ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਹੇਠ ਨਵੀਂ ਕੈਬਨਿਟ 'ਚ ਬਣੇ ਮੰਤਰੀ
Published : Feb 20, 2025, 6:23 pm IST
Updated : Feb 20, 2025, 9:02 pm IST
SHARE ARTICLE
Ministers inducted in new cabinet led by Delhi Chief Minister Rekha Gupta
Ministers inducted in new cabinet led by Delhi Chief Minister Rekha Gupta

ਪਰਵੇਸ਼ ਵਰਮਾ (ਉਪ ਮੁੱਖ ਮੰਤਰੀ) - ਸਿੱਖਿਆ, ਲੋਕ ਨਿਰਮਾਣ ਵਿਭਾਗ, ਆਵਾਜਾਈ

ਨਵੀਂ ਦਿੱਲੀ: ਦਿੱਲੀ ਦੇ ਸ਼ਾਲੀਮਾਰ ਬਾਗ ਸੀਟ ਤੋਂ ਭਾਜਪਾ ਵਿਧਾਇਕ ਰੇਖਾ ਗੁਪਤਾ ਨੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰੇਖਾ ਗੁਪਤਾ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਬਣ ਗਈ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣੀ ਰੇਖਾ ਗੁਪਤਾ ਨੂੰ 'ਐਕਸ' 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, "ਸ਼੍ਰੀਮਤੀ ਰੇਖਾ ਗੁਪਤਾ ਜੀ ਨੂੰ ਦਿੱਲੀ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਵਧਾਈ। ਉਹ ਜ਼ਮੀਨੀ ਪੱਧਰ ਤੋਂ ਉੱਠੀਆਂ ਹਨ, ਕੈਂਪਸ ਦੀ ਰਾਜਨੀਤੀ, ਰਾਜ ਸੰਗਠਨਾਂ, ਨਗਰ ਨਿਗਮ ਪ੍ਰਸ਼ਾਸਨ ਵਿੱਚ ਸਰਗਰਮ ਰਹੀਆਂ ਹਨ ਅਤੇ ਹੁਣ ਵਿਧਾਇਕ ਅਤੇ ਮੁੱਖ ਮੰਤਰੀ ਵੀ ਹਨ।" ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਲਿਖਿਆ, "ਮੈਨੂੰ ਭਰੋਸਾ ਹੈ ਕਿ ਉਹ ਦਿੱਲੀ ਦੇ ਵਿਕਾਸ ਲਈ ਪੂਰੀ ਤਾਕਤ ਨਾਲ ਕੰਮ ਕਰੇਗੀ। ਉਨ੍ਹਾਂ ਦੇ ਸਫਲ ਕਾਰਜਕਾਲ ਲਈ ਮੇਰੀਆਂ ਸ਼ੁਭਕਾਮਨਾਵਾਂ।"

ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਹੇਠ ਨਵੀਂ ਬਣੀ ਦਿੱਲੀ ਕੈਬਨਿਟ ਵਿਚ ਹੇਠ ਲਿਖੇ ਮੰਤਰੀ ਅਤੇ ਉਨ੍ਹਾਂ ਨੂੰ ਸੌਂਪੇ ਗਏ

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ
ਜੀ.ਏ.ਡੀ., ਸੇਵਾਵਾਂ, ਵਿੱਤ, ਮਾਲ, ਡਬਲਯੂ.ਸੀ.ਡੀ., ਲੈਂਡ ਅਤੇ ਬਿਲਡਿੰਗ, ਲੋਕ ਸੰਪਰਕ, ਚੌਕਸੀ, ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ

ਪ੍ਰਵੇਸ਼ ਸਾਹਿਬ ਸਿੰਘ
ਪੀ.ਡਬਲਯੂ.ਡੀ, ਵਿਧਾਨਿਕ ਮਾਮਲੇ, ਸਿੰਚਾਈ ਅਤੇ ਹੜ੍ਹ ਕੰਟਰੋਲ, ਪਾਣੀ

ਆਸ਼ੀਸ਼ ਸੂਦ-
ਗ੍ਰਹਿ, ਊਰਜਾ, ਸ਼ਹਿਰੀ ਵਿਕਾਸ, ਸਿੱਖਿਆ, ਉੱਚ ਸਿੱਖਿਆ, ਤਕਨੀਕੀ ਸਿੱਖਿਆ, ਸਿਖਲਾਈ

ਮਨਜਿੰਦਰ ਸਿੰਘ ਸਿਰਸਾ
ਉਦਯੋਗ, ਖੁਰਾਕ ਸਪਲਾਈ, ਜੰਗਲਾਤ ਅਤੇ ਵਾਤਾਵਰਣ, ਯੋਜਨਾ ਵਿਭਾਗ

ਰਵਿੰਦਰ ਸਿੰਘ ਇੰਦਰਾਜ
ਸਮਾਜ ਭਲਾਈ, SC/ST ਭਲਾਈ, ਨਿਗਮ, ਚੋਣਾਂ

ਕਪਿਲ ਮਿਸ਼ਰਾ
ਕਾਨੂੰਨ ਅਤੇ ਨਿਆਂ, ਕਿਰਤ ਅਤੇ ਰੁਜ਼ਗਾਰ, ਵਿਕਾਸ, ਕਲਾ ਅਤੇ ਸੱਭਿਆਚਾਰ, ਭਾਸ਼ਾ ਅਤੇ ਸੈਰ ਸਪਾਟਾ

ਡਾ. ਪੰਕਜ ਕੁਮਾਰ ਸਿੰਘ
ਸਿਹਤ, ਆਵਾਜਾਈ, ਸੂਚਨਾ ਤਕਨਾਲੋਜੀ

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement