
ਪੈਟਰੋਲ ਦੀਆਂ ਕੀਮਤਾਂ ‘ਤੇ ਬਿਹਾਰ ਦੇ ਉੱਪ ਮੁੱਖ ਮੰਤਰੀ ਅਤੇ ਸੈਰ ਸਪਾਟਾ ਮੰਤਰੀ ਦਾ ਬਿਆਨ
ਨਵੀਂ ਦਿੱਲੀ: ਬੀਤੇ ਕਈ ਦਿਨਾਂ ਤੋਂ ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਇਸ ਦੌਰਾਨ ਵਿਰੋਧੀ ਧਿਰਾਂ ਵੀ ਮਹਿੰਗਾਈ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰ ਰਹੀਆਂ ਹਨ। ਵਿਰੋਧੀ ਧਿਰਾਂ ਨੂੰ ਜਵਾਬ ਦਿੰਦਿਆਂ ਬਿਹਾਰ ਦੇ ਮੰਤਰੀਆਂ ਦੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਤੇ ਅਜੀਬੋ ਗ਼ਰੀਬ ਬਿਆਨ ਸਾਹਮਣੇ ਆਏ ਹਨ। ਭਾਜਪਾ ਨੇਤਾ ਅਤੇ ਬਿਹਾਰ ਸਰਕਾਰ ਵਿਚ ਸੈਰ-ਸਪਾਟਾ ਮੰਤਰੀ ਨਾਰਾਇਣ ਪ੍ਰਸਾਦ ਨੇ ਮਹਿੰਗਾਈ ਨੂੰ ਕੇ ਇਸ ਅਜੀਬ ਬਿਆਨ ਦਿੱਤਾ ਹੈ।
Petrol-Diesel
ਮਹਿੰਗਾਈ ਦਾ ਵਿਰੋਧ ਜਨਤਾ ਨਹੀਂ, ਨੇਤਾ ਕਰ ਰਹੇ – ਭਾਜਪਾ ਨੇਤਾ
ਭਾਜਪਾ ਨੇਤਾ ਨਾਰਾਇਣ ਪ੍ਰਸਾਦ ਨੇ ਕਿਹਾ ਕਿ ਮਹਿੰਗਾਈ ਨਾਲ ਆਮ ਜਨਤਾ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਕਿਉਂਕਿ ਆਮ ਜਨਤਾ ਗੱਡੀ ਤੋਂ ਨਹੀਂ ਬਸ, ਟ੍ਰੇਨ ਆਦਿ ‘ਤੇ ਜਾਂਦੀ ਹੈ। ਗੱਡੀਆਂ ਵੱਡੇ ਲੋਕ ਚਲਾਉਂਦੇ ਹਨ। ਉਹਨਾਂ ਕਿਹਾ ਮਹਿੰਗਾਈ ਦਾ ਵਿਰੋਧ ਜਨਤਾ ਨਹੀਂ, ਨੇਤਾ ਕਰ ਰਹੇ ਹਨ। ਹਾਲਾਂਕਿ ਉਹਨਾਂ ਨੇ ਮੰਨਿਆ ਹੈ ਕਿ ਮਹਿੰਗਾਈ ਦਾ ਅਸਰ ਆਮ ਜਨਤਾ ‘ਤੇ ਪੈਂਦਾ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਜਨਤਾ ਨੂੰ ਇਸ ਦੀ ਆਦਤ ਹੋ ਜਾਂਦੀ ਹੈ।
Petrol
ਮਹਿੰਗਾਈ ਕੋਈ ਮੁੱਦਾ ਨਹੀਂ- ਰੇਣੂ ਦੇਵੀ
Renu Devi
ਪੈਟਰੋਲ ਦੀਆਂ ਕੀਮਤਾਂ ‘ਤੇ ਬਿਆਨ ਦਿੰਦਿਆਂ ਬਿਹਾਰ ਦੀ ਉੱਪ ਮੁੱਖ ਮੰਤਰੀ ਰੇਣੂ ਦੇਵੀ ਨੇ ਕਿਹਾ ਕਿ ਉਹ ਮਹਿੰਗਾਈ ਨੂੰ ਕੋਈ ਮੁੱਦਾ ਨਹੀਂ ਸਮਝਦੀ। ਉਹਨਾਂ ਨੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਿਹਾ ਕਿ ਇਹ ਕੋਈ ਮਹਿੰਗਾਈ ਨਹੀਂ ਹੈ। ਪੈਟਰੋਲ-ਡੀਜ਼ਲ ਬਾਹਰੋਂ ਆਉਂਦਾ ਹੈ। ਅਜਿਹੇ ਵਿਚ ਬਾਹਰ ਰੇਟ ਵਧੇਗਾ ਤਾਂ ਇੱਥੇ ਵੀ ਵਧੇਗਾ।