
Delhi News : ਕਿਹਾ - ਦਿੱਲੀ ਦੀ ਨਵੀਂ ਬਣੀ ਮੁੱਖ ਮੰਤਰੀ ਮਹਿਲਾਵਾਂ ਲਈ ਕੀਤਾ ਵਾਅਦਾ ਕਰੇ ਪੂਰਾ
Delhi News in Punjabi : ਮੁੱਖ ਮੰਤਰੀ ਰੇਖਾ ਗੁਪਤਾ ਦੇ ਸਹੁੰ ਚੁੱਕਣ ਮਗਰੋਂ ‘ਆਪ’ ਵਿਧਾਇਕ ਆਤਿਸ਼ੀ ਦਾ ਬਿਆਨ ਸਾਹਮਣੇ ਆਇਆ ਹੈ। ਆਤਿਸ਼ੀ ਨੇ ਕਿਹਾ ਕਿ ਦਿੱਲੀ ਦੀ ਨਵੀਂ ਬਣੀ ਮੁੱਖ ਮੰਤਰੀ ਕੈਬਨਿਟ ਦੀ ਪਹਿਲੀ ਮੀਟਿੰਗ ’ਚ 2500 ਰੁਪਏ ਵਾਲੀ ਸਕੀਮ ਪਾਸ ਕਰਕੇ ਮਹਿਲਾਵਾਂ ਨਾਲ ਕੀਤਾ ਵਾਅਦਾ ਪੂਰਾ ਕਰੇਗੀ । ਉਹ 8 ਮਾਰਚ ਤਕ ਦਿੱਲੀ ਦੀਆਂ ਮਹਿਲਾਵਾਂ ਦੇ ਖ਼ਾਤਿਆਂ ’ਚ 2500-2500 ਸੋ ਪਾਉਣਗੇ। ਕਿਉਂਕਿ ਉਨ੍ਹਾਂ ਨੇ ਦਿੱਲੀ ਦੀਆਂ ਮਹਿਲਾਵਾਂ ਨੂੰ 2500 ਰੁਪਏ ਦਾ ਐਲਾਨ ਕੀਤਾ ਸੀ।
ਉਨ੍ਹਾਂ ਕਿਹਾ ਕਿ ‘‘ਮੈਂ ਉਮੀਦ ਕਰਦੀ ਹਾਂ ਕਿ ਇੱਕ ਮਹਿਲਾ ਮੁੱਖ ਮੰਤਰੀ ਹੋਣ ਦੇ ਨਾਤੇ ਜੋ ਵਾਅਦੇ ਬੀਜੇਪੀ ਨੇ ਦਿੱਲੀ ਦੀਆਂ ਮਹਿਲਾਵਾਂ ਲਈ ਕੀਤੇ ਹਨ। ਉਨ੍ਹਾਂ ਵਾਅਦਿਆਂ ਨੂੰ ਰੇਖਾ ਗੁਪਤਾ ਬਾਖੂਬੀ ਨਿਭਾਉਣਗੇ। ਉਨ੍ਹਾਂ ਕਿਹਾ ਕਿ ਇਹ ਵਾਅਦਾ ਨਵੀਂ ਬਣੀ ਮੁੱਖ ਮੰਤਰੀ ਅਤੇ ਪੀ ਐਮ ਮੋਦੀ ਨੇ ਵੀ ਕੀਤਾ ਸੀ । ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਆਪਣੇ ਫ਼ੋਨ ਨੂੰ ਆਪਣੇ ਖ਼ਾਤੇ ਨਾਲ ਲਿੰਕ ਕਰ ਲੈਣ ਬਾਰੇ ਵੀ ਆਖਿਆ ਸੀ।
(For more news apart from Big statement of 'AAP' MLA Atishi after taking oath of Chief Minister Rekha Gupta News in Punjabi News in Punjabi, stay tuned to Rozana Spokesman)