New Delhi News: ਸਿਰ 'ਤੇ ਲਾਉਂਦੇ ਹੀ ਆ ਜਾਣਗੇ ਵਾਲ.......300 ਰੁਪਏ ਦਾ ਤੇਲ ਵੇਚ ਕੇ ਗੰਜੇ ਲੋਕਾਂ ਨਾਲ ਲੱਖਾਂ ਦੀ ਠੱਗੀ, 3 ਗਿ੍ਫ਼ਤਾਰ

By : PARKASH

Published : Dec 19, 2024, 10:35 am IST
Updated : Dec 19, 2024, 10:40 am IST
SHARE ARTICLE
3 arrested for cheating bald people of lakhs by selling oil worth Rs 300
3 arrested for cheating bald people of lakhs by selling oil worth Rs 300

New Delhi News: ਲੋਕਾਂ ਨੇ ਦਿਤੀ ਸ਼ਿਕਾਇਤ, ਸਿਰ 'ਚ ਹੋ ਰਹੀ ਖੁਜਲੀ ਤੇ ਜਲਨ ਹੁੰਦੀ ਹੈ; ਪੁਲਿਸ ਨੇ ਦਿੱਲੀ-ਬਿਜਨੌਰ 'ਚ ਛਾਪਾ ਮਾਰ ਕੇ ਫੜੇ ਮੁਲਜ਼ਮ 

 

New Delhi News: ਮੇਰਠ ਦੇ ਲਿਸਾਡੀ ਗੇਟ ਥਾਣਾ ਖੇਤਰ 'ਚ ਪੁਲਿਸ ਨੇ ਗੰਜੇ ਲੋਕਾਂ ਦੇ ਸਿਰ 'ਤੇ ਦਵਾਈ ਲਗਾ ਕੇ ਵਾਲ ਉਗਾਉਣ ਦਾ ਝੂਠਾ ਦਾਅਵਾ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਦੋਸ਼ੀਆਂ ਦੇ ਨਾਂ ਸਲਮਾਨ, ਇਮਰਾਨ ਅਤੇ ਸਮੀਰ ਹਨ, ਜੋ ਦਿੱਲੀ ਅਤੇ ਬਿਜਨੌਰ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਮੁਲਜ਼ਮਾਂ ਨੇ ਬਿਜਨੌਰ, ਦਿੱਲੀ, ਹਰਿਆਣਾ ਅਤੇ ਉੱਤਰਾਖੰਡ ਵਿਚ ਦਵਾਈਆਂ ਵੇਚ ਕੇ ਲੋਕਾਂ ਨਾਲ ਠੱਗੀ ਮਾਰ ਕੇ ਲੱਖਾਂ ਰੁਪਏ ਕਮਾਏ।

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਨ੍ਹਾਂ ਦੋਸ਼ੀਆਂ ਨੇ ਐਤਵਾਰ ਨੂੰ ਲੀਸਾੜੀ ਗੇਟ ਥਾਣਾ ਖੇਤਰ ਦੇ ਪ੍ਰਹਿਲਾਦ ਨਗਰ 'ਚ ਸਿਰ 'ਤੇ ਵਾਲ ਉਗਾਉਣ ਦਾ ਦਾਅਵਾ ਕਰ ਕੇ ਭੀੜ ਇਕੱਠੀ ਕੀਤੀ। ਇਸ ਦੌਰਾਨ ਪ੍ਰਹਿਲਾਦ ਨਗਰ ਦੇ ਰਹਿਣ ਵਾਲੇ ਸ਼ਾਦਾਬ ਰਾਓ ਨੇ ਪੁਲਿਸ ਨੂੰ ਇਨ੍ਹਾਂ ਦੀ ਧੋਖਾਧੜੀ ਦੀ ਸ਼ਿਕਾਇਤ ਦਿਤੀ।
ਸ਼ਿਕਾਇਤ 'ਚ ਕਿਹਾ ਗਿਆ ਕਿ ਦੋਸ਼ੀ ਨੇ ਸਿਰ 'ਤੇ ਵਾਲ ਉਗਾਉਣ ਲਈ ਦਵਾਈ ਅਤੇ ਤੇਲ ਲਗਾਇਆ, ਜਿਸ ਕਾਰਨ ਕਈ ਲੋਕਾਂ ਨੂੰ ਖਾਰਸ਼ ਅਤੇ ਐਲਰਜੀ ਹੋ ਗਈ। ਇਸ ਸਬੰਧੀ ਪੁਲਿਸ  ਨੇ ਸ਼ਾਦਾਬ ਰਾਓ ਦੀ ਸ਼ਿਕਾਇਤ ’ਤੇ ਧਾਰਾ 318(4)/272 ਬੀਐਨਐਸ ਤਹਿਤ ਕੇਸ ਨੰਬਰ 485/24 ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦਸਿਆ ਕਿ ਉਨ੍ਹਾਂ ਨੇ ਕਈ ਸ਼ਹਿਰਾਂ ਵਿਚ ਕੈਂਪ ਲਾਏ ਹਨ।

ਸੂਚਨਾ ਮਿਲਣ ’ਤੇ ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਗਿਆ। ਮਾਮਲੇ 'ਚ ਜਲਦ ਹੀ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਇਸ ਮਾਮਲੇ ਸਬੰਧੀ ਸੀਓ ਕੋਤਵਾਲੀ ਆਸ਼ੂਤੋਸ਼ ਕੁਮਾਰ ਨੇ ਦਸਿਆ ਕਿ ਮੁਦਈ ਦੀ ਸ਼ਿਕਾਇਤ 'ਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਜਲਦੀ ਹੀ ਮਾਮਲੇ ਵਿਚ ਹੋਰ ਤੱਥਾਂ ਦਾ ਪ੍ਰਗਟਾਵਾ ਕਰੇਗੀ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement