2.09 ਲੱਖ ਕੰਪਨੀਆਂ ਦੀ ਰਜਿਸਟ੍ਰੇਸ਼ਨ ਖ਼ਤਮ
Published : Sep 5, 2017, 10:12 pm IST
Updated : Sep 5, 2017, 4:42 pm IST
SHARE ARTICLE

ਨਿਰਦੇਸ਼ਕਾਂ ਵਿਰੁਧ ਹੋਵੇਗੀ ਕਾਰਵਾਈ : ਸਰਕਾਰ
ਨਵੀਂ ਦਿੱਲੀ, 5 ਸਤੰਬਰ: ਸਰਕਾਰ ਨੇ ਅੱਜ ਕਿਹਾ ਕਿ ਉਸ ਨੇ ਨਿਯਮਾਂ ਦਾ ਪਾਲਣ ਨਾ ਕਰਨ ਵਾਲੀਆਂ 2.09 ਲੱਖ ਕੰਪਨੀਆਂ ਦੀ ਰਜਿਸਟਰੇਸ਼ਨ ਖ਼ਤਮ ਕਰ ਦਿਤੀ ਹੈ ਅਤੇ ਇਨ੍ਹਾਂ ਕੰਪਨੀਆਂ ਦੇ ਬੈਂਕ ਖਾਤਿਆਂ 'ਚੋਂ ਲੈਣ-ਦੇਣ ਉਤੇ ਪਾਬੰਦੀ ਲਾਉਣ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਮੁਖੌਟਾ ਕੰਪਨੀਆਂ ਵਿਰੁਧ ਕਾਰਵਾਈ ਜਾਰੀ ਰਖਦਿਆਂ ਸਰਕਾਰ ਨੇ ਕਿਹਾ ਕਿ ਜਿਨ੍ਹਾਂ ਕੰਪਨੀਆਂ ਦੇ ਨਾਂ ਕੰਪਨੀ ਰਜਿਸਟਰਾਰ ਜਨਰਲ ਦੇ ਰਜਿਸਟਰੇਸ਼ਨ ਪੁਸਤਿਕਾ 'ਚੋਂ ਹਟਾ ਦਿਤੇ ਗਏ ਹਨ। ਇਹ ਕੰਪਨੀਆਂ ਜਦੋਂ ਤਕ ਨਿਯਮ ਅਤੇ ਸ਼ਰਤਾਂ ਨੂੰ ਪੂਰਾ ਨਹੀਂ ਕਰ ਲੈਂਦੀਆਂ ਉਦੋਂ ਤਕ ਉਨ੍ਹਾਂ ਦੇ ਨਿਰਦੇਸ਼ਕ ਕੰਪਨੀ ਦੇ ਬੈਂਕ ਖਾਤਿਆਂ ਨਾਲ ਲੈਣਦੇਣ ਨਹੀਂ ਕਰ ਸਕਣਗੇ।
ਸ਼ੱਕ ਹੈ ਕਿ ਇਨ੍ਹਾਂ ਮੁਖੌਟਾ ਕੰਪਨੀਆਂ ਦਾ ਪ੍ਰਯੋਗ ਕਥਿਤ ਤੌਰ ਤੇ ਨਾਜਾਇਜ਼ ਪੈਸੇ ਦੇ ਲੈਣ-ਦੇਣ ਅਤੇ ਟੈਕਸ ਚੋਰੀ ਲਈ ਕੀਤਾ ਜਾ ਰਿਹਾ ਸੀ। ਇਹ ਕੰਪਨੀਆਂ ਲੰਮੇ ਸਮੇਂ ਤੋਂ ਕੰਮਕਾਜ ਨਹੀਂ ਕਰ ਰਹੀਆਂ ਹਨ।
ਬਿਆਨ ਅਨੁਸਾਰ ਵਿੱਤੀ ਸੇਵਾਵਾਂ ਦੇ ਵਿਭਾਗ ਨੇ ਭਾਰਤੀ ਬੈਂਕ ਸੰਘ ਜ਼ਰੀਏ ਬੈਂਕਾਂ ਨੂੰ ਸਲਾਹ ਦਿਤੀ ਹੈ ਕਿ ਉਹ ਅਜਿਹੀਆਂ ਕੰਪਨੀਆਂ ਦੇ ਬੈਂਕ ਖਾਤਿਆਂ ਨਾਲ ਲੈਣ-ਦੇਣ ਨੂੰ ਰੋਕਣ ਲਈ ਤੁਰਤ ਕੰਮ ਚੁੱਕਣਗੇ। ਬਿਆਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਕੰਪਨੀਆਂ ਦੇ ਨਾਂ ਕੱਟਣ ਤੋਂ ਇਲਾਵਾ ਬੈਂਕਾਂ ਨੂੰ ਵੀ ਇਹ ਸਲਾਹ ਦਿਤੀ ਗਈ ਹੈ ਕਿ ਉਹ ਕੰਪਨੀਆਂ ਨਾਲ ਲੈਣ-ਦੇਣ ਕਰਨ ਦੌਰਾਨ ਆਮ ਤੋਂ ਜ਼ਿਆਦਾ ਚੌਕਸ ਰਹਿਣ। (ਪੀਟੀਆਈ)

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement