
ਜਾਨ ਮਾਲ ਦੀ ਨਹੀਂ ਹੈ ਕੋਈ ਖਬਰ
ਪੱਛਮੀ ਇੰਡੋਨੇਸ਼ੀਆ ਵਿੱਚ ਸ਼ੁੱਕਰਵਾਰ ਨੂੰ 6.9 ਤੀਬਰਤਾ ਦਾ ਭੂਚਾਲ ਆਇਆ। ਫਿਲਹਾਲ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 6.9 ਸੀ। ਇਸ ਦਾ ਕੇਂਦਰ ਦੱਖਣੀ ਬੇਂਗਕੁਲੁ ਦੇ ਦੱਖਣ-ਪੱਛਣ ਵਿਚ 25 ਕਿਲੋਮੀਟਰ ਦੀ ਡੂੰਘਾਈ ਉਤੇ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇਕ ਹੋਰ ਝਟਕਾ ਲੱਗਾ, ਜਿਸ ਦੀ ਤੀਬਰਤਾ 5.4 ਸੀ।
ਇੰਡੋਨੇਸ਼ੀਆ ਦੀ 'ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ' ਨੇ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ। USGS ਨੇ ਕਿਹਾ ਕਿ ਜਾਨ ਜਾਂ ਸੰਪਤੀ ਦੇ ਗੰਭੀਰ ਨੁਕਸਾਨ ਦੀ ਸੰਭਾਵਨਾ ਬਹੁਤ ਘੱਟ ਹੈ।