
ਸੀਏਏ ਅਤੇ ਐਨਆਰਸੀ ਦੇ ਮੁੱਦੇ ਉਤੇ ਮਤਭੇਦ ਤੋਂ ਬਾਅਦ ਦੋ ਸਾਲ ਪਹਿਲਾਂ ਕਾਂਗਰਸ...
ਨਵੀਂ ਦਿੱਲੀ: ਸੀਏਏ ਅਤੇ ਐਨਆਰਸੀ ਦੇ ਮੁੱਦੇ ਉਤੇ ਮਤਭੇਦ ਤੋਂ ਬਾਅਦ ਦੋ ਸਾਲ ਪਹਿਲਾਂ ਕਾਂਗਰਸ ਤੋਂ ਵੱਖ ਹੋਏ ਤ੍ਰਿਪੁਰਾ ਦੇ ਸ਼ਾਹੀ ਵਿਅਕਤੀ ਪ੍ਰਦਯੋਤ ਮਾਣਿਕਿਆ ਦੇਬ ਬਰਮਨ ਨੇ ਹੁਣ ਰਾਜ ਦੀ ਸੱਤਾਧਾਰੀ ਪਾਰਟੀ ਬੀਜੇਪੀ ਨੂੰ ਵੱਡਾ ਝਟਕਾ ਦਿੱਤਾ ਹੈ। ਉਨ੍ਹਾਂ ਨੇ ਸੱਤਾਧਾਰੀ ਗਠਜੋੜ ਵਿਚ ਸ਼ਾਮਲ ਪਾਰਟੀ ਨਾਲ ਨਵਾਂ ਗਠਜੋੜ ਬਣਾਇਆ ਹੈ। ਇਹ ਉਦੋਂ ਹੋਇਆ ਹੈ ਜਦੋਂ ਤ੍ਰਿਪੁਰਾ ਟ੍ਰਾਇਲ ਏਰਿਯਾਜ ਆਟੋਨਾਮਸ ਡਿਸਟ੍ਰਿਕਟ ਕਾਉਂਸਲ (TTAADC) ਦੀਆਂ ਚੋਣਾਂ ਹੋਣ ਵਾਲੀਆਂ ਹਨ।
BJP Leader
ਦੇਬ ਬਰਮਨ ਨੇ ਉਤਰ ਪੂਰਬੀ ਰਾਜ ਵਿਚ ਆਦੀਵਾਸੀ ਪ੍ਰੀਸ਼ਦ ਚੋਣਾਂ ਤੋਂ ਪਹਿਲਾਂ ਬੀਜੇਪੀ ਦੇ ਸਹਿਯੋਗੀ ਇੰਡੀਡਿਨਸ ਪੀਪਲਸ ਫਰੰਟ ਆਫ਼ ਤ੍ਰਿਪੁਰਾ (IPFT) ਦੇ ਨਾਲ ਮਿਲਕੇ ਤ੍ਰਿਪੁਰਾ ਇੰਡੀਜੀਨਸ ਪੀਪਲਸ ਰੀਜਨਲ ਅਲਾਇੰਸ (TIPRA) ਬਣਾਇਆ ਹੈ। TTAADC ਦੀਆਂ ਚੋਣਾਂ ਮੂਲ ਰੂਪ ਤੋਂ ਪਿਛਲੇ ਸਾਲ 17 ਮਈ ਨੂੰ ਨਿਰਧਾਰਤ ਕੀਤੇ ਗਏ ਸਨ, ਪਰ ਕੋਵਿਡ-19 ਮਹਾਂਮਾਰੀ ਦੇ ਕਾਰਨ ਉਸਨੂੰ ਰੋਕ ਦਿੱਤਾ ਗਿਆ ਸੀ।
Dayot Manikya Deb Berman
ਹੁਣ ਦੇਬ ਬਰਮਨ ਦੀ ਅਗਵਾਈ ਵਿਚ ਇਹ ਗਠਜੋੜ TTAADC ਚੋਣਾਂ ਲੜਨ ਜਾਣਗੇ। ਸ਼ੁਕਰਵਾਰ ਨੂੰ ਦੇਬ ਬਰਮਨ ਨੇ ਅਧਿਕਾਰਕ ਤੌਰ ‘ਤੇ ਐਲਾਨ ਕੀਤਾ ਕਿ ਟਿਪਰਲੈਂਡ ਰਾਜ ਪਾਰਟੀ ਅਤੇ ਆਈਪੀਐਫ਼ਟੀ (ਟਿਪਰੀ) ਦਾ ਮਿਸ਼ਰਨ ਤ੍ਰਿਪੁਰਾ ਇੰਡੀਜੀਨਸ ਪੀਪਲਸ ਰੀਜਨਲ ਅਲਾਇੰਸ ਵਿਚ ਹੋਇਆ ਹੈ। ਰਾਜ ਦੀ ਸੱਤਾਧਾਰੀ ਪਾਰਟੀ ਬੀਜੇਪੀ ਨੂੰ ਉਦੋਂ ਵੱਡਾ ਝਟਕਾ ਲੱਗਿਆ ਜਦੋਂ ਰਾਜ ਦੇ ਸਾਰੇ ਆਦਿਵਾਸੀ ਰਾਜਨੀਤਕ ਪਾਰਟੀਆਂ ਟੀਪਰਾ ਦੇ ਨਾਲ ਆਉਣ ਦਾ ਫ਼ੈਸਲਾ ਕੀਤਾ
BJP Leader
ਹਾਂਲਾਕਿ IPFT ਨੇ ਹੁਣ ਤੱਕ ਰਾਜ ਦੀ ਦੇਬ ਸਰਕਾਰ ਨਾਲ ਅਪਣੇ ਸਮਰਥਨ ਵਾਪਸ ਨਹੀਂ ਲਿਆ ਹੈ, ਜਿੱਥੇ ਉਨ੍ਹਾਂ ਦੇ ਦੋ ਮੰਤਰੀ ਹਨ। ਦੇਬ ਵਰਮਾਨ, ਜਿਹੜਾ ਪਹਿਲਾਂ ਕਾਂਗਰਸ ਦੇ ਤ੍ਰਿਪਰਾ ਪ੍ਰਦੇਸ਼ ਪ੍ਰਧਾਨ ਸਨ, ਨੇ 2019 ਵਿਚ ਪਾਰਟੀ ਛੱਡ ਦਿੱਤੀ ਸੀ। ਉਨ੍ਹਾਂ ਦੀ ਪ੍ਰਮੁੱਖ ਮੰਗ ਤ੍ਰਿਪੁਰਾ ਵਿਚ ਸਵਦੇਸ਼ੀ ਆਦਿਵਾਸੀ ਸਮੂਹਾਂ ਦੇ ਲਈ ਇਕ ਵੱਖਰੇ ਰਾਜ “ਗ੍ਰੇਟਰ ਟਿਪਰਲੈਂਡ” ਦੇ ਲਈ ਰਹੀ ਹੈ। ਆਈਪੀਐਫ਼ਟੀ ਨੇ ਵੀ 2009 ਤੋਂ ਬਾਅਦ ਵੱਖਰੇ ਰਾਜ ਦੀ ਮੰਗ ਕਰਕੇ ਰਾਜਨੀਤਿਕ ਜਿੱਤ ਹਾਸਲ ਕੀਤੀ ਹੈ।