ਵਿਜੇਆ ਕਿਸ਼ੋਰ ਰਾਹਟਕਰ NCW ਦੇ ਨਵੇਂ ਚੇਅਰਪਰਸਨ ਨਿਯੁਕਤ 
Published : Oct 19, 2024, 10:26 pm IST
Updated : Oct 19, 2024, 10:26 pm IST
SHARE ARTICLE
Vijaya Kishore Rahatkar
Vijaya Kishore Rahatkar

ਅਰਚਨਾ ਮਜੂਮਦਾਰ ਨੂੰ ਵੀ ਤਿੰਨ ਸਾਲ ਲਈ NCW ਦੀ ਮੈਂਬਰ ਨਾਮਜ਼ਦ ਕੀਤਾ ਗਿਆ

ਨਵੀਂ ਦਿੱਲੀ : ਮਹਾਰਾਸ਼ਟਰ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਵਿਜੇਆ ਕਿਸ਼ੋਰ ਰਾਹਟਕਰ ਨੂੰ ਰੇਖਾ ਸ਼ਰਮਾ ਦੀ ਥਾਂ ਕੌਮੀ ਮਹਿਲਾ ਕਮਿਸ਼ਨ (NCW) ਦੀ ਨੌਵੀਂ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।

ਸਨਿਚਰਵਾਰ ਨੂੰ ਜਾਰੀ ਇਕ ਸਰਕਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਕੌਮੀ ਮਹਿਲਾ ਕਮਿਸ਼ਨ ਐਕਟ, 1990 ਦੀ ਧਾਰਾ 3 ਦੇ ਤਹਿਤ ਕੀਤੀ ਗਈ ਨਿਯੁਕਤੀ ਤਿੰਨ ਸਾਲ ਦੀ ਮਿਆਦ ਲਈ ਜਾਂ 65 ਸਾਲ ਦੀ ਉਮਰ ਤਕ ਪਹੁੰਚਣ ਤਕ ਹੋਵੇਗੀ। ਰਾਹਟਕਰ ਦਾ ਕਾਰਜਕਾਲ ਤੁਰਤ ਪ੍ਰਭਾਵ ਨਾਲ ਸ਼ੁਰੂ ਹੋਵੇਗਾ। ਇਹ ਐਲਾਨ ਭਾਰਤ ਦੇ ਗਜ਼ਟ ’ਚ ਵੀ ਪ੍ਰਕਾਸ਼ਤ ਕੀਤਾ ਜਾਵੇਗਾ। 

ਅਪਣੀ ਨਿਯੁਕਤੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਹਟਕਰ ਨੇ ਕਿਹਾ, ‘‘ਮੈਂ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੌਮੀ ਪ੍ਰਧਾਨ ਜੇ.ਪੀ. ਨੱਢਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਕੌਮੀ ਮਹਿਲਾ ਕਮਿਸ਼ਨ ਵਰਗੀ ਸੰਵਿਧਾਨਕ ਅਤੇ ਵਿਧਾਨਕ ਸੰਸਥਾ ਦਾ ਚੇਅਰਪਰਸਨ ਨਿਯੁਕਤ ਕੀਤਾ।’’

ਉਨ੍ਹਾਂ ਕਿਹਾ, ‘‘ਮੈਂ ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਵਫ਼ਾਦਾਰੀ ਨਾਲ ਨਿਭਾਵਾਂਗੀ। ਇਸ ਦਾ ਉਦੇਸ਼ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਸਮਾਜਕ ਭਾਗੀਦਾਰੀ ਵਰਗੇ ਵੱਖ-ਵੱਖ ਪਹਿਲੂਆਂ ’ਚ ਔਰਤਾਂ ਦੀ ਸਮਰੱਥਾ, ਮੌਕਿਆਂ ਅਤੇ ਜੀਵਨ ਦੀ ਗੁਣਵੱਤਾ ਨੂੰ ਵਧਾ ਕੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਵਲ ਵਧਣਾ ਹੈ।’’

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਰਾਹਟਕਰ ਦੀ ਨਿਯੁਕਤੀ ਤੋਂ ਇਲਾਵਾ ਅਰਚਨਾ ਮਜੂਮਦਾਰ ਨੂੰ ਅਧਿਕਾਰਤ ਤੌਰ ’ਤੇ ਤਿੰਨ ਸਾਲ ਦੇ ਕਾਰਜਕਾਲ ਲਈ NCW ਦੀ ਮੈਂਬਰ ਨਾਮਜ਼ਦ ਕੀਤਾ ਗਿਆ ਹੈ। 

NCW, ਇਕ ਕਾਨੂੰਨੀ ਸੰਸਥਾ, ਨੂੰ ਔਰਤਾਂ ਦੇ ਅਧਿਕਾਰਾਂ ਦੀ ਤਰੱਕੀ ਲਈ ਕੰਮ ਕਰਨ ਦਾ ਅਧਿਕਾਰ ਹੈ। ਇਸ ਦੇ ਹੁਕਮ ’ਚ ਔਰਤਾਂ ਲਈ ਪ੍ਰਦਾਨ ਕੀਤੇ ਗਏ ਸੰਵਿਧਾਨਕ ਅਤੇ ਕਾਨੂੰਨੀ ਸੁਰੱਖਿਆ ਉਪਾਵਾਂ ਦੀ ਸਮੀਖਿਆ ਕਰਨਾ ਸ਼ਾਮਲ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਜਾਰੀ ਬਿਆਨ ਅਨੁਸਾਰ, ਰਾਹਟਕਰ ਨੇ ਵੱਖ-ਵੱਖ ਸਿਆਸੀ ਅਤੇ ਸਮਾਜਕ ਜ਼ਿੰਮੇਵਾਰੀਆਂ ’ਚ ਲੀਡਰਸ਼ਿਪ ਹੁਨਰ ਦਾ ਪ੍ਰਦਰਸ਼ਨ ਕੀਤਾ ਹੈ। 

2016 ਤੋਂ 2021 ਤਕ ਮਹਾਰਾਸ਼ਟਰ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਜੋਂ ਅਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ‘ਸਕਸ਼ਮ’ (ਤੇਜ਼ਾਬ ਹਮਲੇ ਤੋਂ ਬਚਣ ਵਾਲਿਆਂ ਲਈ ਸਹਾਇਤਾ), ‘ਪ੍ਰਜਵਾਲਾ’ (ਸਵੈ-ਸਹਾਇਤਾ ਸਮੂਹਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨਾਲ ਜੋੜਨਾ) ਅਤੇ ‘ਸੁਹਿਤਾ’ (ਔਰਤਾਂ ਲਈ 24x7 ਹੈਲਪਲਾਈਨ ਸੇਵਾ) ਵਰਗੀਆਂ ਪਹਿਲਕਦਮੀਆਂ ਦੀ ਅਗਵਾਈ ਕੀਤੀ। 

ਉਨ੍ਹਾਂ ਨੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ), ਤਿੰਨ ਤਲਾਕ ਵਿਰੋਧੀ ਸੈੱਲਾਂ ਅਤੇ ਮਨੁੱਖੀ ਤਸਕਰੀ ਵਿਰੋਧੀ ਇਕਾਈਆਂ ਵਰਗੇ ਮੁੱਦਿਆਂ ’ਤੇ ਕੇਂਦ੍ਰਤ ਕਾਨੂੰਨੀ ਸੁਧਾਰਾਂ ’ਤੇ ਵੀ ਕੰਮ ਕੀਤਾ। ਰਾਹਟਕਰ ਨੇ ਡਿਜੀਟਲ ਸਾਖਰਤਾ ਪ੍ਰੋਗਰਾਮ ਵੀ ਪੇਸ਼ ਕੀਤੇ ਅਤੇ ਔਰਤਾਂ ਦੇ ਮੁੱਦਿਆਂ ਨੂੰ ਸਮਰਪਿਤ ‘ਸਾਦ’ ਨਾਮ ਦਾ ਇਕ ਪ੍ਰਕਾਸ਼ਨ ਲਾਂਚ ਕੀਤਾ। 

2007 ਤੋਂ 2010 ਤਕ ਛਤਰਪਤੀ ਸੰਭਾਜੀਨਗਰ ਦੇ ਮੇਅਰ ਵਜੋਂ, ਰਾਹਟਕਰ ਨੇ ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਮਹੱਤਵਪੂਰਨ ਵਿਕਾਸ ਪ੍ਰਾਜੈਕਟ ਲਾਗੂ ਕੀਤੇ। ਉਨ੍ਹਾਂ ਨੇ ਪੁਣੇ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ ’ਚ ਬੈਚਲਰ ਦੀ ਡਿਗਰੀ ਅਤੇ ਇਤਿਹਾਸ ’ਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ। 

ਰਾਹਟਕਰ ਨੇ ਕਈ ਕਿਤਾਬਾਂ ਵੀ ਲਿਖੀਆਂ, ਜਿਨ੍ਹਾਂ ’ਚ ‘ਵਿਧੀਲੀਹਿਤ’ ਅਤੇ ‘ਔਰੰਗਾਬਾਦ: ਲੀਡਿੰਗ ਟੂ ਵਾਈਡ ਰੋਡਜ਼’ ਸ਼ਾਮਲ ਹਨ। ਮਹਿਲਾ ਸਸ਼ਕਤੀਕਰਨ ’ਚ ਉਸ ਦੇ ਯੋਗਦਾਨ ਨੇ ਉਸ ਨੂੰ ਕਈ ਮਾਨਤਾ ਪ੍ਰਾਪਤ ਕੀਤੀ ਹੈ, ਜਿਸ ’ਚ ਕੌਮੀ ਕਾਨੂੰਨ ਪੁਰਸਕਾਰ ਅਤੇ ਇਕ ਕੌਮੀ ਸਾਹਿਤਕ ਪਰਿਸ਼ਦ ਤੋਂ ਸਾਵਿਤਰੀਬਾਈ ਫੂਲੇ ਪੁਰਸਕਾਰ ਸ਼ਾਮਲ ਹਨ। 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement