ਪ੍ਰਧਾਨ ਮੰਤਰੀ ਦੇ ‘ਸਮਰਪਣ’ ਕਾਰਨ ਭਾਰਤ ਇਕ ‘ਡੇਟਾ ਕਾਲੋਨੀ’ ਬਣ ਜਾਵੇਗਾ : ਰਾਹੁਲ ਗਾਂਧੀ
Published : Feb 20, 2026, 4:38 pm IST
Updated : Feb 20, 2026, 4:38 pm IST
SHARE ARTICLE
India will become a 'data colony' due to PM's 'dedication': Rahul Gandhi
India will become a 'data colony' due to PM's 'dedication': Rahul Gandhi

‘ਸ਼ਰਮਨਾਕ ਸਮਰਪਣ’ ਕਾਰਨ ਹੁਣ ਭਾਰਤ ਇਕ ‘ਡੇਟਾ ਕਾਲੋਨੀ’ ਬਣ ਕੇ ਰਹਿ ਜਾਵੇਗਾ।

ਨਵੀਂ ਦਿੱਲੀ  : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਮਰੀਕਾ ਨਾਲ ਅੰਤਰਿਮ ਵਪਾਰ ਸਮਝੌਤੇ ਨੂੰ ਲੈ ਕੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਇਕ ਵਾਰੀ ਫਿਰ ਨਿਸ਼ਾਨਾ ਲਾਇਆ ਅਤੇ ਦੋਸ਼ ਲਾਇਆ ਕਿ ਉਨ੍ਹਾਂ ਦੇ ‘ਸ਼ਰਮਨਾਕ ਸਮਰਪਣ’ ਕਾਰਨ ਹੁਣ ਭਾਰਤ ਇਕ ‘ਡੇਟਾ ਕਾਲੋਨੀ’ ਬਣ ਕੇ ਰਹਿ ਜਾਵੇਗਾ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਇਕ ਵੀਡੀਉ ਜਾਰੀ ਕਰ ਕੇ ਸਦਨ ’ਚ ਬਜਟ ਉਤ ਚਰਚਾ ਦੌਰਾਨ ਦਿਤੇ ਅਪਣੇ ਭਾਸ਼ਣ ਦੇ ਉਸ ਅੰਸ਼ ਦਾ ਜ਼ਿਕਰ ਵੀ ਕੀਤਾ ਜਿਸ ’ਚ ਉਨ੍ਹਾਂ ਨੇ ਮਾਰਸ਼ਨ ਆਰਟ ਦੀ ਦੀ ਇਕ ਆਧੁਨਿਕ ਸ਼ੈਲੀ ‘ਜਿਉ-ਜਿਤਸੁ’ ਦੇ ‘ਗਰਿੱਪ’ ਅਤੇ ‘ਚੋਕ’ ਵਰਗੇ ਕੁੱਝ ਦਾਅ ਦਾ ਜ਼ਿਕਰ ਕੀਤਾ ਸੀ। ਰਾਹੁਲ ਗਾਂਧੀ ਨੇ ‘ਐਕਸ’ ਉਤੇ ਪੋਸਟ ਕੀਤਾ, ‘‘ਵਪਾਰ ਸਮਝੌਤੇ ਨੂੰ ਲੈ ਕੇ ਸੰਸਦ ’ਚ ਅਪਣੇ ਭਾਸ਼ਣ ’ਚ ਮੈਂ ‘ਜਿਉ-ਜਿਤਸੁ ਦਾ ਉਦਾਹਰਣ ਕਿਉਂ ਦਿਤਾ? ਅਮਰੀਕੀਆਂ ਨੂੰ ਖ਼ੁਸ਼ ਕਰਨ ਲਈ ਸਾਡੇ ਕਿਸਾਨਾਂ ਦੀ ਕੁਰਬਾਨੀ ਕਿਉਂ ਦਿਤੀ ਗਈ? ਅਮਰੀਕਾ ਨੂੰ ਸਾਡਾ ਤੇਲ ਆਯਾਤ ਤੈਅ ਕਰਨ ਦੀ ਮਨਜ਼ੂਰੀ ਦੇ ਕੇ ਭਾਰਤ ਦੀ ਊਰਜਾ ਸੁਰੱਖਿਆ ਨਾਲ ਸਮਝੌਤਾ ਕਿਉਂ ਕੀਤਾ ਗਿਆ?’’
ਉਨ੍ਹਾਂ ਸਵਾਲ ਕੀਤਾ ਕਿ ਬਗੈਰ ਕਿਸੇ ਪਾਰਸਪਰਿਕ ਵਾਅਦੇ ਤੋਂ ਹਰ ਸਾਲ 100 ਅਰਬ ਡਾਲਰ ਦਾ ਅਮਰੀਕੀ ਆਯਾਤ ਵਧਾਉਣ ਉਤੇ ਸਹਿਮਤੀ ਕਿਉਂ ਦਿਤੀ ਗਈ? ਉਨ੍ਹਾਂ ਦਾਅਵਾ ਕੀਤਾ ਕਿ ਇਹ ਸਮਝੌਤਾ ਭਾਰਤ ਨੂੰ ਇਕ ‘ਡੇਟਾ ਕਾਲੋਨੀ’ ਬਣਾ ਦੇਵੇਗਾ ਕਿਉਂਕਿ ਸਾਰਾ ਡੇਟਾ ਅਮਰੀਕਾ ਅਤੇ ਉਸ ਦੀਆਂ ਕੰਪਨੀਆਂ ਦੇ ਸਪੁਰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਮੋਦੀ ਜੀ ਅਜਿਹਾ ਸਮਝੌਤਾ ਕਿਉਂ ਮੰਨਣਗੇ, ਜਿਸ ’ਚ ਭਾਰਤ ਏਨਾ ਕੁਝ ਦੇ ਰਿਹਾ ਹੈ ਅਤੇ ਬਦਲੇ ’ਚ ਬਹੁਤ ਘੱਟ ਮਿਲਦਾ ਦਿਸ ਰਿਹਾ ਹੈ? ਇਸ ਸ਼ਰਮਨਾਕ ਆਤਮਸਮਰਪਣ ਦਾ ਜਵਾਬ ਪ੍ਰਧਾਨ ਮੰਤਰੀ ਉਤੇ ਪਾਏ ਗਏ ‘ਗਰਿੱਪ’ ਅਤੇ ‘ਚੋਕ’ ’ਚ ਲੁਕਿਆ ਹੈ।’’
ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦੇ ਝੁਕਣ ਦਾ ਕਾਰਨ ਅਮਰੀਕਾ ’ਚ ਉਦਯੋਗਪਤੀ ਗੌਤਮ ਅਡਾਨੀ ਵਿਰੁਧ ਦਰਜ ਮੁਕਦਮਾ ਅਤੇ ‘ਐਪਸਟੀਨ ਫ਼ਾਇਲ’ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਪ੍ਰਧਾਨ ਮੰਤਰੀ ਵਲੋਂ ਪੈਸੇ ਬਦੌਲਤ ਬਣਾਇਆ ਅਕਸ ਹੁਣ ਅਮਰੀਕਾ ਦੇ ਹੱਥਾਂ ’ਚ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement