ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ 'ਤੇ PM ਮੋਦੀ ਅਤੇ ਰਾਸ਼ਟਰਪਤੀ ਨੇ ਦਿੱਤੀ ਵਧਾਈ
Published : Jan 20, 2021, 10:23 am IST
Updated : Jan 20, 2021, 10:55 am IST
SHARE ARTICLE
 Guru Gobind Singh Jayanti 2021
Guru Gobind Singh Jayanti 2021

ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ

ਨਵੀਂ ਦਿੱਲੀ- ਅੱਜ ਪੂਰੇ ਦੇਸ਼ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਿੱਖਾਂ ਦੇ 10 ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੈਅੰਤੀ 'ਤੇ ਉਨ੍ਹਾਂ ਨੂੰ ਸਲਾਮੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦਾ ਜੀਵਨ ਇੱਕ ਨਿਰਪੱਖ ਅਤੇ ਸੰਮਿਲਤ ਸਮਾਜ ਦੀ ਉਸਾਰੀ ਲਈ ਸਮਰਪਿਤ ਸੀ। 

Guru Gobind Singh Ji
 

ਰਾਮ ਨਾਥ ਕੋਵਿੰਦ ਦਾ ਟਵੀਟ  
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ, "ਪ੍ਰਕਾਸ਼ ਪਰਵ ਦੇ ਸ਼ੁਭ ਅਵਸਰ‘ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੇਰੀ ਨਿਮਰ ਸ਼ਰਧਾਂਜਲੀ। ਉਨ੍ਹਾਂ ਦਾ ਜੀਵਨ ਮਾਨਵਤਾ ਲਈ ਪ੍ਰੇਰਣਾਦਾਇਕ ਰਿਹਾ ਹੈ, ਬਰਾਬਰੀ ਅਤੇ ਸਮੁੱਚਤਾ ਨੂੰ ਉਤਸ਼ਾਹਤ ਕਰਦਾ ਹੈ। ਉਹ ਕੇਵਲ ਇੱਕ ਆਤਮਿਕ ਆਦਰਸ਼ ਹੀ ਨਹੀਂ ਸੀ ਬਲਕਿ ਇੱਕ ਮਹਾਨ ਯੋਧਾ ਸੀ ਜੋ ਮਹਾਨ ਬਲੀਦਾਨ ਦੇ ਸਾਹਮਣੇ ਸਿਧਾਂਤਾਂ ਦੇ ਨਾਲ ਖੜਾ ਸੀ। "
 

PRESIDENT
 

PM ਮੋਦੀ  ਦਾ ਟਵੀਟ 
ਪੀਐਮ ਮੋਦੀ ਨੇ ਟਵੀਟ ਕੀਤਾ, "ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਨਮਨ ਕਰਦਾ ਹਾਂ। ਉਨ੍ਹਾਂ ਦਾ ਜੀਵਨ ਨਿਆਂ ਤੇ ਸਮਾਜ ਦੇ ਨਿਰਮਾਣ ਲਈ ਸਮਰਪਿਤ ਸੀ। ਉਹ ਆਪਣੇ ਸਿਧਾਂਤਾਂ ਪ੍ਰਤੀ ਉਹ ਸਦੈਵ ਅਟਲ ਰਹੇ। ਅਸੀਂ ਉਨ੍ਹਾਂ ਦੀ ਬਹਾਦਰੀ ਤੇ ਬਲੀਦਾਨ ਨੂੰ ਵੀ ਯਾਦ ਕਰਦੇ ਹਾਂ।'

MODI

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਪਟਨਾ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ- "ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪਰਵ ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ ਸੀ। ਮੈਨੂੰ ਅਜੇ ਵੀ ਯਾਦ ਹੈ ਪਟਨਾ ਵਿੱਚ ਆਯੋਜਿਤ ਵਿਸ਼ਾਲ ਸਮਾਰੋਹ, ਜਿੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਸੀ। '

MODI
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਰਨਲ ਕੁੱਟਮਾਰ ਮਾਮਲੇ 'ਚ ਪਤਨੀ ਨੇ ਮੀਡੀਆ ਸਾਹਮਣੇ ਰੱਖ ਦਿੱਤੀਆਂ ਕਿਹੜੀਆਂ ਵੀਡੀਓਜ਼ ? ਦੇਖੋ Live

22 Mar 2025 3:28 PM

Khanauri border ਖੁੱਲਣ ਮਗਰੋਂ ਲੋਕ ਵੰਡ ਰਹੇ ਲੱਡੂ, ਦੇਖੋ ਰਾਹਗੀਰ ਕੀ ਬੋਲੇ ?

22 Mar 2025 3:27 PM

ਖਨੌਰੀ ਬਾਰਡਰ 'ਤੇ ਦੁਪਹਿਰ ਤੋਂ ਬਾਅਦ ਰਸਤਾ ਹੋ ਜਾਵੇਗਾ ਚਾਲੂ! ਪੁਲਿਸ ਮੁਲਾਜ਼ਮ ਟਰੈਕਟਰ ਟਰਾਲੀਆਂ ਹਟਾਉਣ ਦਾ ਕਰ ਰਹੇ ਕੰਮ

20 Mar 2025 3:33 PM

ਕਿਸਾਨਾਂ ਦੀ ਰੁਲ ਰਹੀ ਹੈ ਰਸਦ, ਮੋਰਚੇ 'ਚ ਨਹੀਂ ਰਿਹਾ ਕੋਈ ਕਿਸਾਨਾਂ ਦਾ ਰਾਸ਼ਨ ਸੰਭਾਲਣ ਵਾਲਾ, ਦੇਖੋ ਤਸਵੀਰਾਂ

20 Mar 2025 3:32 PM

Baba Raja Raj Singh ਦਾ Interview, ਕਿਹਾ -'ਪੰਥ ਵੱਲੋਂ ਨਕਾਰਿਆ ਜਾ ਚੁੱਕਿਆ Kuldeep Singh Gargaj...'

17 Mar 2025 1:28 PM
Advertisement