'ਪਿਆਰ ਵਿੱਚ ਪਿਆ ਲੜਕਾ ਸੁਰੱਖਿਅਤ ਭਵਿੱਖ ਦਾ ਹੱਕਦਾਰ ਹੈ', POCSO ਅਦਾਲਤ ਨੇ ਦਿੱਤੀ ਜ਼ਮਾਨਤ
Published : Mar 20, 2022, 6:37 pm IST
Updated : Mar 20, 2022, 6:37 pm IST
SHARE ARTICLE
court
court

ਪੋਕਸੋ ਅਦਾਲਤ ਦੇ ਸਾਹਮਣੇ ਚੱਲ ਰਹੇ ਕੇਸ ਵਿੱਚ ਲੜਕੀ ਦੇ ਪੱਖ ਨੇ ਲੜਕੇ ਦੀ ਜ਼ਮਾਨਤ ਪਟੀਸ਼ਨ ਦਾ ਕੀਤਾ ਸੀ ਵਿਰੋਧ

ਮੁੰਬਈ : ਇਹ ਧਿਆਨ ਵਿੱਚ ਰੱਖਦੇ ਹੋਏ ਕਿ POCSO ਮਾਮਲਿਆਂ ਵਿੱਚ ਜਿੱਥੇ ਲੜਕਾ 20 ਸਾਲਾਂ ਦਾ ਹੈ ਅਤੇ ਇੱਕ ਨਾਬਾਲਗ ਨਾਲ ਪਿਆਰ ਦੇ ਰਿਸ਼ਤੇ ਵਿੱਚ ਹੈ, ਉਹ ਇੱਕ ਸਥਿਰ ਅਤੇ ਸੁਰੱਖਿਅਤ ਭਵਿੱਖ ਦਾ ਹੱਕਦਾਰ ਹੈ। ਵਿਸ਼ੇਸ਼ ਪੋਕਸੋ ਅਦਾਲਤ ਨੇ ਉਪਰੋਕਤ ਬਿਆਨ ਦੇ ਨਾਲ ਮੁੰਬਈ ਦੇ ਇੱਕ ਵਿਦਿਆਰਥੀ ਨੂੰ ਜ਼ਮਾਨਤ ਦੇ ਦਿੱਤੀ ਜੋ ਆਪਣੀ 16 ਸਾਲਾ ਪ੍ਰੇਮਿਕਾ ਨਾਲ ਭੱਜ ਗਿਆ ਸੀ। ਲੜਕੇ 'ਤੇ ਨਾਬਾਲਗ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਅਗਵਾ ਕਰਨ ਅਤੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ।

court hammercourt hammer

ਜਾਣਕਾਰੀ ਅਨੁਸਾਰ ਉਕਤ 21 ਸਾਲਾ ਲੜਕਾ 30 ਦਿਨ ਜੇਲ੍ਹ 'ਚ ਰਿਹਾ। ਪੋਕਸੋ ਅਦਾਲਤ ਨੇ ਉਸ ਨੂੰ ਜ਼ਮਾਨਤ ਦੇਣ ਦੇ ਆਪਣੇ ਫ਼ੈਸਲੇ ਵਿੱਚ, ਬੰਬੇ ਹਾਈ ਕੋਰਟ ਦੇ ਉਸ ਹੁਕਮ 'ਤੇ ਭਰੋਸਾ ਕੀਤਾ ਜਿਸ ਵਿੱਚ ਨਾਬਾਲਗਾਂ ਵਿੱਚ ਜਿਨਸੀ ਪਰਿਪੱਕਤਾ ਦੇ ਪਹਿਲੂਆਂ ਅਤੇ ਅਜਿਹੇ ਮਾਮਲਿਆਂ ਵਿੱਚ ਵਿਚਾਰੇ ਜਾਣ ਵਾਲੇ ਕਾਰਕਾਂ 'ਤੇ ਟਿੱਪਣੀ ਕੀਤੀ ਗਈ ਸੀ। ਪੋਕਸੋ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਕਿਹਾ, “ਮੌਜੂਦਾ ਕੇਸ ਵਿੱਚ ਬੰਬੇ ਹਾਈ ਕੋਰਟ ਦਾ ਪੁਰਾਣਾ ਹੁਕਮ ਪੂਰੀ ਤਰ੍ਹਾਂ ਲਾਗੂ ਹੈ। ਬਸ ਇਸ ਕਰਕੇ ਪ੍ਰੇਮ ਸਬੰਧਾਂ 'ਚ ਸਹਿਮਤੀ ਨਹੀਂ ਹੁੰਦੀ, 21 ਸਾਲ ਦੇ ਮੁਲਜ਼ਮ ਨੂੰ ਜੇਲ੍ਹ 'ਚ ਰੱਖਣਾ ਠੀਕ ਨਹੀਂ। ਸਾਰਾ ਭਵਿੱਖ ਉਸ ਦੇ ਸਾਹਮਣੇ ਹੈ। ਉਸ ਨੂੰ ਪੇਸ਼ੇਵਰ ਅਪਰਾਧੀਆਂ ਦੇ ਨਾਲ-ਨਾਲ ਸਲਾਖਾਂ ਪਿੱਛੇ ਡੱਕਣ ਦੀ ਲੋੜ ਨਹੀਂ ਹੈ। ਉਸਦਾ ਕੋਈ ਅਪਰਾਧਿਕ ਪਿਛੋਕੜ ਵੀ ਨਹੀਂ ਹੈ।"

COURTCOURT

ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਬੰਬੇ ਹਾਈ ਕੋਰਟ ਨੇ ਦੇਖਿਆ ਸੀ ਕਿ ਜਿਨਸੀ ਇੱਛਾਵਾਂ ਹਰ ਵਿਅਕਤੀ ਵਿੱਚ ਵੱਖਰੀਆਂ ਹੁੰਦੀਆਂ ਹਨ। ਨਾਬਾਲਗਾਂ ਦੇ ਜਿਨਸੀ ਵਿਹਾਰ ਲਈ ਕੋਈ ਗਣਿਤਿਕ ਫਾਰਮੂਲਾ ਨਹੀਂ ਹੋ ਸਕਦਾ ਕਿਉਂਕਿ ਜੀਵ-ਵਿਗਿਆਨਕ ਤੌਰ 'ਤੇ ਜਦੋਂ ਬੱਚੇ ਜਵਾਨੀ ਵਿੱਚ ਪਹੁੰਚਦੇ ਹਨ, ਉਹ ਆਪਣੀਆਂ ਜਿਨਸੀ ਲੋੜਾਂ ਨੂੰ ਸਮਝਣ ਲੱਗਦੇ ਹਨ। ਅੱਜ-ਕੱਲ੍ਹ ਦੇ ਬੱਚੇ ਸੈਕਸ ਨਾਲ ਜੁੜੇ ਮੁੱਦਿਆਂ ਬਾਰੇ ਜ਼ਿਆਦਾ ਜਾਗਰੂਕ ਹਨ। ਅੱਜ ਦੇ ਸਮੇਂ ਵਿੱਚ  ਉਨ੍ਹਾਂ ਕੋਲ ਜਿਨਸੀ ਸਬੰਧਾਂ ਬਾਰੇ ਜਾਣਨ ਲਈ ਬਹੁਤ ਸਾਰੀ ਸਮੱਗਰੀ ਉਪਲਬਧ ਹੈ।

ਬੰਬੇ ਹਾਈ ਕੋਰਟ ਨੇ ਆਪਣੇ ਫੈਸਲੇ 'ਚ ਕੀ ਕਿਹਾ?

ਬਾਮਬੇ ਹਾਈ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਸੀ, “ਉਸ ਉਮਰ (ਜਵਾਨੀ) ਵਿੱਚ ਹੋਣ ਕਰਕੇ, ਲੜਕੀਆਂ ਅਤੇ ਲੜਕੇ ਦੋਵਾਂ ਵਿੱਚ ਉਤਸ਼ਾਹ ਪੈਦਾ ਹੋ ਸਕਦਾ ਹੈ ਅਤੇ ਉਨ੍ਹਾਂ ਦੇ ਸਰੀਰ ਨੂੰ ਅਜਿਹੇ ਰਿਸ਼ਤੇ (ਛੋਟੀ ਉਮਰ ਵਿੱਚ ਸਰੀਰਕ ਸਬੰਧ) ਵਿੱਚ ਦਾਖਲ ਹੋਣ ਦੀ ਲੋੜ ਹੋ ਸਕਦੀ ਹੈ।"

Bombay High CourtBombay High Court

ਹਾਈ ਕੋਰਟ ਨੇ ਕਿਹਾ ਸੀ ਕਿ ਜਦੋਂ ਇੱਕ ਲੜਕਾ ਅਤੇ ਇੱਕ ਨਾਬਾਲਗ ਲੜਕੀ ਪਿਆਰ ਵਿੱਚ ਹੁੰਦੇ ਹਨ ਅਤੇ ਆਪਣੇ ਮਾਤਾ-ਪਿਤਾ ਦੀ ਸਹਿਮਤੀ ਤੋਂ ਬਿਨ੍ਹਾ ਇਕੱਠੇ ਰਹਿਣ ਦਾ ਫ਼ੈਸਲਾ ਕਰਦੇ ਹਨ ਤਾਂ ਅਜਿਹੀਆਂ ਅਰਜ਼ੀਆਂ ਦਾ ਫੈਸਲਾ ਕਰਦੇ ਸਮੇਂ ਕਈ ਕਾਰਕਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ।

ਬੰਬੇ ਹਾਈ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਜਿਨ੍ਹਾਂ ਕਾਰਕਾਂ ਦਾ ਹਵਾਲਾ ਦਿੱਤਾ ਹੈ, ਉਨ੍ਹਾਂ ਵਿੱਚ ਨਾਬਾਲਗ ਦੀ ਉਮਰ ਸ਼ਾਮਲ ਹੈ, ਕੀ ਲੜਕੇ ਨੇ ਕੋਈ ਹਿੰਸਕ ਕੰਮ ਕੀਤਾ ਹੈ ਜਾਂ ਕੀ ਉਹ ਅਜਿਹੀ ਘਟਨਾ ਨੂੰ ਦੁਹਰਾਉਣ ਦੇ ਸਮਰੱਥ ਹੈ। ਕੀ ਉਹ ਲੜਕੀ ਜਾਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਧਮਕੀ ਦੇ ਸਕਦਾ ਹੈ? ਜੇਕਰ ਲੜਕੇ ਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ ਤਾਂ ਕੀ ਕੇਸ ਵਿੱਚ ਗਵਾਹਾਂ ਅਤੇ ਸਬੂਤਾਂ ਨਾਲ ਛੇੜਛਾੜ ਦੀ ਕੋਈ ਸੰਭਾਵਨਾ ਹੈ?

COURTCOURT

POCSO ਕੋਰਟ ਦੇ ਸਾਹਮਣੇ ਕੀ ਸੀ ਮਾਮਲਾ?

ਪੋਕਸੋ ਅਦਾਲਤ ਦੇ ਸਾਹਮਣੇ ਚੱਲ ਰਹੇ ਕੇਸ ਵਿੱਚ ਲੜਕੀ ਦੇ ਪੱਖ ਨੇ ਲੜਕੇ ਦੀ ਜ਼ਮਾਨਤ ਪਟੀਸ਼ਨ ਦਾ ਇਸ ਆਧਾਰ 'ਤੇ ਵਿਰੋਧ ਕੀਤਾ ਸੀ ਕਿ ਭਾਵੇਂ ਉਨ੍ਹਾਂ ਦੀ ਲੜਕੀ ਘਰ ਛੱਡ ਕੇ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ, ਪਰ ਉਸ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਦੀ ਸਹਿਮਤੀ ਨਹੀਂ ਸੀ ਕਿਉਂਕਿ ਲੜਕੀ ਇੱਕ ਨਾਬਾਲਗ ਹੈ। ਦੱਸਣਯੋਗ ਹੈ ਕਿ14 ਫਰਵਰੀ ਨੂੰ ਲੜਕੀ ਨੇ ਆਪਣੀ ਮਾਂ ਨੂੰ ਫੋਨ ਕਰਕੇ ਕਿਹਾ ਕਿ ਉਹ ਹਮੇਸ਼ਾ ਲਈ ਛੱਡ ਕੇ ਜਾ ਰਹੀ ਹੈ। ਅਗਲੇ ਦਿਨ ਉਸਦੀ ਮਾਂ ਪੁਲਿਸ ਕੋਲ ਗਈ। ਇਸ ਤੋਂ ਬਾਅਦ ਲੜਕੀ ਅਤੇ ਨੌਜਵਾਨ ਨੂੰ ਥਾਣੇ ਬੁਲਾ ਕੇ ਗ੍ਰਿਫਤਾਰ ਕਰ ਲਿਆ ਗਿਆ ਸੀ।

SHARE ARTICLE

ਏਜੰਸੀ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement