Assam News : ਅਸਾਮ ਗੈਰ-ਕਾਨੂੰਨੀ ਖਾਨ ਹਾਦਸਾ, 44 ਦਿਨ ਬਾਅਦ 5 ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ

By : BALJINDERK

Published : Feb 20, 2025, 4:49 pm IST
Updated : Feb 20, 2025, 4:49 pm IST
SHARE ARTICLE
 ਅਸਾਮ ਗੈਰ-ਕਾਨੂੰਨੀ ਖਾਨ ਹਾਦਸਾ, 44 ਦਿਨ ਬਾਅਦ 5 ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ
ਅਸਾਮ ਗੈਰ-ਕਾਨੂੰਨੀ ਖਾਨ ਹਾਦਸਾ, 44 ਦਿਨ ਬਾਅਦ 5 ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ

Assam News : ਮਜ਼ਦੂਰਾਂ ਦੀ ਪਛਾਣ ਲਈ ਕਰਵਾਇਆ ਜਾਵੇਗਾ ਡੀਐਨਏ ਟੈਸਟ

Assam News in Punjabi : ਅਸਾਮ ’ਚ ਉਮਰਾਂਗਸ਼ੋ ਥ੍ਰੀ-ਕਿਲੋ ਕਲਾਮਾਤੀ ਗੈਰ-ਕਾਨੂੰਨੀ ਖਾਨ ਹਾਦਸੇ ’ਚ ਲਾਪਤਾ ਹੋਏ 5 ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਬੁੱਧਵਾਰ ਨੂੰ ਬਰਾਮਦ ਕਰ ਲਈਆਂ ਗਈਆਂ। ਪੁਲਿਸ ਨੇ ਦੱਸਿਆ ਕਿ ਲਾਸ਼ਾਂ ਬੁਰੀ ਤਰ੍ਹਾਂ ਨਾਲ ਸੜੀਆਂ ਹੋਈਆਂ ਹੋਣ ਕਰ ਕੇ ਉਸਦੀ ਪਛਾਣ ਨਹੀਂ ਹੋ ਸਕੀ। ਲਾਸ਼ਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਜਾਰੀ ਹੈ। ਇਸ ਦੇ ਨਾਲ ਹੀ ਬਚਾਅ ਕਾਰਜ ਰੋਕ ਦਿੱਤਾ ਗਿਆ। ਬਚਾਅ ਦਲ ਨੂੰ ਸਰਚ ਆਪਰੇਸ਼ਨ ‘ਚ 44 ਦਿਨ ਲੱਗੇ। ਮਜ਼ਦੂਰਾਂ ਦੀ ਪਛਾਣ ਲਈ ਡੀਐਨਏ ਟੈਸਟ ਕਰਵਾਇਆ ਜਾਵੇਗਾ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 8 ਜਨਵਰੀ ਨੂੰ ਇੱਕ ਲਾਸ਼ ਅਤੇ 11 ਜਨਵਰੀ ਨੂੰ ਤਿੰਨ ਲਾਸ਼ਾਂ ਬਰਾਮਦ ਹੋਈਆਂ ਸਨ। ਦਰਅਸਲ, ਦੀਮਾ ਹਸਾਓ ਜ਼ਿਲ੍ਹੇ ਦੀ ਉਮਰਾਂਗਸੋ ਕੋਲਾ ਖਾਨ ’ਚ ਪਾਣੀ ਭਰ ਜਾਣ ਕਾਰਨ 9 ਮਜ਼ਦੂਰ ਫ਼ਸ ਗਏ ਸਨ। ਬਚਾਅ ਕਾਰਜ ਭਾਰਤੀ ਫੌਜ ਅਤੇ NDRF ਟੀਮ ਵੱਲੋਂ ਸਾਂਝੇ ਤੌਰ ‘ਤੇ ਚਲਾਇਆ ਜਾ ਰਿਹਾ ਸੀ। ਸਰਕਾਰ ਵੱਲੋਂ ਸਾਰੇ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀਆਂ ਅਜਿਹੀਆਂ 220 ਖਾਣਾਂ ਨੂੰ ਬੰਦ ਕੀਤਾ ਜਾਵੇਗਾ।

6 ਜਨਵਰੀ ਨੂੰ ਦੀਮਾ ਹਸਾਓ ਜ਼ਿਲ੍ਹੇ ’ਚ ਗੈਰ-ਕਾਨੂੰਨੀ ਕੋਲਾ ਖਾਨ ’ਚ ਪਾਣੀ ਭਰ ਜਾਣ ਤੋਂ ਬਾਅਦ ਕਈ ਮਜ਼ਦੂਰ ਲਾਪਤਾ ਹੋ ਗਏ ਸੀ। 

(For more news apart from Assam illegal mine accident, bodies 5 more workers recovered after 44 days News in Punjabi, stay tuned to Rozana Spokesman)

 

Location: India, Assam

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement