
ਬਿਨਾਂ ਹੈਲਮੇਟ ਦੇ 85, ਟ੍ਰਿਪਲ ਸਵਾਰੀ ਦੇ 7 ਚਲਾਨ ਸ਼ਾਮਲ, 23 ਵਾਹਨ ਕੀਤੇ ਜ਼ਬਤ
ਚੰਡੀਗੜ੍ਹ (ਨਰਿੰਦਰ ਸਿੰਘ ਝਾਂਮਪੁਰ) - ਚੰਡੀਗੜ੍ਹ ਵਿੱਚ ਹੋਲੀ ਦੌਰਾਨ ਯੂਟੀ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਈ ਲੋਕਾਂ ਦੇ ਚਲਾਨ ਕੱਟੇ। ਇਸ ਦੌਰਾਨ ਕੁੱਲ 270 ਮੌਕੇ ’ਤੇ ਚਲਾਨ ਕੀਤੇ ਗਏ। ਇਨ੍ਹਾਂ ਵਿੱਚੋਂ 85 ਚਲਾਨ ਬਿਨਾਂ ਹੈਲਮੇਟ ਮੋਟਰਸਾਈਕਲ ਸਵਾਰਾਂ ਦੇ ਸਨ। 7 ਚਲਾਨ ਟ੍ਰਿਪਲ ਰਾਈਡਿੰਗ ਦੇ ਸਨ। ਇਸ ਦੌਰਾਨ ਕੁੱਲ 23 ਵਾਹਨ ਜ਼ਬਤ ਕੀਤੇ ਗਏ। ਪੁਲਿਸ ਮੁਲਾਜ਼ਮਾਂ ਨੂੰ ਈ-ਨਿਗਰਾਨੀ ਲਈ ਵਿਸ਼ੇਸ਼ ਹੈਂਡ-ਕੈਮਰੇ ਵੀ ਦਿੱਤੇ ਗਏ ਹਨ।
Police Cutting Challan
ਸਪੀਡ ਰਡਾਰ ਟੀਮਾਂ ਵੀ ਸਪੀਡ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਲਈ ਤਾਇਨਾਤ ਕੀਤੀਆਂ ਗਈਆਂ ਸਨ। ਹੋਲੀ ਮੌਕੇ ਪੁਲਿਸ ਨੇ ਟ੍ਰੈਫਿਕ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਹੋਵੇ। ਇਸ ਦੇ ਬਾਵਜੂਦ ਕਈ ਚਲਾਨ ਕੀਤੇ ਗਏ। ਚੰਡੀਗੜ੍ਹ ਪੁਲਿਸ ਵੱਲੋਂ ਸ਼ਹਿਰ ਦੀਆਂ ਅਹਿਮ ਥਾਵਾਂ ’ਤੇ ਕੁੱਲ 24 ਵਿਸ਼ੇਸ਼ ਨਾਕੇ ਲਾਏ ਗਏ ਹਨ।
Challan
ਇਸ ਦੌਰਾਨ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਵੀ ਚੈਕਿੰਗ ਕੀਤੀ ਗਈ। ਸ਼ਰਾਬੀ ਡਰਾਈਵਰਾਂ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰਕੇ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ।ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਟਰੈਫਿਕ ਪੁਲੀਸ ਮੁਲਾਜ਼ਮ ਵਿਸ਼ੇਸ਼ ਤੌਰ ’ਤੇ ਤਾਇਨਾਤ ਸਨ। ਇਨ੍ਹਾਂ ਵਿੱਚ ਸੈਕਟਰ 23/24 ਲਾਈਟ ਪੁਆਇੰਟ, ਅਰੋਮਾ ਲਾਈਟ ਪੁਆਇੰਟ, ਪ੍ਰੈੱਸ ਲਾਈਟ ਪੁਆਇੰਟ, ਸੁਖਨਾ ਝੀਲ ਮੋੜ, ਸ਼ਾਸਤਰੀ ਨਗਰ ਲਾਈਟ ਪੁਆਇੰਟ, ਹਾਊਸਿੰਗ ਬੋਰਡ ਲਾਈਟ ਪੁਆਇੰਟ ਆਦਿ ਸ਼ਾਮਲ ਸਨ।
ਸ਼ਹਿਰ ਦੇ ਵਿਅਸਤ ਅੰਦਰੂਨੀ ਬਾਜ਼ਾਰ ਨੂੰ ਪਾਬੰਦੀਸ਼ੁਦਾ ਵਾਹਨ ਜ਼ੋਨ ਬਣਾਇਆ ਗਿਆ ਸੀ। ਇਨ੍ਹਾਂ ਵਿੱਚ ਸੈਕਟਰ 26, 7,8,9,10 ਸ਼ਾਮਲ ਸਨ। ਹੋਲੀ ਮੌਕੇ ਟ੍ਰੈਫਿਕ ਦੇ ਵਿਸ਼ੇਸ਼ ਪ੍ਰਬੰਧਾਂ ਲਈ 350 ਟ੍ਰੈਫਿਕ ਮੁਲਾਜ਼ਮਾਂ ਨੂੰ ਸ਼ਹਿਰ ਦੀਆਂ ਸੜਕਾਂ ’ਤੇ ਉਤਾਰਿਆ ਗਿਆ। ਐਸਐਸਪੀ ਟਰੈਫਿਕ ਅਤੇ ਡੀਐਸਪੀ ਟਰੈਫਿਕ ਇਨ੍ਹਾਂ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਸਨ। ਸ਼ਹਿਰ ਦੀਆਂ ਸੰਵੇਦਨਸ਼ੀਲ ਥਾਵਾਂ ’ਤੇ ਪੁਲੀਸ ਤਾਇਨਾਤ ਕੀਤੀ ਗਈ ਸੀ। ਇਨ੍ਹਾਂ ਵਿੱਚ ਜਿਆਦਾਤਰ ਲੜਕੀਆਂ ਦੇ ਹੋਸਟਲ, ਪੀਯੂ ਆਦਿ ਦੇ ਨੇੜੇ ਸ਼ਾਮਲ ਸਨ। ਹਾਲਾਂਕਿ ਛੇੜਛਾੜ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।