
ਇਸ ਦੇ ਨਾਲ ਹੀ ਪੁਲਿਸ ਨੇ ਸਵਰਾਜ ਇੰਡੀਆ ਪਾਰਟੀ ਦੇ ਚੀਫ਼ ਯੋਗੇਂਦਰ ਯਾਜਵ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ
ਨਵੀਂ ਦਿੱਲੀ- ਦੇਸ਼ ਭਰ ਵਿਚ CAA ਨੂੰ ਲੈ ਕੇ ਕਈ ਵੱਡੇ ਪ੍ਰਦਰਸ਼ਨ ਹੋ ਰਹੇ ਹਨ ਅਤੇ ਇੱਕ ਪ੍ਰਦਰਸ਼ਨ ਅੱਜ ਲਾਲ ਕਿਲ੍ਹੇ ‘ਤੇ ਵੀ ਹੋ ਰਿਹਾ ਹੈ। ਪਟਨਾ, ਦਿੱਲੀ, ਲਖਨਊ ਸਮੇਤ ਕਈ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉੱਤਰੇ ਹੋਏ ਹਨ।
yogendra yadav
ਦਿੱਲੀ ਵਿਚ ਇਸ ਨਵੇਂ ਕਾਨਨੂੰ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਜਾਮੀਆ ਮਿਲੀਆ ਇਸਲਾਮੀਆ, ਸ਼ਹੀਨ ਬਾਗ ਅਤੇ ਮੁਨੀਰਕਾ ਮੈਟਰੇ ਸਟੇਸ਼ਨ ਤੇ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ ਹੈ। ਇਸ ਸਟੇਸ਼ਨ ‘ਤੇ ਟ੍ਰੇਨ ਨਹੀਂ ਰੁਕੇਗੀ।
Protestਇਹਨਾਂ ਚਾਰ ਸਟੇਸ਼ਨਾਂ ਨੂੰ ਬੰਦ ਕਰਨ ਤੋਂ ਬਾਅਦ ਡੀਐਮਆਰਸੀ ਨੇ ਲਾਲ ਕਿਲ੍ਹਾ, ਜਾਮਾ ਮਸਜਿਦ, ਚਾਂਦਨੀ ਚੌਕ ਅਤੇ ਯੂਨੀਵਰਸਿਟੀ ਮੈਟਰੋ ਸਟੇਸ਼ਨ ਨੂੰ ਵੀ ਬੰਦ ਕਰ ਦਿੱਤਾ ਹੈ।
@Ram_Guha at a peaceful protest in Town Hall #Bengaluru: our paranoid rulers in Delhi are scared#Section144 #CAAProtest pic.twitter.com/JQ26G4ienj
— Arpita Raj (@arpitaraj92) December 19, 2019
ਅਗਲੇ ਆਦੇਸ਼ ਆਉਣ ਤੱਕ ਇਹਨਾਂ ਸਟੇਸ਼ਨਾਂ ‘ਤੇ ਵੀ ਟ੍ਰੇਨ ਨਹੀਂ ਰੁਕੇਗੀ। ਦੱਸ ਦਈਏ ਕਿ ਇਸ ਪ੍ਰਦਰਸ਼ਨ ਵਿਚ ਇਤਿਹਾਸਕਾਰ ਰਾਮਚੰਦਰ ਨੂੰ ਬੈਂਗਲੁਰੂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਇਸ ਦੇ ਨਾਲ ਹੀ ਪੁਲਿਸ ਨੇ ਸਵਰਾਜ ਇੰਡੀਆ ਪਾਰਟੀ ਦੇ ਚੀਫ਼ ਯੋਗੇਂਦਰ ਯਾਜਵ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।