ਪ੍ਰਸ਼ਾਦ ਦੇ ਪੈਕੇਟ ’ਤੇ ਨਸ਼ੀਲੇ ਪਦਾਰਥ ਦੀ ਫ਼ੋਟੋ ਛਾਪਣ ਦਾ ਪਾਕਿ ਸਰਕਾਰ ਨੇ ਲਿਆ ਸਖ਼ਤ ਨੋਟਿਸ
Published : Dec 19, 2021, 9:43 am IST
Updated : Dec 19, 2021, 9:43 am IST
SHARE ARTICLE
File Photo
File Photo

ਨਸ਼ੀਲੇ ਪਦਾਰਥ ਸਿਗਰਟ ਕੰਪਨੀ ਦੀ ਮਸ਼ਹੂਰੀ ਵਜੋਂ ਇਹ ਪੈਕੇਟ ਬਣਾ ਕੇ ਪਾਕਿਸਤਾਨ ਦੇ ਗੁਰਧਾਮ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਬਾਹਰ ਦੁਕਾਨਾਂ ਉਤੇ ਰੱਖੇ ਗਏ ਸਨ।   

 

ਲਾਹੌਰ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਜੀ ਦੇ 550 ਸਾਲਾ ਸਬੰਧੀ ਨਿਜੀ ਤੌਰ ’ਤੇ ਬਣਾ ਕੇ ਲੋਕਾਂ ’ਚ ਵੰਡੇ ਜਾ ਰਹੇ ਪ੍ਰਸ਼ਾਦ ਦੇ ਪਲਾਸਟਿਕ ਦੇ ਪੈਕਟ ਦੇ ਪਿਛਲੇ ਪਾਸੇ ਸਿਗਰਟ ਕੰਪਨੀ ਦੀ ਫ਼ੋਟੋ ਛਾਪੇ ਜਾਣ ਦਾ ਪਾਕਿਸਤਾਨ ਸਰਕਾਰ ਨੇ ਸਖ਼ਤ ਨੋਟਿਸ ਲਿਆ ਹੈ। ਪਾਕਿ ਸਰਕਾਰ ਨੇ ਵੱਡਾ ਐਕਸ਼ਨ ਲੈਂਦਿਆਂ ਇਸ ਦੀ ਜਾਂਚ ਦੇ ਹੁਕਮ ਦੇ ਦਿਤੇ ਹਨ। 

Kartarpur SahibKartarpur Sahib

ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਸਬੰਧੀ ਕਿਸੇ ਨਿਜੀ ਵਿਅਕਤੀਆਂ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਫ਼ੋਟੋ ਲਗਾ ਕੇ ਪ੍ਰਸ਼ਾਦ ਵੇਚਣ ਸਬੰਧੀ ਪਲਾਸਟਿਕ ਦੇ ਪੈਕੇਟ ਛਾਪੇ ਗਏ ਸਨ। ਇਨ੍ਹਾਂ ਪੈਕੇਟਾਂ ਦੇ ਸਾਹਮਣੇ ਇਕ ਪਾਸੇ ਗੁਰਦੁਆਰਾ ਸਾਹਿਬ ਦੀ ਫ਼ੋਟੋ ਤੇ ਪਿਛਲੇ ਪਾਸੇ ਨਸ਼ੀਲੇ ਪਦਾਰਥ ਸਿਗਰਟ ਕੰਪਨੀ ਦੀ ਮਸ਼ਹੂਰੀ ਵਜੋਂ ਇਹ ਪੈਕੇਟ ਬਣਾ ਕੇ ਪਾਕਿਸਤਾਨ ਦੇ ਗੁਰਧਾਮ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਬਾਹਰ ਦੁਕਾਨਾਂ ਉਤੇ ਰੱਖੇ ਗਏ ਸਨ।   

ਇਸ ਦੀ ਸੂਚਨਾ ਮਿਲਦਿਆਂ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਵਕਫ਼ ਬੋਰਡ ਨੇ ਹਰਕਤ ਵਿਚ ਆਉਂਦਿਆਂ ਇਹੋ ਜਿਹੇ ਸਾਰੇ ਪੈਕਟ ਅਪਣੇ ਕਬਜ਼ੇ ਵਿਚ ਲੈ ਲਏ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਮੀਰ ਸਿੰਘ ਦੇ ਪੁਲਿਸ ਨੂੰ ਦਿਤੀ ਇਤਲਾਹ ਮੁਤਾਬਕ ਉਨ੍ਹਾਂ ਦੁਕਾਨਾਂ ਤੇ ਅਤੇ ਇਹ ਪੈਕਟ ਛਾਪਣ ਵਾਲੀਆਂ ਪਰਿੰਟਿੰਗ ਪ੍ਰੈਸਾਂ ’ਤੇ ਛਾਪੇਮਾਰੀ ਕਰਵਾਈ ਗਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਖ਼ਤ ਐਕਸ਼ਨ ਲੈਂਦਿਆਂ ਇਸ ਦੀ ਹਰ ਪੱਧਰ ’ਤੇ ਜਾਂਚ ਕਰ ਕੇ ਤੱਥ ਸਾਹਮਣੇ ਲਿਆਉਣ ਦੇ ਆਦੇਸ਼ ਜਾਰੀ ਕਰ ਦਿਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement