
ਮੈਂ ਹਮੇਸ਼ਾਂ ਉਹਨਾਂ ਨੂੰ ਆਪਣੀ ਪਿਆਰੀ ਦਾਦੀ ਵਜੋਂ ਯਾਦ ਕਰਦਾ ਹਾਂ, ਇੰਦਰਾ ਗਾਂਧੀ ਦੇ ਜਨਮਦਿਨ 'ਤੇ ਬੋਲੇ ਰਾਹੁਲ ਗਾਂਧੀ
ਨਵੀਂ ਦਿੱਲੀ - ਦੇਸ਼ ਅੱਜ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਯਾਦ ਕਰ ਰਿਹਾ ਹੈ ਕਿਉਂਕਿ ਅੱਜ ਉਹਨਾਂ ਦਾ ਜਨਮਦਿਨ ਹੈ। ਦੇਸ਼ ਅਤੇ ਦੁਨੀਆ ਦੀ ਰਾਜਨੀਤੀ ਵਿਚ ਪ੍ਰਭਾਵਸ਼ਾਲੀ ਮਹਿਲਾ ਨੇਤਾ ਰਹੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ 'ਤੇ ਆਪਣੀ ਅਮਿੱਟ ਛਾਪ ਛੱਡੀ ਹੈ। ਰਾਹੁਲ ਗਾਂਧੀ ਨੇ ਇੰਦਰਾ ਗਾਂਧੀ ਦੇ ਜਨਮ ਦਿਨ 'ਤੇ ਉਹਨਾਂ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ ਕਿ ਉਹ ਆਪਣੀ ਦਾਦੀ ਨਾਲ ਬਹੁਤ ਪਿਆਰ ਕਰਦੇ ਹਨ।
Rahul Gandhi Tweet
ਵਾਇਨਾਡ ਸੰਸਦ ਮੈਂਬਰ ਨੇ ਲਿਖਿਆ ਕਿ - 'ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇ ਜਨਮ ਦਿਹਾੜੇ' ਤੇ ਕਾਰਜਸ਼ੀਲ ਪ੍ਰਧਾਨ ਮੰਤਰੀ ਨੂੰ ਮੇਰੇ ਵੱਲੋਂ ਸ਼ਰਧਾਂਜਲੀ। ਸਾਰੀ ਕੌਮ ਅਜੇ ਵੀ ਉਹਨਾਂ ਦੀ ਪ੍ਰਭਾਵਸ਼ਾਲੀ ਅਗਵਾਈ ਦੀ ਮਿਸਾਲ ਦਿੰਦੀ ਹੈ, ਪਰ ਮੈਂ ਹਮੇਸ਼ਾਂ ਉਹਨਾਂ ਨੂੰ ਆਪਣੀ ਪਿਆਰੀ ਦਾਦੀ ਵਜੋਂ ਯਾਦ ਕਰਦਾ ਹਾਂ। ਉਹਨਾਂ ਦੀਆਂ ਸਿੱਖਿਆਵਾਂ ਮੈਨੂੰ ਨਿਰੰਤਰ ਪ੍ਰੇਰਨਾ ਦਿੰਦੀਆਂ ਹਨ।
Narendra Modi Tweet
ਇਸ ਦੇ ਨਾਲ ਹੀ ਦੱਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਹੈ। ਪ੍ਰਧਾਨਮੰਤਰੀ ਨੇ ਟਵੀਟ ਕਰਕੇ ਲਿਖਿਆ, “ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਵਸ‘ ਤੇ ਨਮਸਕਾਰ। ਦੱਸ ਦਈਏ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਸ਼ਕਤੀ ਸਥਲ 'ਤੇ ਜਾ ਕੇ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ।