Maharashtra News: ਲਿੰਗ ਬਦਲਵਾ ਕੇ ਔਰਤ ਤੋਂ ਮਰਦ ਬਣਨ ਮਗਰੋਂ ਪੁਲਿਸ ਮੁਲਾਜ਼ਮ ਦੇ ਘਰ ਗੂੰਜੀ ਕਿਲਕਾਰੀ
Published : Jan 20, 2024, 7:55 pm IST
Updated : Jan 20, 2024, 7:55 pm IST
SHARE ARTICLE
Maharashtra cop who underwent sex change surgery becomes a father
Maharashtra cop who underwent sex change surgery becomes a father

ਕਾਂਸਟੇਬਲ ਲਲਿਤ ਕੁਮਾਰ ਸਾਲਵੇ ਦੇ ਘਰ 15 ਜਨਵਰੀ ਨੂੰ ਬੱਚੇ ਨੇ ਜਨਮ ਲਿਆ

Maharashtra News: ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ’ਚ ਕੁੱਝ ਸਾਲ ਪਹਿਲਾਂ ਲਿੰਗ ਬਦਲਣ ਦੀ ਸਰਜਰੀ ਕਰਵਾਉਣ ਤੋਂ ਬਾਅਦ ਲਲਿਤਾ ਤੋਂ ਲਲਿਤ ਬਣੇ ਇਕ ਪੁਲਿਸ ਕਾਂਸਟੇਬਲ ਨੇ ਇਕ ਸ਼ਾਨਦਾਰ ਸਫਰ ਤੈਅ ਕੀਤਾ ਹੈ ਅਤੇ ਹੁਣ ਉਹ ਪਿਤਾ ਬਣ ਗਿਆ ਹੈ। ਕਾਂਸਟੇਬਲ ਲਲਿਤ ਕੁਮਾਰ ਸਾਲਵੇ ਦਾ ਵਿਆਹ 2020 ’ਚ ਹੋਇਆ ਸੀ ਅਤੇ ਉਹ 15 ਜਨਵਰੀ ਨੂੰ ਇਕ ਬੱਚੇ ਦਾ ਪਿਤਾ ਬਣਿਆ ਸੀ।

ਬੀਡ ਜ਼ਿਲ੍ਹੇ ਦੇ ਮਾਜਲਗਾਓਂ ਤਾਲੁਕਾ ਦੇ ਰਾਜੇਗਾਓਂ ਪਿੰਡ ਦੇ ਵਸਨੀਕ ਸਾਲਵੇ ਪਰਵਾਰ ’ਚ ਇਕ ਨਵਾਂ ਮੈਂਬਰ ਹੋਣ ਤੋਂ ਖੁਸ਼ ਹਨ। ਪਰ ਉਹ ਅਜੇ ਵੀ ਇਕ ਔਰਤ ਤੋਂ ਇਕ ਆਦਮੀ ਬਣਨ ਤਕ ਉਸ ਦੀ ਸੰਘਰਸ਼ਮਈ ਜ਼ਿੰਦਗੀ ਨੂੰ ਯਾਦ ਕਰਦਾ ਹੈ। ਲਲਿਤ ਦਾ ਜਨਮ ਜੂਨ 1988 ’ਚ ਲਲਿਤਾ ਸਾਲਵੇ ਵਜੋਂ ਹੋਇਆ ਸੀ। ਉਹ 2010 ’ਚ ਇਕ ਔਰਤ ਵਜੋਂ ਪੁਲਿਸ ਫੋਰਸ ’ਚ ਸ਼ਾਮਲ ਹੋਇਆ ਸੀ।

ਪੁਲਿਸ ਨੇ 2013 ’ਚ ਉਸ ਦੇ ਸਰੀਰ ’ਚ ਤਬਦੀਲੀਆਂ ਵੇਖਣੀਆਂ ਸ਼ੁਰੂ ਕੀਤੀਆਂ ਅਤੇ ਡਾਕਟਰੀ ਟੈਸਟ ਕੀਤੇ ਗਏ ਜਿਨ੍ਹਾਂ ਨੇ ਵਾਈ ਕ੍ਰੋਮੋਸੋਮ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ। ਮਰਦਾਂ ’ਚ ਇਕ ਐਕਸ ਅਤੇ ਇਕ ਵਾਈ ਕ੍ਰੋਮੋਸੋਮ ਹੁੰਦਾ ਹੈ, ਜਦਕਿ ਔਰਤਾਂ ’ਚ ਦੋ ਐਕਸ ਕ੍ਰੋਮੋਸੋਮ ਹੁੰਦੇ ਹਨ। ਡਾਕਟਰਾਂ ਨੇ ਦਸਿਆ ਸੀ ਕਿ ਸਾਲਵੇ ਨੂੰ ‘ਲਿੰਗ ਡਿਸਫੋਰੀਆ’ ਸੀ ਅਤੇ ਉਨ੍ਹਾਂ ਨੇ ਲਿੰਗ ਤਬਦੀਲੀ ਸਰਜਰੀ ਦੀ ਸਲਾਹ ਦਿਤੀ ਸੀ।

ਸੂਬਾ ਸਰਕਾਰ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਕਾਂਸਟੇਬਲ ਦੀ 2018 ’ਚ ਲਿੰਗ ਬਦਲਣ ਦੀ ਸਰਜਰੀ ਹੋਈ ਸੀ। ਉਸ ਨੇ 2018 ਅਤੇ 2020 ਦੇ ਵਿਚਕਾਰ ਤਿੰਨ ਸਰਜਰੀ ਕੀਤੀਆਂ। ਸਾਲਵੇ ਨੇ 2020 ’ਚ ਛਤਰਪਤੀ ਸੰਭਾਜੀਨਗਰ ਦੀ ਰਹਿਣ ਵਾਲੀ ਸੀਮਾ ਨਾਲ ਵਿਆਹ ਕੀਤਾ ਸੀ। ਸਾਲਵੇ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਕ ਔਰਤ ਤੋਂ ਆਦਮੀ ਬਣਨ ਤਕ ਦਾ ਮੇਰਾ ਸਫ਼ਰ ਸੰਘਰਸ਼ਾਂ ਨਾਲ ਭਰਿਆ ਰਿਹਾ ਹੈ। ਇਸ ਸਮੇਂ ਦੌਰਾਨ ਮੈਂ ਖੁਸ਼ਕਿਸਮਤ ਸੀ ਕਿ ਮੈਂ ਬਹੁਤ ਸਾਰੇ ਲੋਕਾਂ ਨਾਲ ਮਿਲਿਆ। ਅਸੀਂ ਅਪਣਾ ਇਕ ਬੱਚਾ ਚਾਹੁੰਦੇ ਸੀ।’’ ਉਨ੍ਹਾਂ ਕਿਹਾ, ‘‘ਮੈਨੂੰ ਖੁਸ਼ੀ ਹੈ ਕਿ ਮੈਂ ਹੁਣ ਪਿਤਾ ਬਣ ਗਿਆ ਹਾਂ।’’

 (For more Punjabi news apart from Maharashtra cop who underwent sex change surgery becomes a father, stay tuned to Rozana Spokesman)

Tags: maharashtra

Location: India, Maharashtra

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement