
ਦੇਸ਼ ਤੇਜ਼ੀ ਨਾਲ ਅੱਗੇ ਵਧਣਾ ਚਾਹੁੰਦਾ ਹੈ, ਦੇਸ਼ ਹੁਣ ਸਮਾਂ ਨਹੀਂ ਗਵਾਉਣਾ ਚਾਹੁੰਦਾ- ਪੀਐਮ ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅੱਜ ਨੀਤੀ ਆਯੋਗ ਦੀ 6ਵੀਂ ਗਵਰਨਿੰਗ ਕੌਂਸਲ ਦੀ ਬੈਠਕ ਹੋਈ। ਵੀਡੀਓ ਕਾਨਫਰੰਸ ਜ਼ਰੀਏ ਹੋਈ ਇਸ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਨੇ ਮਿਲ ਕੇ ਕੰਮ ਕੀਤਾ, ਇਸ ਲਈ ਦੇਸ਼ ਸਫਲ ਹੋਇਆ। ਦੁਨੀਆਂ ਵਿਚ ਭਾਰਤ ਦੇ ਚੰਗੇ ਅਕਸ ਦਾ ਨਿਰਮਾਣ ਹੋਇਆ ਹੈ।
PM Modi chairs 6th meeting of Governing Council of NITI Aayog
ਉਹਨਾਂ ਕਿਹਾ ਹੁਣ ਜਦੋਂ ਦੇਸ਼ ਅਪਣੀ ਆਜ਼ਾਦੀ ਦੇ 75ਵੇਂ ਸਾਲ ਪੂਰੇ ਕਰਨ ਜਾ ਰਿਹਾ ਹੈ ਤਾਂ ਗਵਰਨਿੰਗ ਕੌਂਸਲ ਦੀ ਬੈਠਕ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਈ ਹੈ। ਉਹਨਾਂ ਨੇ ਸੂਬਿਆਂ ਨੂੰ ਕਿਹਾ ਕਿ ਆਜ਼ਾਦੀ ਦੇ 75ਵੇਂ ਸਾਲ ਲਈ ਅਪਣੇ-ਅਪਣੇ ਸੂਬਿਆਂ ਵਿਚ ਸਮਾਜ ਦੇ ਸਾਰੇ ਲੋਕਾਂ ਨੂੰ ਜੋੜ ਕੇ ਕਮੇਟੀਆਂ ਦਾ ਨਿਰਮਾਣ ਕੀਤਾ ਜਾਵੇ।
PM Modi
2014 ਤੋਂ ਬਾਅਦ ਕੀਤਾ ਗਿਆ 2 ਕਰੋੜ 40 ਲੱਖ ਤੋਂ ਜ਼ਿਆਦਾ ਘਰਾਂ ਦਾ ਨਿਰਮਾਣ
ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਬਾਅਦ ਤੋਂ ਪਿੰਡ ਅਤੇ ਸ਼ਹਿਰਾਂ ਨੂੰ ਮਿਲਾ ਕੇ 2 ਕਰੋੜ 40 ਲੱਖ ਤੋਂ ਜ਼ਿਆਦਾ ਘਰਾਂ ਦਾ ਨਿਰਮਾਣ ਕੀਤਾ ਗਿਆ ਹੈ। ਦੇਸ਼ ਦੇ 6 ਸ਼ਹਿਰਾਂ ਵਿਚ ਅਧੁਨਿਕ ਤਕਨੀਕ ਨਾਲ ਘਰ ਬਣਾਉਣ ਦੀ ਇਕ ਮੁਹਿੰਮ ਜਾਰੀ ਹੈ। ਇਕ ਮਹੀਨੇ ਵਿਚ ਨਵੀ ਤਕਨੀਕ ਨਾਲ ਵਧੀਆ ਘਰ ਬਣਾਉਣ ਦੇ ਨਵੇਂ ਮਾਡਲ ਤਿਆਰ ਹੋਣਗੇ।
PM Modi chairs 6th meeting of Governing Council of NITI Aayog
ਸਾਢੇ ਤਿੰਨ ਕਰੋੜ ਤੋਂ ਜ਼ਿਆਦਾ ਘਰਾਂ ਨੂੰ ਪਾਈਪ ਵਾਟਰ ਸਪਲਾਈ ਨਾਲ ਜੋੜਿਆ- ਮੋਦੀ
ਉਹਨਾਂ ਕਿਹਾ ਪਾਣੀ ਦੀ ਕਮੀ ਅਤੇ ਪ੍ਰਦੂਸਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਲੋਕਾਂ ਦੇ ਵਿਕਾਸ ਵਿਚ ਰੁਕਾਵਟ ਨਾ ਬਣੇ ਇਸ ਦਿਸ਼ਾ ਵਿਚ ਵੀ ਕੰਮ ਕੀਤਾ ਜਾ ਰਿਹਾ ਹੈ। ਜਲ ਮਿਸ਼ਨ ਤੋਂ ਬਾਅਦ ਸਾਢੇ ਤਿੰਨ ਕਰੋੜ ਤੋਂ ਵੀ ਜ਼ਿਆਦਾ ਘਰਾਂ ਨੂੰ ਪਾਈਪ ਵਾਟਰ ਸਪਲਾਈ ਨਾਲ ਜੋੜਿਆ ਜਾ ਚੁੱਕਾ ਹੈ।
PM Modi
ਦੇਸ਼ ਹੁਣ ਸਮਾਂ ਨਹੀਂ ਗਵਾਉਣਾ ਚਾਹੁੰਦਾ- ਪੀਐਮ
ਬਜਟ ਬਾਰੇ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ ਇਸ ਸਾਲ ਦੇ ਬਜਟ ‘ਤੇ ਜਿਸ ਤਰ੍ਹਾਂ ਦੀ ਸਕਾਰਾਤਮਕ ਪ੍ਰਤੀਕਿਰਿਆ ਆਈ ਹੈ, ਉਸ ਦੇ ਜਤਾਇਆ ਹੈ ਕਿ ‘ਮੂਫ ਆਫ ਦ ਨੇਸ਼ਨ’ ਕੀ ਹੈ। ਦੇਸ਼ ਮਨ ਬਣਾ ਚੁੱਕਿਆ ਹੈ, ਦੇਸ਼ ਤੇਜ਼ੀ ਨਾਲ ਅੱਗੇ ਵਧਣਾ ਚਾਹੁੰਦਾ ਹੈ, ਦੇਸ਼ ਹੁਣ ਸਮਾਂ ਨਹੀਂ ਗਵਾਉਣਾ ਚਾਹੁੰਦਾ।
PM Modi
ਦੇਸ਼ ਦੇ ਮਨ ਨੂੰ ਬਣਾਉਣ ਵਿਚ ਦੇਸ਼ ਦੇ ਨੌਜਵਾਨ ਮਨ ਬਹੁਤ ਵੱਡੀ ਭੂਮਿਕਾ ਨਿਭਾਅ ਰਹੇ ਹਨ। ਆਤਮ ਨਿਰਭਰ ਮੁਹਿੰਮ ਬਾਰੇ ਗੱਲ ਕਰਦਿਆਂ ਮੋਦੀ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਮੁਹਿੰਮ, ਇਕ ਅਜਿਹੇ ਭਾਰਤ ਦਾ ਨਿਰਮਾਣ ਮਾਰਗ ਹੈ ਜੋ ਨਾ ਸਿਰਫ ਅਪਣੀਆਂ ਲੋੜਾਂ ਲਈ ਬਲਕਿ ਵਿਸ਼ਵ ਲਈ ਵੀ ਉਤਪਾਦਨ ਕਰੇ।
PM Modi
ਮੀਟਿੰਗ ਵਿਚ ਸ਼ਾਮਲ ਨਹੀਂ ਹੋਏ ਕੈਪਟਨ ਅਮਰਿੰਦਰ ਸਿੰਘ ਅਤੇ ਮਮਤਾ ਬੈਨਰਜੀ
ਦੱਸ ਦਈਏ ਕਿ ਇਸ ਬੈਠਕ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਨਹੀਂ ਹੋਏ। ਕੈਪਟਨ ਅਮਰਿੰਦਰ ਸਿੰਘ ਖ਼ਰਾਬ ਸਿਹਤ ਦੇ ਚਲਦਿਆਂ ਇਸ ਬੈਠਕ ਸ਼ਾਮਿਲ ਨਹੀਂ ਹੋ ਸਕੇ ਅਤੇ ਉਹਨਾਂ ਦੀ ਥਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਸ ਬੈਠਕ 'ਚ ਸ਼ਾਮਲ ਹੋਏ।