ਰਾਮ ਮੰਦਰ 'ਤੇ ਕਾਂਗਰਸ ਨੂੰ ਸਮਰਥਨ ਦੀ ਗੱਲ ਤੋਂ ਪਲਟੇ ਵੀਐਚਪੀ ਪ੍ਰਧਾਨ
Published : Jan 20, 2019, 5:30 pm IST
Updated : Jan 20, 2019, 5:30 pm IST
SHARE ARTICLE
VHP working president Alok kumar
VHP working president Alok kumar

ਉਹਨਾਂ ਕਿਹਾ ਕਿ ਉਹਨਾਂ ਨੇ ਦੇਸ਼ ਭਰ ਦੇ ਸੰਸਦ ਮੰਤਰੀਆਂ ਨੂੰ ਆਪਸੀ ਸਾਂਝ ਨਾਲ ਮੰਦਰ ਦੇ ਪੱਖ ਵਿਚ ਇਕ ਮੱਤ ਬਣਾਉਣ ਦੀ ਬੇਨਤੀ ਕੀਤੀ ਸੀ।

ਪ੍ਰਯਾਗਰਾਜ : ਵਿਸ਼ਵ ਹਿੰਦੂ ਪਰਿਸ਼ਦ ਦੇ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਵਿਚ ਕਿਸੇ ਰਾਜਨੀਤਕ ਦਲ ਦਾ ਸਮਰਥਨ ਨਹੀਂ ਕਰੇਗੀ। ਕਾਂਗਰਸ ਨੂੰ ਸਮਰਥਨ ਦੇ ਸਵਾਲ 'ਤੇ ਉਹਨਾਂ ਕਿਹਾ ਕਿ ਉਹਨਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਦਾ ਹੁਣ ਤੱਕ ਦਾ ਇਤਿਹਾਸ ਨਹੀਂ ਰਿਹਾ ਕਿ ਉਹ ਹਿੰਦੂਤਵ ਜਾਂ ਰਾਮ ਮੰਦਰ 'ਤੇ ਗੱਲਬਾਤ ਕਰੇ। ਉਹਨਾਂ ਅੱਗੇ ਕਿਹਾ ਕਿ ਉਹਨਾਂ ਨੇ ਦੇਸ਼ ਭਰ ਦੇ ਸੰਸਦ ਮੰਤਰੀਆਂ ਨੂੰ ਆਪਸੀ ਸਾਂਝ ਨਾਲ ਮੰਦਰ ਦੇ ਪੱਖ ਵਿਚ ਇਕ ਮੱਤ ਬਣਾਉਣ ਦੀ ਬੇਨਤੀ ਕੀਤੀ ਸੀ।

CongressCongress

ਦੱਸ ਦਈਏ ਕਿ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਰਾਸ਼ਟਰੀ ਸਵੈ ਸੇਵੀ ਸੰਘ ਤੋਂ ਬਾਅਦ ਹੁਣ ਵਿਸ਼ਵ ਹਿੰਦੂ ਪਰਿਸ਼ਦ ਨੇ ਵੀ ਮੋਦੀ ਸਰਕਾਰ ਵਿਰੁਧ ਖੁੱਲ੍ਹ ਕੇ ਅਪਣੀ ਨਾਰਾਜ਼ਗੀ ਪ੍ਰਗਟ ਕੀਤੀ ਸੀ। ਵੀਐਚਪੀ ਨੇ ਕਿਹਾ ਸੀ ਕਿ ਮੋਦੀ ਸਰਕਾਰ ਦੇ ਮੌਜੂਦਾ ਕਾਰਜਕਾਲ ਵਿਚ ਮੰਦਰ ਉਸਾਰੀ ਦਾ ਕੰਮ ਸ਼ੁਰੂ ਹੋਣ ਦੀ ਕੋਈ ਆਸ ਨਹੀਂ ਬਚੀ ਹੈ। ਆਲੋਕ ਕੁਮਾਰ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਬੱਚੇ ਦੇ ਜਨਮ ਲਈ 9 ਮਹੀਨੇ ਦੀ ਉਡੀਕ ਕਰਨੀ ਪੈਂਦੀ ਹੈ, ਉਸੇ ਤਰ੍ਹਾਂ ਰਾਮ ਭਗਤ ਅਯੁੱਧਿਆ ਵਿਚ ਸ਼੍ਰੀ ਰਾਮ ਦੇ ਮੰਦਰ ਦੀ ਉਸਾਰੀ ਲਈ 2025 ਤੱਕ ਦੀ ਉਡੀਕ ਲਈ ਤਿਆਰ ਰਹਿਣ।

Ram TempleRam Temple

ਉਹਨਾਂ ਕਿਹਾ ਸੀ ਕਿ ਕਿ ਜੇਕਰ ਕਾਂਗਰਸ ਆਉਣ ਵਾਲੀਆਂ ਲੋਕਸਭਾ ਚੋਣਾਂ ਵਿਚ ਮੰਦਰ ਮੁੱਦੇ ਨੂੰ ਅਪਣੇ ਮੈਨੀਫੈਸਟੋ ਵਿਚ ਥਾਂ ਦਿੰਦੀ ਹੈ ਤਾਂ ਵੀਐਚਪੀ ਉਸ ਨੂੰ ਸਮਰਥਨ ਦੇਣ ਸਬੰਧੀ ਵਿਚਾਰ ਕਰ ਸਕਦੇ ਹਨ। ਪ੍ਰਯਾਗਰਾਜ ਦੇ ਕੁੰਭ ਮੇਲੇ ਵਿਚ ਆਏ ਵੀਐਚਪੀ ਪ੍ਰਧਾਨ ਆਲੋਕ ਕੁਮਾਰ ਮੁਤਾਬਕ ਮੰਦਰ ਉਸਾਰੀ ਹੁਣ ਤੱਕ ਸ਼ੁਰੂ ਨਾ ਹੋਣ ਲਈ ਪੂਰੀ ਰਾਜਨੀਤਕ ਪ੍ਰਣਾਲੀ ਜਿੰਮੇਵਾਰ ਹੈ।

VHPVHP

ਉਹਨਾਂ ਕਿਹਾ ਕਿ ਮੰਦਰ ਮੁੱਦਾ ਸ਼ਾਮਲ ਕਰਨ 'ਤੇ ਕਾਂਗਰਸ ਨੂੰ ਸਮਰਥਨ ਦੇਣ 'ਤੇ ਵਿਚਾਰ ਕਰਨ ਦੀ ਗੱਲ ਤਾਂ ਕੀਤੀ ਸੀ ਪਰ ਨਾਲ ਹੀ ਇਹ ਵੀ ਕਿਹਾ ਸੀ ਕਿ ਕਾਂਗਰਸ ਨੇਤਾ ਜਨੇਊ ਪਾ ਕੇ ਸਿਰਫ ਦਿਖਾਵਾ ਕਰਦੇ ਹਨ ਅਤੇ ਉਹਨਾਂ ਦੀਆਂ ਸਰਕਾਰਾਂ ਹਿੰਦੂਵਾਦੀ ਸੰਗਠਨਾਂ 'ਤੇ ਪਾਬੰਦੀ ਲਗਾਉਂਦੀਆਂ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement