
ਮਹਿੰਗਾਈ ਤੋਂ ਦੇਸ਼ ਦੀ ਜਨਤਾ ਪਰੇਸ਼ਾਨ, ਕਿਸਾਨਾਂ ਦੀ ਵੀ ਨਹੀਂ ਹੋ ਰਹੀ ਕੋਈ ਸੁਣਵਾਈ। "
ਨਵੀਂ ਦਿੱਲੀ: ਪੈਟਰੋਲ ਡੀਜਲ ਦੇ ਭਾਅ ਲਗਾਤਾਰ ਵੱਧਣ ਦੇ ਨਾਲ ਨਾਲ ਹੁਣ ਗੈਸ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਕੀਮਤ ਲਗਭਗ ਦੁੱਗਣੀ ਹੋ ਗਈ ਹੈ। ਮਹਿੰਗਾਈ ਵਧਣ ਕਰਕੇ ਬਹੁਤ ਥਾਵਾਂ ਤੇ ਲੋਕ ਪ੍ਰਦਰਸ਼ਨ ਕਰ ਰਹੇ ਹਨ। ਮਹਿੰਗਾਈ ਨੂੰ ਲੈ ਕੇ ਇਸ ਵਿਚਕਾਰ ਰਾਹੁਲ ਗਾਂਧੀ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਇਕ ਵਾਰ ਫਿਰ ਤੋਂ ਮਹਿੰਗਾਈ ਨੂੰ ਲੈ ਕੇ ਨਰੇਂਦਰ ਮੋਦੀ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
PM Modi and Rahul Gandhi
ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝੀ ਕੀਤੀ ਤਸਵੀਰ ਵਿੱਚ ਜਨਤਾ ਨੂੰ ਮਹਿੰਗਾਈ ਦੀ ਸਮੱਸਿਆ ਬਾਰੇ ਦੱਸਿਆ ਹੈ। ਤਸਵੀਰ ਵਿੱਚ ਲਿਖਿਆ ਹੈ, "ਮਹਿੰਗਾਈ ਦੀ ਮਾਰ, ਰਸੋਈ ਦੇ ਬਜਟ ਵਿੱਚ ਅੱਗ", "ਮਹਿੰਗਾਈ: ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਮਾਲ ਦੀ ਆਮਦ ਪ੍ਰਭਾਵਿਤ ਹੋਈ, ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ", "ਮਹਿੰਗਾਈ ਨੇ ਆਮ ਆਦਮੀ ਦਾ ਬਜਟ ਵਿਗਾੜ ਦਿੱਤਾ", "ਵੱਧ ਰਹੀ ਮਹਿੰਗਾਈ ਤੋਂ ਲੋਕ ਪ੍ਰੇਸ਼ਾਨ ਹਨ" ਅਤੇ "ਕੋਰੋਨਾ ਦੇ ਨਾਲ, ਲੋਕ ਹੁਣ ਮਹਿੰਗਾਈ ਨਾਲ ਜੂਝ ਰਹੇ ਹਨ"ਮਹਿੰਗਾਈ ਤੋਂ ਦੇਸ਼ ਦੀ ਜਨਤਾ ਪਰੇਸ਼ਾਨ, ਕਿਸਾਨਾਂ ਦੀ ਵੀ ਨਹੀਂ ਹੋ ਰਹੀ ਕੋਈ ਸੁਣਵਾਈ। "
rahul gandhi
ਗੌਰਤਲਬ ਹੈ ਕਿ ਦੇਸ਼ ਭਰ 'ਚ ਪੈਟਰੋਲ-ਡੀਜ਼ਲ ਦੀ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਦਿੱਲੀ ਵਿੱਚ ਪੈਟਰੋਲ 39 ਪੈਸੇ ਵੱਧ ਕੇ 90.58 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਜਦੋਂ ਕਿ ਡੀਜ਼ਲ 37 ਪੈਸੇ ਪ੍ਰਤੀ ਲੀਟਰ ਦੇ ਬਾਅਦ 80.97 ਰੁਪਏ ਤੇ ਆ ਗਿਆ ਹੈ। ਮੁੰਬਈ ਵਿੱਚ ਪੈਟਰੋਲ ਦੀ ਕੀਮਤ 97 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਅਤੇ ਡੀਜ਼ਲ 88.06 ਰੁਪਏ ਪ੍ਰਤੀ ਲੀਟਰ ਹੈ। ਦੂਜੇ ਸ਼ਹਿਰਾਂ ਵਿਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਦਿਨ ਨਵੇਂ ਰਿਕਾਰਡ ਦੇ ਪੱਧਰਾਂ ਨੂੰ ਛੂਹ ਰਹੀਆਂ ਹਨ। ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਬਦਲਦੀ ਹੈ।ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੁੰਦੇ ਹਨ।
Petrol Diesel Price