
ਮਿਰਗੀ ਦੀ ਬੀਮਾਰੀ ਤੋਂ ਪੀੜਤ ਸੀ ਬੱਚੀ
ਬਾੜਮੇਰ : ਰਾਜਸਥਾਨ ਦੇ ਬਾੜਮੇਰ ਤੋਂ ਆਪਣੇ ਮਾਪਿਆਂ ਨਾਲ ਛੱਤਰਪੁਰ ਦੇ ਬਾਗੇਸ਼ਵਰ ਧਾਮ 'ਤੇ ਆਈ 10 ਸਾਲਾ ਬੱਚੀ ਦੀ ਮੌਤ ਹੋ ਗਈ। ਬੱਚੀ ਮਿਰਗੀ ਦੀ ਬੀਮਾਰੀ ਤੋਂ ਪੀੜਤ ਸੀ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਬਾਬਾ ਨੇ ਬੱਚੀ ਨੂੰ ਭਭੂਤੀ ਵੀ ਦਿੱਤੀ ਸੀ, ਫਿਰ ਵੀ ਉਹ ਨਹੀਂ ਬਚੀ। ਬਾਬੇ ਨੇ ਸਾਨੂੰ ਇਹ ਲੈਣ ਲਈ ਕਿਹਾ। ਜਾਣਕਾਰੀ ਮੁਤਾਬਕ 17 ਫਰਵਰੀ ਨੂੰ 10 ਸਾਲਾ ਬੱਚੀ ਵਿਸ਼ਨੂੰ ਕੁਮਾਰੀ ਪਿਤਾ ਬੁੱਧਰਾਮ, ਮਾਂ ਧੰਮੂ ਦੇਵੀ ਅਤੇ ਮਾਮੀ ਗੁੱਡੀ ਨਾਲ ਬਾੜਮੇਰ ਤੋਂ ਬਾਗੇਸ਼ਵਰ ਧਾਮ ਆਈ ਸੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਨੂੰ ਮਿਰਗੀ ਦੇ ਦੌਰੇ ਪੈਂਦੇ ਸਨ। ਜਦੋਂ ਅਸੀਂ ਇੱਥੇ ਚਮਤਕਾਰ ਬਾਰੇ ਸੁਣਿਆ ਤਾਂ ਅਸੀਂ ਆਪਣੀ ਧੀ ਨਾਲ ਇੱਥੇ ਆ ਗਏ। ਇੱਥੇ ਆ ਕੇ ਲੜਕੀ ਦੀ ਜਾਨ ਚਲੀ ਗਈ।
ਇਹ ਵੀ ਪੜ੍ਹੋ: PSEB ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸ਼ੁਰੂ, ਨਕਲ ਕਰਦਾ ਫੜਿਆ ਗਿਆ ਕੋਈ ਵਿਦਿਆਰਥੀ ਤਾਂ ਹੋਵੇਗਾ ਕੇਸ
ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਲੜਕੀ ਪੂਰੀ ਰਾਤ ਜਾਗਦੀ ਰਹੀ। ਉਸ ਨੂੰ ਮਿਰਗੀ ਦੇ ਦੌਰੇ ਵੀ ਪਏ ਸਨ। ਐਤਵਾਰ ਦੁਪਹਿਰ ਜਦੋਂ ਉਸ ਨੇ ਅੱਖਾਂ ਬੰਦ ਕੀਤੀਆਂ ਤਾਂ ਸਾਨੂੰ ਲੱਗਾ ਕਿ ਉਹ ਸੌਂ ਗਈ , ਪਰ ਉਸ ਦੇ ਸਰੀਰ ਵਿਚ ਕੋਈ ਹਿਲਜੁਲ ਨਹੀਂ ਸੀ। ਸ਼ੱਕ ਹੋਣ 'ਤੇ ਉਸ ਨੂੰ ਜ਼ਿਲ੍ਹਾ ਹਸਪਤਾਲ ਲੈ ਕੇ ਆਏ, ਇੱਥੇ ਆਉਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ: ਵਿਆਹ ਵਾਲੇ ਘਰ ਵਿਛ ਗਏ ਸੱਥਰ, ਦੋ ਦਿਨ ਪਹਿਲਾਂ ਹੋਈ ਲਾੜੇ ਦੀ ਮੌਤ
ਲੜਕੀ ਦੀ ਮਾਮੀ ਗੁੱਡੀ ਦਾ ਕਹਿਣਾ ਹੈ ਕਿ ਅਸੀਂ ਡੇਢ ਸਾਲ ਤੋਂ ਬਾਗੇਸ਼ਵਰ ਧਾਮ ਆ ਰਹੇ ਹਾਂ। ਇਸ ਵਾਰ 17 ਫਰਵਰੀ ਦਿਨ ਸ਼ਨੀਵਾਰ ਨੂੰ ਜਦੋਂ ਲੜਕੀ ਜ਼ਿਆਦਾ ਬੀਮਾਰ ਸੀ ਤਾਂ ਉਸ ਨੂੰ ਬਾਬਾ ਜੀ ਕੋਲ ਲਿਆਂਦਾ ਗਿਆ। ਬਾਬੇ ਨੇ ਭਭੂਤੀ ਦਿੱਤੀ, ਪਰ ਉਹ ਨਾ ਬਚੀ, ਕਿਹਾ ਗਿਆ ਕਿ ਬੱਚੀ ਸ਼ਾਂਤ ਹੋ ਗਈ ਹੈ, ਉਸ ਨੂੰ ਲੈ ਜਾਓ।
ਲੜਕੀ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਲਾਸ਼ ਨੂੰ ਹਸਪਤਾਲ ਤੋਂ ਐਂਬੂਲੈਂਸ ਤੱਕ ਲਿਜਾਣ ਲਈ ਸਟਰੈਚਰ ਵੀ ਨਹੀਂ ਮਿਲਿਆ। ਇੱਥੋਂ ਤੱਕ ਕਿ ਸਰਕਾਰੀ ਐਂਬੂਲੈਂਸ ਵੀ ਉਪਲਬਧ ਨਹੀਂ ਸੀ। ਲੜਕੀ ਦੀ ਮਾਮੀ ਮ੍ਰਿਤਕ ਦੇਹ ਨੂੰ ਆਪਣੀ ਗੋਦ ਵਿੱਚ ਚੁੱਕ ਕੇ ਇੱਕ ਪ੍ਰਾਈਵੇਟ ਐਂਬੂਲੈਂਸ ਵਿੱਚ ਲੈ ਕੇ ਗਈ। ਉਸਨੇ 11,500 ਰੁਪਏ ਦੇ ਕੇ ਇੱਕ ਪ੍ਰਾਈਵੇਟ ਐਂਬੂਲੈਂਸ ਕਿਰਾਏ 'ਤੇ ਲਈ ਅਤੇ ਉਥੋਂ ਲਾਸ਼ ਨੂੰ ਬਾੜਮੇਰ ਲਿਜਾਇਆ ਗਿਆ।