
Delhi News : ਮਈ 2020 ਤੋਂ ਹੁਣ ਤਕ ਅੰਮ੍ਰਿਤਸਰ ਵਿਚ ਉਤਰੀਆਂ 21 ਫ਼ਲਾਈਟਾਂ
Reason for landing of flight from US in Amritsar clear Latest News in Punjabi : ਨਵੀਂ ਦਿੱਲੀ: ਅਮਰੀਕਾ ਵੱਲੋਂ ਕੱਢੇ ਗ਼ੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਵਾਲੇ (ਅਮਰੀਕੀ ਫ਼ੌਜੀ) ਜਹਾਜ਼ਾਂ ਨੂੰ ਪੰਜਾਬ (ਅੰਮ੍ਰਿਤਸਰ) ਵਿਚ ਹੀ ਉਤਾਰੇ ਜਾਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਇਤਰਾਜ਼ ਦਰਮਿਆਨ ਕੇਂਦਰ ਸਰਕਾਰ ਵਿਚਲੇ ਸੂਤਰਾਂ ਨੇ ਅੱਜ ਇਸ ਪੇਸ਼ਕਦਮੀ ਦਾ ਇਹ ਕਹਿੰਦਿਆਂ ਬਚਾਅ ਕੀਤਾ ਕਿ ਕੱਢੇ ਗ਼ੈਰ ਕਾਨੂੰਨੀ ਪ੍ਰਵਾਸੀਆਂ ਵਿਚੋਂ ਬਹੁਗਿਣਤੀ ਪੰਜਾਬ ਨਾਲ ਸਬੰਧਤ ਹਨ।
ਅਮਰੀਕਾ ਤੋਂ ਆਉਣ ਵਾਲੀ ਫ਼ਲਾਈਟ ਨੂੰ ਅੰਮ੍ਰਿਤਸਰ 'ਚ ਲੈਂਡ ਕਰਨ ਦਾ ਕਾਰਨ ਸਪੱਸ਼ਟ ਹੋ ਗਿਆ ਹੈ। ਅਮਰੀਕਾ ਤੋਂ ਹੁਣ ਤਕ ਤਿੰਨ ਉਡਾਣਾਂ ਰਾਹੀਂ ਭੇਜੇ ਗਏ ਜ਼ਿਆਦਾਤਰ ਭਾਰਤੀ ਪੰਜਾਬ ਦੇ ਵਸਨੀਕ ਹਨ, ਇਸ ਲਈ ਇਹ ਉਡਾਣਾਂ ਅੰਮ੍ਰਿਤਸਰ ਵਿਚ ਉਤਰੀਆਂ ਹਨ।
ਮਈ 2020 ਤੋਂ ਹੁਣ ਤਕ ਅੰਮ੍ਰਿਤਸਰ ਵਿਚ 21 ਫ਼ਲਾਈਟਾਂ ਉਤਰੀਆਂ ਹਨ, ਜਿਨ੍ਹਾਂ ਵਿਚ ਕੱਢੇ ਹੋਏ ਭਾਰਤੀਆਂ ਨੂੰ ਲਿਆਂਦਾ ਗਿਆ ਹੈ। ਹਰੇਕ ਫ਼ਲਾਈਟ ਦਾ ਵਿਸਤ੍ਰਿਤ ਡੇਟਾ ਜਾਰੀ ਕੀਤਾ ਗਿਆ ਹੈ, ਜਿਸ ਵਿਚ ਯਾਤਰੀਆਂ ਦੀ ਗਿਣਤੀ ਅਤੇ ਹੋਰ ਜਾਣਕਾਰੀ ਸ਼ਾਮਲ ਹੈ। ਸੂਤਰਾਂ ਮੁਤਾਬਕ ਅਮਰੀਕਾ ਦੇ ਨਿਯਮਾਂ ਮੁਤਾਬਕ ਕੱਢੇ ਗਏ ਵਿਅਕਤੀਆਂ ਨੂੰ ਉਡਾਣਾਂ ਦੌਰਾਨ ਹੱਥਕੜੀ 'ਚ ਰੱਖਣਾ ਲਾਜ਼ਮੀ ਹੈ, ਜੋ ਸੁਰੱਖਿਆ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਕੀਤਾ ਜਾਂਦਾ ਹੈ।
ਹਾਲ ਹੀ ਵਿਚ ਡੋਨਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ, 5 ਫ਼ਰਵਰੀ, 15 ਫ਼ਰਵਰੀ ਅਤੇ 16 ਫ਼ਰਵਰੀ ਨੂੰ ਤਿੰਨ ਉਡਾਣਾਂ ਆਈਆਂ, ਜਿਸ ਵਿਚ ਕੁੱਲ 333 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ। ਇਨ੍ਹਾਂ ਵਿਚ 262 ਪੁਰਸ਼, 42 ਔਰਤਾਂ, 18 ਲੜਕੇ ਅਤੇ 11 ਲੜਕੀਆਂ ਸ਼ਾਮਲ ਹਨ। ਸੂਤਰਾਂ ਨੇ ਦਸਿਆ ਕਿ ਅਮਰੀਕੀ ਫ਼ੌਜੀ ਜਹਾਜ਼ ਰਾਹੀਂ ਲਿਆਂਦੇ ਗਏ 333 ਵਿਅਕਤੀਆਂ ਵਿਚੋਂ ਕੁੱਲ 126 ਪੰਜਾਬ ਦੇ, 110 ਗੁਆਂਢੀ ਹਰਿਆਣਾ ਅਤੇ 74 ਗੁਜਰਾਤ ਦੇ ਵਸਨੀਕ ਹਨ। ਵਿਰੋਧੀ ਪਾਰਟੀਆਂ ਨੇ ਕੱਢੇ ਕੀਤੇ ਗਏ ਲੋਕਾਂ ਨਾਲ ਕੀਤੇ ਗਏ ਵਿਵਹਾਰ, ਜਿਸ ਵਿੱਚ ਉਨ੍ਹਾਂ ਨੂੰ ਹੱਥਕੜੀਆਂ ਤੇ ਬੇੜੀਆਂ ਨਾਲ ਬੰਨ੍ਹਣਾ ਵੀ ਸ਼ਾਮਲ ਹੈ, ਦਾ ਵਿਰੋਧ ਕੀਤਾ ਅਤੇ ਭਾਰਤ ਸਰਕਾਰ ਨੂੰ ਇਹ ਮੁੱਦਾ ਅਮਰੀਕਾ ਕੋਲ ਉਠਾਉਣ ਲਈ ਕਿਹਾ।
ਜਦੋਂ ਤੋਂ ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ, ਤਿੰਨ ਫ਼ੌਜੀ ਜਹਾਜ਼ ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਭਾਰਤ ਪਹੁੰਚੇ ਹਨ। ਚੋਣ ਪ੍ਰਚਾਰ ਦੌਰਾਨ ਟਰੰਪ ਨੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਸੀ।
ਵਿਰੋਧੀ ਪਾਰਟੀਆਂ ਨੇ ਅਮਰੀਕੀ ਹਵਾਈ ਜਹਾਜ਼ਾਂ ਦੁਆਰਾ ਕੱਢੇ ਕੀਤੇ ਗਏ ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨਾਲ ਸਲੂਕ ਕੀਤੇ ਜਾਣ ਦਾ ਵਿਰੋਧ ਕੀਤਾ ਕਿਉਂਕਿ ਉਨ੍ਹਾਂ ਨੂੰ ਹੱਥਕੜੀਆਂ ਅਤੇ ਬੇੜੀਆਂ ਨਾਲ ਬੰਨ੍ਹਿਆ ਗਿਆ ਸੀ। ਵਿਰੋਧੀ ਧਿਰ ਨੇ ਭਾਰਤ ਸਰਕਾਰ ਤੋਂ ਇਹ ਮੁੱਦਾ ਅਮਰੀਕਾ ਕੋਲ ਉਠਾਉਣ ਦੀ ਮੰਗ ਕੀਤੀ ਸੀ।