਮਨ ਸਿੰਘ ਅਨੁਸਾਰ ਮੁਲਾਕਾਤ ਲਈ ਅੱਠ ਸਿੰਘ ਗਏ ਸਨ ਜਿਨ੍ਹਾਂ ਨੂੰ ਚਿੱਟੀਆਂ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਲਦਾਂ ਦੀ ਜੋੜੀ ਦਾ 'ਸ਼ੋਅ ਪੀਸ' ਤੋਹਫ਼ੇ ਵਜੋਂ ਦਿੱਤਾ ਗਿਆ ਅਤੇ ਕਿਹਾ ਕਿ ਅਸੀਂ ਕਿਸਾਨੀ ਦੇ ਨਾਲ ਹਾਂ ਪਰ ਇਨ੍ਹਾਂ ਸਾਰਿਆਂ ਵਿਚੋਂ ਸਿਰਫ ਉਨ੍ਹਾਂ ਦੀ ਹੀ ਤਸਵੀਰ ਵਾਇਰਲ ਹੋਈ ਹੈ। 

ਉਨ੍ਹਾਂ ਇਹ ਕਿ ਅੱਜ ਤਕ ਹੋਈਆਂ ਗੁਰੂ  ਸਾਹਿਬ ਦੀਆਂ ਬੇਅਦਬੀਆਂ ਦਾ ਕਿਸੇ ਵੀ ਸਿਆਸਤਦਾਨ ਨੇ ਹਿਸਾਬ ਨਹੀਂ ਦਿੱਤਾ ਅਤੇ ਜਦੋਂ ਸਿੰਘਾਂ ਵਲੋਂ ਇਸ ਕੋਝੀ ਹਰਕਤ ਨੂੰ ਨੱਥ ਪਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ ਤਾਂ ਸਵਾਲ ਚੁੱਕੇ ਜਾ ਰਹੇ ਹਨ।

ਸਿੰਘੂ ਘਟਨਾ ਦੇ ਸਬੂਤਾਂ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿਚ ਨਿਹੰਗ ਅਮਨ ਸਿੰਘ ਨੇ ਕਿਹਾ ਕੇ ਸਾਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇ ਸਭ ਕੁੱਝ ਸਾਫ ਹੋ ਜਾਵੇਗਾ, ਅਸੀਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਜਾਵਾਂਗੇ ਕਿਉਂਕਿ ਜੇਕਰ ਇਸ ਬੇਅਦਬੀ ਦਾ ਹਿਸਾਬ ਅਸੀਂ ਖੁਦ ਕੀਤਾ ਤਾਂ ਲੋਕਾਂ ਵਲੋਂ ਫਿਰ ਸਵਾਲ ਚੁੱਕੇ ਜਾਣਗੇ ।

ਉਨ੍ਹਾਂ ਦੱਸਿਆ ਕਿ ਹਾਈ ਕੋਰਟ ਦੇ ਪੰਜ ਵਕੀਲ ਬੁਲਾਏ ਹਏ ਹਨ ਜਿਨ੍ਹਾਂ ਨੂੰ ਇਸ ਘਟਨਾ ਸਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਜਿਸ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਇੱਕ ਖੁਸ਼ੀ ਦੀ ਗੱਲ ਹੈ ਕਿ ਕੁੰਡਲੀ ਪ੍ਰਸਾਸ਼ਨ ਸਾਡੇ ਹੱਕ ਵਿਚ ਹੈ ਅਤੇ ਸਥਾਨਕ SHO ਸਾਡਾ ਸਾਥ ਦੇ ਰਿਹਾ ਹੈ 
ਨਿਹੰਗ ਅਮਨ ਸਿੰਘ ਨੇ ਕਿਹਾ ਕਿ ਹੁਣ ਸਾਡੀ ਪੂਰੀ ਤਿਆਰੀ ਹੈ ਅਤੇ ਜਿਹੜੇ 19 ਜਾਣੇ ਰਹਿ ਗਏ ਹਨ ਉਨ੍ਹਾਂ ਦੇ ਵੀ ਨੱਥ ਪੈ ਜਾਵੇਗੀ।

ਅਖੀਰ ਵਿਚ ਨਿਹੰਗ ਸਿੰਘ ਨੇ ਕਿਹਾ ਕਿ ਇਹ ਘਟਨਾ ਖੇਤੀ ਕਾਨੂੰਨ ਜਾਂ ਮੋਰਚੇ ਨਾਲ ਸਬੰਧਤ ਨਹੀਂ ਹੈ ਇਹ ਗੁਰੂ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੈ ਜਿਸ ਵਿਚ ਸਿੰਘ ਨੇ ਦੋਸ਼ੀ ਨੂੰ ਸਜ਼ਾ ਦਿੱਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement