
ਲੋਕ ਬਿਨਾਂ ਕਿਸੇ ਭੇਦ ਭਾਵ ਦੇ ਇਕ ਪੰਗਤ ਵਿਚ ਬੈਠ ਕੇ ਛੱਕਦੇ ਹਨ ਲੰਗਰ
ਨਵੀਂ ਦਿੱਲੀ: (ਅਰਪਨ ਕੌਰ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ।
Arpan kaur and Farmer
ਕਲਾਕਾਰਾਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਸਪੋਕਸਮੈਨ ਦੀ ਪੱਤਰਕਾਰ ਵੱਲੋਂ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ। ਵਿਦਿਆਰਥੀਆਂ ਨੇ ਦੱਸਿਆ ਕਿ ਉਹ ਲਗਾਤਾਰ 10 ਦਿਨਾਂ ਤੋਂ ਧਰਨੇ ਵਿਚ ਆ ਰਹੇ ਹਨ। ਉਹਨਾਂ ਨੇ ਇਥੇ ਬੁੱਕ ਸਟਾਲ ਵੀ ਲਗਾਈ ਹੋਈ ਹੈ ਨਾਲ ਹੀ ਨਾਅਰਿਆਂ-ਗੀਤਾਂ ਰਾਹੀਂ ਕਿਸਾਨਾਂ ਤੱਕ ਆਪਣੀ ਆਵਾਜ਼ ਪਹੁੰਚਾ ਰਹੇ ਹਨ।
Arpan kaur and Farmer
ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਲੰਮੇ ਸਮੇਂ ਤੋਂ ਜਨਤਾ ਦੇ ਵਿਰੋਧ ਵਿਚ ਫੈਸਲੇ ਲੈਂਦੀ ਆ ਰਹੀ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਕਹਿਣਾ ਚਾਹੀਦਾ ਸੀ ਕਿ ਕਿਸਾਨਾਂ ਨੂੰ ਦਿੱਕਤ ਆ ਰਹੀ ਹੈ ਸਰਕਾਰ ਤੁਰੰਤ ਤਿੰਨੇ ਕਾਨੂੰਨ ਵਾਪਸ ਲਵੇ। ਉਥੇ ਮੌਜੂਦ ਪੰਜਾਬ ਦੇ ਕਿਸਾਨ ਨੇ ਕਿਹਾ ਕਿ ਸਰਕਾਰ ਨੇ ਸਾਡਾ ਪਾਣੀ ਬੰਦ ਕਰ ਦਿੱਤਾ ਸੀ ਪਰ ਦਿੱਲੀ ਦੇ ਲੋਕਾਂ ਨੇ ਇੰਨੀ ਮਦਦ ਕੀਤੀ ਉਹਨਾਂ ਨੇ ਆਪਣੇ ਘਰਾਂ ਵਿਚ ਨਹਾਉਣ ਲਈ ਪਾਣੀ ਦਿੱਤਾ ਜਿਸ ਵੀ ਚੀਜ਼ ਦੀ ਸਾਨੂੰ ਲੋੜ ਹੁੰਦੀ ਹੈ ਉਹ ਸਾਨੂੰ ਉਹ ਚੀਜ਼ ਮੁਹਈਆਂ ਕਰਵਾਉਂਦੇ ਹਨ।
Arpan kaur and Farmer
ਉਹਨਾਂ ਕਿਹਾ ਕਿ ਜੋ ਲੜਕੀਆਂ ਇਥੋਂ ਦੀ ਲੰਘ ਕੇ ਜਾਂਦੀਆਂ ਉਹ ਸਾਨੂੰ ਸਰਦਾਰ ਜੀ ਵੀਰ ਜੀ ਕਹਿ ਕਿ ਬੁਲਾਉਂਦੀਆਂ ਉਹ ਲੜਕੀਆਂ ਕਹਿੰਦੀਆਂ ਜਿਸ ਦਿਨ ਦੇ ਤੁਸੀਂ ਆਏ ਹੋ ਅਸੀਂ ਆਪਣੇ ਆਪ ਨੂੰ ਸੁਰਖਿਅਤ ਮਹਿਸੂਸ ਕਰਦੀਆਂ ਹਾਂ। ਸਾਨੂੰ ਕੋਈ ਡਰ ਨਹੀਂ ਤੁਹਾਡੇ ਕੋਲੋਂ ਤੁਸੀਂ ਜੰਮ ਕੇ ਪ੍ਰਦਰਸ਼ਨ ਕਰੋ ਅਸੀਂ ਵੀ ਤੁਹਾਡੇ ਨਾਲ ਹਾਂ ਜਦੋਂ ਵੀ ਕਿਸੇ ਚੀਜ਼ ਦੀ ਲੋੜ ਹੋਵੇ ਸਾਥੋਂ ਮੰਗੋ।
Arpan kaur and Farmer
ਕਿਸਾਨ ਨੇ ਕਿਹਾ ਕਿ ਇਥੇ ਬਿਨਾਂ ਕਿਸੇ ਭੇਦ-ਭਾਵ ਦੇ ਲੋਕ ਇਕੱਠੇ ਮਿਲ ਕੇ ਰਹਿੰਦੇ ਹਨ। ਲੋਕ ਬਿਨਾਂ ਕਿਸੇ ਭੇਦ ਭਾਵ ਦੇ ਇਕ ਪੰਗਤ ਵਿਚ ਬੈਠ ਕੇ ਲੰਗਰ ਛੱਕਦੇ ਹਨ। ਉਹਨਾਂ ਕਿਹਾ ਕਿ ਜੋ ਸਾਡੀਆਂ ਜਥੇਬੰਦੀਆਂ ਕਹਿਣਗੀਆਂ ਅਸੀਂ ਉਹ ਹੀ ਕਰਾਂਗੇ ਜੇ ਉਹ ਕਹਿਣਗੇ ਵੀ ਪੰਜਾਬ ਦੀਆਂ ਸੜਕਾਂ ਬੰਦ ਕਰ ਦਵੋ ਅਸੀਂ ਉਹ ਵੀ ਕਰ ਦੇਵਾਂਗੇ।
Arpan kaur and Farmer
ਦਿੱਲੀ ਵਾਸੀ ਨੇ ਕਿਹਾ ਕਿ ਇਹ ਕਿਸਾਨ ਸਾਡੇ ਮਹਿਮਾਨ ਹਨ ਅਸੀਂ ਇਹਨਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਮਹਿਸੂਸ ਨਹੀਂ ਹੋਣ ਦੇਵਾਂਗੇ। ਉਹਨਾਂ ਨੇ ਮੋਦੀ ਨੂੰ ਆਪਣੀ ਕਵਿਤਾ ਰਾਹੀਂ ਲਾਹਣਤਾਂ ਵੀ ਪਾਈਆਂ। ਉਹਨਾਂ ਕਿਹਾ ਕਿ ਇਹ ਕਾਨੂੰਨ ਕਿਸਾਨ ਮਾਰੂ ਹਨ ਸਰਕਾਰ ਨੂੰ ਇਹ ਕਾਨੂੰਨ ਵਾਪਸ ਹੀ ਲੈਣੇ ਹੀ ਪੈਣੇ ਹਨ ਉਹਨਾਂ ਕਿਹਾ ਕਿ ਜਿਹਨਾਂ ਸਮਾਂ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਹ ਵਾਪਸ ਜਾਣ ਵਾਲੇ ਨਹੀਂ ਹਨ।
Arpan kaur and Farmer
ਹਰਿਆਣਵੀ ਕਿਸਾਨ ਨੇ ਮੋਦੀ ਸਰਕਾਰ ਨੂੰ ਕਿਹਾ ਕਿ ਇਹ ਅੰਦੇਲਨ ਰਾਸ਼ਟਰ ਅੰਦੋਲਨ ਵਿਚ ਤਬਦੀਲ ਹੋ ਗਿਆ ਸੀ ਤੇ ਹੁਣ ਇਹ ਕਿਸਾਨ ਕ੍ਰਾਂਤੀ ਵਿਚ ਪਰਿਵਰਤਨ ਹੋ ਰਿਹਾ ਹੈ ਤੇ ਹੁਣ ਇਸ ਵਿਚ ਕੋਈ ਚਲਾਕੀਬਾਜ਼ੀ, ਬਹਿਕਾਵਾਂ , ਨਾਟਕਬਾਜ਼ੀ ਨਹੀਂ ਚੱਲੇਗੀ।