Karan Aujla News: ਕਰਨ ਔਜਲਾ ਦੇ ਪ੍ਰੋਗਰਾਮ ’ਚ ਹੰਗਾਮਾ ਕਰਨ ਦੇ ਦੋਸ਼ ’ਚ ਚਾਰ ਗਿ੍ਰਫ਼ਤਾਰ
Published : Dec 19, 2024, 9:04 am IST
Updated : Dec 19, 2024, 9:17 am IST
SHARE ARTICLE
Four arrested on charges of rioting in Karan Aujla's program
Four arrested on charges of rioting in Karan Aujla's program

Karan Aujla News: ਸੋਮਵਾਰ ਨੂੰ ਅਦਾਲਤ ’ਚ ਪੇਸ਼ ਕਰਕੇ ਨਿਆਂਇਕ ਹਿਰਾਸਤ ’ਚ ਭੇਜਿਆ

ਗੁਰੂਗ੍ਰਾਮ : ਗੁਰੂਗ੍ਰਾਮ ’ਚ ਗਾਇਕ ਕਰਨ ਔਜਲਾ ਦੇ ਸੰਗੀਤ ਸਮਾਰੋਹ ’ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਨਸ਼ੇ ਦੀ ਹਾਲਤ ’ਚ ਹੰਗਾਮਾ ਕਰਨ ਅਤੇ ਇਕ ਪੁਲਿਸ ਅਧਿਕਾਰੀ ’ਤੇ ਹਮਲਾ ਕਰਨ ਦੇ ਦੋਸ਼ ’ਚ ਪੁਲਿਸ ਨੇ ਤਿੰਨ ਡਾਕਟਰਾਂ ਅਤੇ ਇਕ ਮੈਡੀਕਲ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ।

ਮੁਲਜ਼ਮਾਂ ਦੀ ਪਛਾਣ ਐਸ.ਜੀ.ਟੀ. ਯੂਨੀਵਰਸਿਟੀ ਦੇ ਡਾਕਟਰ ਦਿਵਿਆਂਸ਼ੂ (23) ਅਤੇ ਅਜੇ (24), ਕੌਮੀ ਸੁਰੱਖਿਆ ਗਾਰਡ (ਐਨ.ਐਸ.ਜੀ.) ਦੇ ਮੇਜਰ ਅਭੈ (26) ਅਤੇ ਐਸ.ਜੀ.ਟੀ. ਯੂਨੀਵਰਸਿਟੀ ’ਚ ਐਮ.ਬੀ.ਬੀ.ਐਸ. ਦੇ ਵਿਦਿਆਰਥੀ ਰਿਸ਼ਭ (21) ਵਜੋਂ ਹੋਈ ਹੈ। ਗੁਰੂਗ੍ਰਾਮ ਪੁਲਿਸ ਦੇ ਇਕ  ਬੁਲਾਰੇ ਨੇ ਦਸਿਆ, ‘‘ਉਨ੍ਹਾਂ ਨੂੰ ਸੋਮਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿਤਾ ਗਿਆ।’     (ਪੀਟੀਆਈ)

Location: India, Haryana, Gurgaon

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement