ਮੱਧ ਪ੍ਰਦੇਸ਼ ‘ਚ 70 ਸਾਲਾ ਬਜ਼ੁਰਗ ਔਰਤ ਨਾਲ ਬਲਾਤਕਾਰ ਕਰਨ ਤੋਂ ਬਾਅਦ ਕੀਤਾ ਕਤਲ
Published : Nov 19, 2020, 9:10 pm IST
Updated : Nov 19, 2020, 10:50 pm IST
SHARE ARTICLE
picture
picture

। ਬਲਾਤਕਾਰ ਤੋਂ ਬਾਅਦ ਉਸਦੇ ਮੂੰਹ ਵਿੱਚ ਚਿੱਕੜ ਉਸਦੇ ਨਿਜੀ ਹਿੱਸੇ ਵਿੱਚ ਇੱਕ ਸੋਟੀ ਨਾਲ ਭਰਿਆ ਗਿਆ।

ਵਿਦਿਸ਼ਾ: ਮੱਧ ਪ੍ਰਦੇਸ਼ ਦੇ ਵਿਦਿਸ਼ਾ ਦੇ ਗਯਾਰਸੁਰ ਥਾਣਾ ਇਲਾਕੇ ਵਿਚ ਇੱਕ 70 ਸਾਲਾ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਬਲਾਤਕਾਰ ਕੀਤਾ ਗਿਆ ਅਤੇ ਇਸਤੋਂ ਬਆਦ ਕਤਲ ਕਰ ਦਿੱਤਾ ਗਿਆ। ਬਲਾਤਕਾਰ ਤੋਂ ਬਾਅਦ ਉਸਦੇ ਮੂੰਹ ਵਿੱਚ ਚਿੱਕੜ ਉਸਦੇ ਨਿਜੀ ਹਿੱਸੇ ਵਿੱਚ ਇੱਕ ਸੋਟੀ ਨਾਲ ਭਰਿਆ ਗਿਆ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਵੇਰੇ ਜਦੋਂ ਲੋਕ ਵਿਦੀਸ਼ਾ ਦੇ ਗਯਾਰਸਪੁਰ ਥਾਣੇ ਅਧੀਨ ਪੈਂਦੇ ਪਿੰਡ ਦੇ ਲੋਕ ਖੇਤ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਨੇ ਪਿੰਡ ਦੀ 70 ਸਾਲਾ ਔਰਤ ਦੀ ਮ੍ਰਿਤਕ ਦੇਹ ਨੂੰ ਵੇਖਦਿਆਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ। ਬਜ਼ੁਰਗ ਔਰਤ ਦਾ ਪਰਿਵਾਰ ਵੀ ਮੌਕੇ 'ਤੇ ਪਹੁੰਚ ਗਿਆ ਸੀ।photophotਮ੍ਰਿਤਕ ਨੇ ਖੇਤੀ ਲਈ ਜ਼ਮੀਨ ਬਟਾਈ ਤੇ ਲਈ ਹੋਈ ਸੀ,ਆਪ ਹੀ ਉਸ ਜ਼ਮੀਨ ਤੇ ਖੇਤੀਬਾੜੀ ਕਰਦੀ ਸੀ। ਹੁਣ ਬਿਜਾਈ ਦਾ ਸਮਾਂ ਚੱਲ ਰਿਹਾ ਹੈ, ਇਸ ਲਈ ਖੇਤਾਂ ਨੂੰ ਪਾਣੀ ਦਿੱਤਾ ਜਾ ਰਿਹਾ ਸੀ। ਬਜ਼ੁਰਗ ਔਰਤ ਨੇ ਖੁਦ ਇਸ ਦੀ ਦੇਖਭਾਲ ਕਰਦੀ ਸੀ , ਪਰ ਵੀਰਵਾਰ ਸਵੇਰੇ ਤਕਰੀਬਨ ਚਾਰ ਵਜੇ ਤੋਂ ਬਾਅਦ, ਕੁਝ ਲੋਕਾਂ ਨੇ ਝਾੜੀਆਂ ਵਿੱਚ ਮ੍ਰਿਤਕ ਦੇਹ ਨੂੰ ਨੰਗੀ ਅਵਸਥਾ ਵਿੱਚ ਵੇਖਿਆ ਅਤੇ ਉਸਦੇ ਦੇ ਸਰੀਰ ਦੀ ਬਹੁਤ ਬੁਰੀ ਹਾਲਤ ਕੀਤੀ ਹੋਈ ਸੀ , ਜਿਸ ਦੇਖ ਕੇ ਪਤਾ ਲੱਗ ਰਿਹਾ ਸੀ ਕਿ ਦਰਿੰਦਿਆਂ ਨੇ ਮਨੁੱਖਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ । ਥਾਣਾ ਇੰਚਾਰਜ ਮਹਿੰਦਰ ਸ਼ਕਿਆ ਨੇ ਕਿਹਾ, “ਸਾਨੂੰ ਡਾਇਲ 100 ਤੋਂ ਜਾਣਕਾਰੀ ਮਿਲੀ ਸੀ, ਅਸੀਂ ਵਿਦੀਸ਼ਾ ਤੋਂ ਐਫਐਸਐਲ ਦੀ ਟੀਮ ਨੂੰ ਸੂਚਿਤ ਕੀਤਾ ਹੈ ਅਤੇ ਜਲਦੀ ਹੀ ਟੀਮ ਇਥੇ ਪਹੁੰਚ ਕੇ ਜਾਂਚ ਕਰੇਗੀ। ਫਿਲਹਾਲ ਅਸੀਂ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement