Jayalalithaa News: ਤਾਮਿਲਨਾਡੂ ਸਰਕਾਰ ਨੂੰ ਮਿਲੇਗਾ ਮਰਹੂਮ ਮੁੱਖ ਮੰਤਰੀ ਜੈਲਲਿਤਾ ਦਾ 27 ਕਿਲੋ ਸੋਨਾ; ਅਦਾਲਤ ਨੇ ਸੁਣਾਇਆ ਫੈਸਲਾ
Published : Feb 20, 2024, 1:28 pm IST
Updated : Feb 20, 2024, 1:28 pm IST
SHARE ARTICLE
Bengaluru court to handover 27kg gold of Jayalalithaa to Tamil Nadu govt
Bengaluru court to handover 27kg gold of Jayalalithaa to Tamil Nadu govt

ਅਦਾਲਤ ਨੇ ਕਿਹਾ ਕਿ ਸੋਨੇ ਅਤੇ ਹੀਰੇ ਦੇ ਗਹਿਣੇ 6 ਅਤੇ 7 ਮਾਰਚ, 2024 ਨੂੰ ਰਾਜ ਦੇ ਗ੍ਰਹਿ ਸਕੱਤਰ ਨੂੰ ਸੌਂਪੇ ਜਾਣਗੇ।

Jayalalithaa News: ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਨੂੰ ਲੈ ਕੇ ਬੈਂਗਲੁਰੂ ਕੋਰਟ ਨੇ ਸੋਮਵਾਰ 19 ਫਰਵਰੀ ਨੂੰ ਵੱਡਾ ਫੈਸਲਾ ਸੁਣਾਇਆ ਹੈ। ਬੈਂਗਲੁਰੂ ਦੀ 36ਵੀਂ ਸਿਟੀ ਸਿਵਲ ਕੋਰਟ ਨੇ ਐਲਾਨ ਕੀਤਾ ਕਿ ਉਹ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੈਲਲਿਤਾ ਨਾਲ ਸਬੰਧਤ 27 ਕਿਲੋ ਸੋਨਾ ਤਾਮਿਲਨਾਡੂ ਸਰਕਾਰ ਨੂੰ ਸੌਂਪ ਦੇਵੇਗੀ।

ਅਦਾਲਤ ਨੇ ਕਿਹਾ ਕਿ ਸੋਨੇ ਅਤੇ ਹੀਰੇ ਦੇ ਗਹਿਣੇ 6 ਅਤੇ 7 ਮਾਰਚ, 2024 ਨੂੰ ਰਾਜ ਦੇ ਗ੍ਰਹਿ ਸਕੱਤਰ ਨੂੰ ਸੌਂਪੇ ਜਾਣਗੇ। ਅਦਾਲਤ ਨੇ ਕਿਹਾ ਕਿ ਅੰਤਿਮ ਨਿਆਂਇਕ ਪ੍ਰਕਿਰਿਆ ਜੈਲਲਿਤਾ 'ਤੇ ਲਗਾਏ ਗਏ 100 ਕਰੋੜ ਰੁਪਏ ਦੇ ਜੁਰਮਾਨੇ ਨੂੰ ਇਕੱਠਾ ਕਰਨ ਲਈ ਉਸ ਦੀ ਜਾਇਦਾਦ ਨੂੰ ਵੇਚਣਾ ਹੈ।

ਕੈਨਫਿਨ ਹੋਮਸ ਲਿਮਿਟੇਡ, ਜਿਥੇ ਜੈਲਲਿਤਾ ਦਾ ਖਾਤਾ ਸੀ, ਨੇ ਸੋਮਵਾਰ ਨੂੰ ਬੈਂਗਲੁਰੂ ਦੀ ਵਿਸ਼ੇਸ਼ ਅਦਾਲਤ ਨੂੰ ਲਗਭਗ 60 ਲੱਖ ਰੁਪਏ ਸੌਂਪੇ। ਜੈਲਲਿਤਾ ਦੀ ਚੱਲ ਅਤੇ ਅਚੱਲ ਜਾਇਦਾਦ ਦੀ ਨਿਲਾਮੀ ਲਈ ਅਦਾਲਤ ਵਿਚ ਕਾਰਵਾਈ ਚੱਲ ਰਹੀ ਹੈ। ਇਸ ਤਹਿਤ ਗਹਿਣਿਆਂ ਦੀ ਨਿਲਾਮੀ ਤੋਂ ਬਾਅਦ ਅਦਾਲਤ ਉਨ੍ਹਾਂ ਦੀ ਅਚੱਲ ਜਾਇਦਾਦ ਨੂੰ ਨਿਲਾਮੀ ਲਈ ਲਿਆਏਗੀ। ਜਾਣਕਾਰੀ ਅਨੁਸਾਰ ਜੁਰਮਾਨੇ ਦੀ ਵਸੂਲੀ ਲਈ ਜਿੱਥੇ 20 ਕਿਲੋ ਗਹਿਣੇ ਵੇਚੇ ਜਾਂ ਨਿਲਾਮ ਕੀਤੇ ਜਾਣਗੇ, ਉਥੇ 7 ਕਿਲੋ ਗਹਿਣੇ ਨੂੰ ਛੋਟ ਦਿਤੀ ਜਾਵੇਗੀ ਕਿਉਂਕਿ ਇਹ ਉਸ ਦੀ ਮਾਂ ਤੋਂ ਵਿਰਾਸਤ ਵਿਚ ਮਿਲੇ ਮੰਨੇ ਜਾਣਗੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਾਣਕਾਰੀ ਮੁਤਾਬਕ ਬੈਂਗਲੁਰੂ ਦੀ ਇਕ ਵਿਸ਼ੇਸ਼ ਅਦਾਲਤ ਨੇ ਗੈਰ-ਕਾਨੂੰਨੀ ਜਾਇਦਾਦ ਹਾਸਲ ਕਰਨ ਦੇ ਮਾਮਲੇ 'ਚ ਜੈਲਲਿਤਾ 'ਤੇ 100 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਹਾਲਾਂਕਿ ਕਰਨਾਟਕ ਹਾਈ ਕੋਰਟ ਨੇ 11 ਮਈ, 2015 ਨੂੰ ਜੈਲਲਿਤਾ, ਸ਼ਸ਼ੀਕਲਾ, ਜੇ ਇਲਾਵਾਰਸੀ ਅਤੇ ਵੀਐਨ ਸੁਧਾਕਰਨ ਨੂੰ ਬਰੀ ਕਰ ਦਿਤਾ ਸੀ ਪਰ ਸੁਪਰੀਮ ਕੋਰਟ ਨੇ 14 ਫਰਵਰੀ, 2017 ਨੂੰ ਜਸਟਿਸ ਡੀ ਕੁੰਹਾ ਦੇ ਆਦੇਸ਼ ਨੂੰ ਬਹਾਲ ਕਰ ਦਿਤਾ ਸੀ। ਹਾਲਾਂਕਿ, ਉਦੋਂ ਤਕ ਜੈਲਲਿਤਾ ਦੀ ਮੌਤ ਹੋ ਚੁੱਕੀ ਸੀ, ਸੁਪਰੀਮ ਕੋਰਟ ਨੇ ਕਿਹਾ ਕਿ ਉਸ ਦੇ ਖਿਲਾਫ ਦੋਸ਼ਾਂ ਨੂੰ ਖਤਮ ਕਰ ਦਿਤਾ ਜਾਵੇਗਾ। ਇਸ ਲਈ ਏਟੀਆਈ ਕਾਰਕੁਨ ਨਰਸਿਮਹਾਮੂਰਤੀ ਨੇ ਜੈਲਲਿਤਾ ਦਾ ਸਮਾਨ ਸੌਂਪਣ ਲਈ ਅਦਾਲਤ ਵਿਚ ਅਪੀਲ ਦਾਇਰ ਕੀਤੀ ਸੀ।

(For more Punjabi news apart from Tata Group is now bigger in size than Pakistan's entire economy, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement