ਸੜਕਾਂ ਕਿਨਾਰੇ ਤੇ ਖਾਲੀ ਪਲਾਟਾਂ 'ਤੇ ਕਾਂਗਰਸੀ ਘਾਹ ਦੀ ਭਰਮਾਰ
Published : Aug 22, 2017, 5:42 pm IST
Updated : Mar 20, 2018, 7:17 pm IST
SHARE ARTICLE
Grass
Grass

ਪਿਹੋਵਾ ਦੇ ਸਰਕਾਰੀ ਜਗ੍ਹਾ, ਖਾਲੀ ਪਲਾਟਾਂ ਤੇ ਕਾਂਗਰਸੀ ਘਾਹਰ ਉਗ ਪਈ ਹੈ, ਜਿਸ ਕਾਰਨ ਸਾਹ ਤੇ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਫ਼ੈਲਣ ਦਾ ਡਰ ਬਣਿਆ ਹੋਇਆ ਹੈ।

 

ਪਿਹੋਵਾ, 22 ਅਗੱਸਤ (ਡਾ. ਕਮਲਜੀਤ) : ਪਿਹੋਵਾ ਦੇ ਸਰਕਾਰੀ ਜਗ੍ਹਾ, ਖਾਲੀ ਪਲਾਟਾਂ ਤੇ ਕਾਂਗਰਸੀ ਘਾਹਰ ਉਗ ਪਈ ਹੈ, ਜਿਸ ਕਾਰਨ ਸਾਹ ਤੇ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਫ਼ੈਲਣ ਦਾ ਡਰ ਬਣਿਆ ਹੋਇਆ ਹੈ। ਮੀਂਹ ਪੈਣ ਤੋਂ ਬਾਅਦ ਇਹ ਘਾਹ ਹੋਰ ਵਧਦੀ ਜਾ ਰਹੀ ਹੈ।
ਇਸ ਘਾਹ ਸਬੰਧੀ ਡਾ. ਲਲਿਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਇਹ ਘਾਹ ਐਲਰਜ਼ੀ ਦੇ ਮਰੀਜ਼ਾਂ ਲਈ ਬੜੀ ਖ਼ਤਰਨਾਕ ਹੈ ਤੇ ਇਸ ਨਾਲ ਐਲਰਜ਼ੀਕ ਮਰੀਜ਼ ਛੇਤੀ ਠੀਕ ਨਹੀਂ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਇਲਾਜ ਘਾਹ ਨੂੰ ਕੱਟ ਕੇ ਜਾਂ ਪੂਰੀ ਤਰ੍ਹਾਂ ਨਸ਼ਟ ਕਰ ਕੇ ਹੀ ਕੀਤਾ ਜਾ ਸਕਦਾ ਹੈ।
ਦੂਜੇ ਪਾਸੇ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਇਸ ਘਾਹ ਨੂੰ ਖ਼ਤਮ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇ ਇਸ ਘਾਹ ਨੂੰ ਪਹਿਲਾਂ ਹੀ ਕੱਟ ਦਿਤਾ ਜਾਂਦਾ ਤਾਂ ਇਸ ਦੀ ਮਾਤਰਾ ਘੱਟ ਕੀਤੀ ਜਾ ਸਕਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਘਾਹ ਨੂੰ ਛੇਤੀ ਤੋਂ ਛੇਤੀ ਕਟਿਆ ਜਾਵੇ ਤਾਂ ਜੋ ਇਸ ਨਾਲ ਪੈਦਾ ਹੋਣ ਵਾਲੀ ਬੀਮਾਰੀਆਂ ਤੋਂ ਰਾਹ ਮਿਲ ਸਕੇ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement