
ਚੰਡੀਗੜ੍ਹ ਦੇ ਐਸਐਸਪੀ ਦਾ ਕੋਰੋਨਾ ਨੂੰ ਲੈ ਸਖ਼ਤ ਹੁਕਮ ਜਾਰੀ...
ਚੰਡੀਗੜ੍ਹ: ਚੰਡੀਗੜ੍ਹ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਨੂੰ ਲੈ ਕੇ ਜਿਹੜੇ ਲੋਕ ਕੋਰੋਨਾ ਮਹਾਮਾਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣ ਕਰਦੇ ਨਜ਼ਰ ਆ ਰਹੇ ਹਨ, ਉਨ੍ਹਾਂ ਦੇ ਖਿਲਾਫ਼ ਪ੍ਰਸ਼ਾਸਨ ਸਖ਼ਤ ਕਾਰਵਾਈ ਕਰੇਗਾ।
corona
ਇਸ ਮਸਲੇ ਨੂੰ ਲੈ ਕੇ ਐਸਐਸਪੀ ਕੁਲਦੀਪ ਸਿੰਘ ਚਹਿਲ ਨੇ ਸਾਰੇ ਡੀਐਸਪੀ ਅਤੇ ਐਸਐਚਓ ਨੂੰ ਹੁਕਮ ਦਿੱਤੇ ਹਨ। ਦਰਅਸਲ ਐਸਐਸਪੀ ਕੁਲਦੀਪ ਸਿੰਘ ਚਹਿਲ ਨੇ ਹੁਕਮ ਜਾਰੀ ਕੀਤੇ ਸਨ ਕਿ ਮਾਸਕ ਨਾ ਪਹਿਣਨ ਵਾਲਿਆਂ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਨਾ ਨਾ ਕਰਨ ਵਾਲਿਆਂ ਦੇ ਖਿਲਾਫ਼ ਵੱਧ ਤੋਂ ਵੱਧ ਚਲਾਨ ਕੱਟੇ ਜਾਣ ਦੇ ਹੁਕਮ ਦਿੱਤੇ ਹਨ।
Coronavirus
ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਰੋਜ਼ਾਨਾ ਸਵੇਰੇ 10 ਵਜੇ ਤੋਂ ਹੀ ਸਾਰੇ ਚਲਾਨਾਂ ਦੀ ਰਿਪੋਰਟ ਦਿੱਤੀ ਜਾਣੀ ਚਾਹੀਦੀ ਹੈ। ਦੱਸ ਦਈਏ ਕਿ ਚੰਡੀਗੜ੍ਹ ਵਿੱਚ ਸ਼ੁੱਕਰਵਾਰ ਨੂੰ ਆਰਟੀ-ਪੀਸੀਆਰ ਅਤੇ ਰੈਪਿਡ ਐਂਟੀਜੇਨ ਜਾਂਚਾਂ ਰਾਹੀਂ 214 ਨਵੇਂ Covid-19 ਦੇ ਮਾਮਲੇ ਸਾਹਮਣੇ ਆਏ, ਜਿਨ੍ਹਾਂ ‘ਚ ਕੇਸਾਂ ਦੀ ਗਿਣਤੀ 24,017 ਹੋ ਗਈ। ਇਕ ਦਿਨ ਦੌਰਾਨ ਐਕਟਿਵ ਕੇਸਾਂ ਦੀ ਕੁੱਲ ਗਿਣਤੀ 1,597 ਤੱਕ ਪਹੁੰਚ ਗਈ।
Order
ਦੱਸ ਦਈਏ ਕਿ ਯੂਟੀ ਪ੍ਰਸ਼ਾਸਨ ਦੇ ਸਲਾਹਕਾਰ ਮਨੋਜ ਪਰਿਦਾ ਵੱਲੋਂ ਜਾਰੀ ਹੁਕਮ ਅਨੁਸਾਰ ਸੈਕਟਰ 15 ਦੇ ਮਕਾਨ ਨੰਬਰ 3018 ਅਤੇ 3020, ਸੈਕਟਰ 29 ਦੇ 1755 ਅਤੇ 1756, ਸੈਕਟਰ 33ਬੀ ਦੇ 1651 ਤੋਂ 1653, ਸੈਕਟਰ 38ਬੀ ਦੇ 1552 ਤੋਂ 1555, ਸੈਕਟਰ 44ਡੀ ਦੇ 3195 ਤੋਂ 3198 ਅਤੇ ਸੈਕਟਰ 49ਏ ਦੇ ਮਕਾਨ ਨੰਬਰ 1218 ਤੋਂ 1227 ਤੱਕ ਨੂੰ ਕੰਟੇਨਮੈਂਟ ਜੋਨ ਐਲਾਨਿਆ ਗਿਆ ਹੈ।