ਸੱਤਾ ਤੋਂ ਬਾਹਰ ਹੁੰਦਿਆਂ ਹੀ ਬਾਦਲਾਂ ਨੂੰ ਪੰਥ ਅਤੇ ਪੰਜਾਬ ਦੀ ਯਾਦ ਆਉਂਦੀ ਹੈ : ਭਗਵੰਤ ਮਾਨ
Published : Dec 19, 2021, 6:41 pm IST
Updated : Dec 19, 2021, 6:41 pm IST
SHARE ARTICLE
Bhagwant Mann
Bhagwant Mann

ਪੰਥ ਅਤੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਬਾਦਲਾਂ ਦੇ ਟੱਬਰ ਨੇ ਕੀਤਾ ਹੈ

 

ਚੰਡੀਗੜ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਾਦਲ ਪਰਿਵਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਸੱਤਾ 'ਚੋਂ ਬਾਹਰ ਹੁੰਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਥ ਅਤੇ ਪੰਜਾਬ ਨਾਲ ਮੋਹ ਜਾਗਦਾ ਹੈ, ਪ੍ਰੰਤੂ ਸੱਤਾ 'ਚ ਹੁੰਦਿਆਂ ਪੰਥ ਅਤੇ ਪੰਜਾਬ ਦਾ ਜਿੰਨਾ ਨੁਕਸਾਨ ਬਾਦਲਾਂ ਦੇ ਟੱਬਰ ਨੇ ਕੀਤਾ ਹੈ, ਓਨਾਂ ਅਹਿਮਦ ਸ਼ਾਹ ਅਬਦਾਲੀ ਵਰਗੇ ਮੁਗ਼ਲ ਧਾੜਵੀ ਵੀ ਨਹੀਂ ਕਰ ਸਕੇ ਸਨ।

 

Bhagwant MannBhagwant Mann

 

ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਬਾਦਲ ਪਰਿਵਾਰ ਨੂੰ ਪੰਥ ਅਤੇ ਪੰਜਾਬ ਲਈ 'ਬੁੱਕਲ ਦੇ ਸੱਪ' ਕਰਾਰ ਦਿੰਦਿਆਂ ਕਿਹਾ ਕਿ ਸੱਤਾਹੀਣ ਹੋਣ ਕਰਕੇ ਬਾਦਲ ਪਰਿਵਾਰ ਨੂੰ ਇੱਕ ਵਾਰ ਫਿਰ ਪੰਥ, ਪੰਜਾਬ, ਸੰਘੀ ਢਾਂਚਾ ਅਤੇ ਰਾਜਾਂ ਨੂੰ ਵੱਧ ਅਧਿਕਾਰਾਂ ਦੇ ਨਾਂਅ 'ਤੇ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਯਾਦ ਆ ਗਿਆ ਹੈ। ਜਦੋਂਕਿ ਪਰਕਾਸ਼ ਸਿੰਘ ਬਾਦਲ ਨੇ 1996 ਵਿੱਚ ਮੋਗੇ ਦੀ ਧਰਤੀ ਉੱਤੇ ਪੰਥ ਦੀਆ ਰਹੁਰੀਤਾਂ ਤਿਆਗ ਕੇ  ਅਕਾਲੀ ਦਲ ਨੂੰ ਕੇਵਲ ਨੂੰ ਬਾਦਲ ਐਂਡ ਕੰਪਨੀ ਬਣਾ ਲਿਆ ਸੀ।

 

Bhagwant Mann Bhagwant Mann

ਮਾਨ ਨੇ ਕਿਹਾ ਕਿ ਸਾਲ 1997 ਤੋਂ ਲੈ ਕੇ 2020 ਤੱਕ 15 ਸਾਲ ਪੰਜਾਬ ਅਤੇ 12 ਸਾਲ ਕੇਂਦਰ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਸੱਤਾ ਭੋਗਣ ਵਾਲੇ ਬਾਦਲ ਪਰਿਵਾਰ ਨੂੰ ਨਾ ਪੰਜਾਬ, ਨਾ ਪੰਥ, ਨਾ ਸੰਘੀ ਢਾਂਚਾ ਅਤੇ ਨਾ ਹੀ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਕਿਉਂ ਨਹੀਂ ਯਾਦ ਆਇਆ? ਕੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ  ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ 'ਬਾਦਲ ਐਂਡ ਕੰਪਨੀ' ਇਸ ਗੱਲ ਦਾ ਸਪਸ਼ਟੀਕਰਨ ਪੰਜਾਬ ਦੇ ਲੋਕਾਂ ਨੂੰ ਦੇਣਗੇ?

Sukhbir Singh Badal with his Father Sukhbir Singh Badal with his Father

 

ਭਗਵੰਤ ਮਾਨ ਨੇ ਕਿਹਾ, ''25 ਸਾਲ ਪਹਿਲਾ ਮੋਗਾ ਦੀ ਸਰਜ਼ਮੀਂ ਉੱਤੇ ਹੀ ਬਾਦਲ ਐਂਡ ਕੰਪਨੀ ਨੇ 'ਸ਼੍ਰੋਮਣੀ ਅਕਾਲੀ ਦਲ'  ਦੀ ਪੰਥ ਅਤੇ ਪੰਜਾਬ- ਪ੍ਰਸਤ ਵਿਰਾਸਤ ਨੂੰ ਤਿਲਾਂਜਲੀ ਦੇ ਕੇ ਸਿਧਾਂਤਿਕ ਅਤੇ ਵਿਵਹਾਰਿਕ ਤੌਰ 'ਤੇ ਭਾਜਪਾ ਦੇ ਕੰਧੇੜੇ (ਮੋਢਿਆਂ 'ਤੇ) ਚੜ ਗਈ ਸੀ। ਸੱਤਾ ਦੇ ਇਸ ਲੰਬੇ ਸਫ਼ਰ ਦੌਰਾਨ ਬਾਦਲਾਂ ਨੇ ਪੰਥ ਅਤੇ ਪੰਜਾਬ ਦਾ ਰੱਜ ਕੇ ਘਾਣ ਕੀਤਾ। ਇਹ ਸਿਲਸਿਲਾ ਅਜੇ ਹੋਰ ਜਾਰੀ ਰਹਿਣਾ ਸੀ, ਪ੍ਰੰਤੂ ਕਿਸਾਨੀ ਅੰਦੋਲਨ ਦੇ ਦਬਾਅ ਨੇ ਬਾਦਲਾਂ ਨੂੰ ਭਾਜਪਾ ਦੀ ਗੋਦੀ ਵਿਚੋਂ ਉਤਾਰ ਕੇ ਸੱਤਾਹੀਣ ਕਰ ਦਿੱਤਾ। ਵਕਤ ਦਾ ਇਨਸਾਫ਼ ਇਹ ਰਿਹਾ ਕਿ ਅੱਜ ਬਾਦਲਾਂ ਕੋਲੋਂ ਪੰਥ, ਪੰਜਾਬ ਅਤੇ ਪੰਜਾਬੀ ਸਭ ਖੁੱਸ ਚੁੱਕੇ ਹਨ। ਖੁੱਸੀ ਹੋਈ ਜ਼ਮੀਨ ਨੂੰ ਮੁੜ ਹਾਸਲ ਕਰਨ ਲਈ ਬਾਦਲ ਐਂਡ ਕੰਪਨੀ ਉਸੇ ਮੋਗੇ ਦੀ ਧਰਤੀ ਤੋਂ ਹੁਣ ਫਿਰ ਪੰਥ ਅਤੇ ਪੰਜਾਬ ਦੀ ਦੁਹਾਈ ਦੇਣ ਲੱਗੀ ਹੈ।

Bhagwant Mann Bhagwant Mann

 

ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਥਿਆਉਣ ਲਈ ਖੇਡੀ ਜਾ ਰਹੀ ਬਾਦਲਾਂ ਦੀ ਇਸ ਗਿਰਗਿਟੀ ਚਾਲ ਤੋਂ ਸਮੁੱਚੇ ਪੰਥ ਅਤੇ ਪੰਜਾਬੀਆਂ ਨੂੰ ਸੁਚੇਤ ਰਹਿਣਾ ਪਵੇਗਾ।''
ਭਗਵੰਤ ਮਾਨ ਨੇ ਸੀਨੀਅਰ ਅਤੇ ਜੂਨੀਅਰ ਬਾਦਲ ਵੱਲੋਂ ਇਹਨਾਂ ਦਿਨਾਂ 'ਚ ਕੀਤੇ ਜਾ ਰਹੇ ਦਾਅਵਿਆਂ ਅਤੇ ਵਾਅਦਿਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਸਿਆਸੀ ਮੈਦਾਨ 'ਚ ਅੱਜ ਬਾਦਲ ਐਂਡ ਕੰਪਨੀ ਕਿਤੇ ਨਹੀਂ ਹੈ, ਪ੍ਰੰਤੂ ਬਾਦਲ ਪਰਿਵਾਰ ਖ਼ੁਦ ਨੂੰ ਮੁਕਾਬਲੇ 'ਚ ਦਿਖਾਉਣ ਦੀ ਹੁਸ਼ਿਆਰੀ ਕਰ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਲਈ ਬਾਦਲ ਟੱਬਰ ਸਭ ਤੋ ਵੱਧ ਜ਼ਿੰਮੇਵਾਰ ਹੈ।

SGPCSGPC

ਬਾਦਲਾਂ ਦੀ ਸਿਆਸੀ ਸਟੇਜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸੰਬੋਧਨ ਕੀਤੇ ਜਾਣ 'ਤੇ ਵੀ ਇਤਰਾਜ਼ ਕਰਦਿਆਂ ਮਾਨ ਨੇ ਕਿਹਾ ਕਿ ਗੁਰੂਧਾਮਾਂ 'ਤੇ ਕਬਜ਼ੇ ਕਰਨ ਦੇ ਮਾਮਲੇ 'ਚ ਅੱਜ ਬਾਦਲ ਪਰਿਵਾਰ 'ਮਸੰਦਾਂ' ਵਾਲੀ ਭੂਮਿਕਾ ਵਿੱਚ ਹੈ। ਪਰ ਚੰਗੀ ਗੱਲ ਇਹ ਹੈ ਕਿ ਸਮੁੱਚਾ ਪੰਥ ਅਤੇ ਪੰਜਾਬ ਬਾਦਲਾਂ ਦੀ ਅਸਲੀਅਤ ਬਾਰੇ ਡੂੰਘਾਈ ਤੱਕ ਜਾਣ ਚੁੱਕਿਆ ਹੈ।

ਮਾਨ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਮਾਫ਼ੀਆ ਦੇ ਖ਼ਾਤਮੇ ਲਈ ਰੇਤ ਖਣਨ (ਸੈਂਡ ਮਾਈਨਿੰਗ) ਕਾਰਪੋਰੇਸ਼ਨ ਅਤੇ ਸ਼ਰਾਬ ਕਾਰਪੋਰੇਸ਼ਨ ਬਣਾਉਣ ਦੇ ਵਾਅਦੇ ਦੀ ਖਿੱਲੀ ਉਡਾਉਂਦੇ ਹੋਏ ਕਿਹਾ ਕਿ ਇਹ ਤਾਂ 'ਦੁੱਧ ਦੀ ਰਾਖੀ ਬਿੱਲਾ ਬਿਠਾਉਣ' ਵਰਗਾ ਹਾਸੋਹੀਣਾ ਵਾਅਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਥ ਅਤੇ ਪੰਜਾਬ 'ਚ ਬਾਦਲ ਦਲ ਲਈ ਕੋਈ ਜਗਾ ਨਹੀਂ ਬਚੀ, ਕਿਉਂਕਿ ਇਨਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮੇਤ ਬਹੁਭਾਂਤੀ ਮਾਫ਼ੀਆ ਵਰਗੇ ਪੱਕੇ ਦਾਗ਼ ਲੱਗ ਚੁੱਕੇ ਹਨ, ਜਿਨਾਂ ਨੂੰ ਮਿਟਾਉਣ ਲਈ ਬਾਦਲ ਐਂਡ ਕੰਪਨੀ ਨੂੰ ਕਈ ਪੁਸ਼ਤਾਂ ਤੱਕ ਪਸ਼ਚਾਤਾਪ ਕਰਨਾ ਪਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement