
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਦਿਨ ਲਈ ਭਾਰਤ ਦੌਰੇ ’ਤੇ ਆਏ ਆਪਣੇ ਜਪਾਨੀ ਹਮਰੁਤਬਾ ਨੂੰ ਇਕ ਵਿਸ਼ੇਸ਼ ਤੋਹਫ਼ਾ ਦਿੱਤਾ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਦਿਨ ਲਈ ਭਾਰਤ ਦੌਰੇ ’ਤੇ ਆਏ ਆਪਣੇ ਜਪਾਨੀ ਹਮਰੁਤਬਾ ਨੂੰ ਇਕ ਵਿਸ਼ੇਸ਼ ਤੋਹਫ਼ਾ ਦਿੱਤਾ। ਇਹ ਤੋਹਫ਼ਾ ਹੈ 'ਕ੍ਰਿਸ਼ਨ ਪੱਖੀ’। ਖਾਸ ਗੱਲ ਇਹ ਹੈ ਕਿ ਇਹ ਚੰਦਨ ਦੀ ਲੱਕੜ ਦੀ ਬਣੀ ਹੋਈ ਹੈ। ਇਸ ਦੇ ਨਾਲ ਹੀ ਇਸ ਦੇ ਪਾਸਿਆਂ 'ਤੇ ਕਲਾਤਮਕ ਚਿੱਤਰਾਂ ਰਾਹੀਂ ਭਗਵਾਨ ਕ੍ਰਿਸ਼ਨ ਦੀਆਂ ਵੱਖ-ਵੱਖ ਮੁਦਰਾਵਾਂ ਨੂੰ ਦਿਖਾਇਆ ਗਿਆ ਹੈ।
PM Narendra Modi gifts 'Krishna Pankhi' to his Japanese counterpart Fumio Kishida
ਸਮਾਚਾਰ ਏਜੰਸੀ ਪੀਟੀਆਈ ਵਲੋਂ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ 'ਪੱਖੀ' ਨੂੰ ਰਵਾਇਤੀ ਸੰਦਾਂ ਜ਼ਰੀਏ ਉਕੇਰਿਆ ਗਿਆ ਹੈ, ਜਦਕਿ ਇਸ ਦੇ ਉਪਰਲੇ ਹਿੱਸੇ 'ਤੇ ਮੋਰ ਦੀ ਹੱਥ ਨਾਲ ਤਿਆਰ ਕੀਤੀ ਗਈ ਮੂਰਤੀ ਹੈ, ਜੋ ਕਿ ਭਾਰਤ ਦਾ ਰਾਸ਼ਟਰੀ ਪੰਛੀ ਹੈ।
PM Narendra Modi gifts 'Krishna Pankhi' to his Japanese counterpart Fumio Kishida
ਇਹ 'ਕ੍ਰਿਸ਼ਨ ਪੱਖੀ' ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਹੁਨਰਮੰਦ ਕਾਰੀਗਰਾਂ ਦੁਆਰਾ ਬਣਾਈ ਗਈ ਹੈ। ਇਹ ਕਲਾਕ੍ਰਿਤੀ ਸ਼ੁੱਧ ਚੰਦਨ ਦੀ ਲੱਕੜ ਦੀ ਬਣੀ ਹੋਈ ਹੈ, ਜੋ ਮੁੱਖ ਤੌਰ 'ਤੇ ਭਾਰਤ ਦੇ ਦੱਖਣੀ ਹਿੱਸਿਆਂ ਦੇ ਜੰਗਲਾਂ ਵਿਚ ਪਾਈ ਜਾਂਦੀ ਹੈ। ਦਰਅਸਲ ਜਾਪਾਨੀ ਪ੍ਰਧਾਨ ਮੰਤਰੀ 14ਵੇਂ ਭਾਰਤ-ਜਪਾਨ ਸਾਲਾਨਾ ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਭਾਰਤ ਦੌਰੇ 'ਤੇ ਹਨ।
Japanese PM Fumio Kishida and PM Modi
ਇਸ ਤੋਂ ਇਲਾਵਾ ਫੁਮੀਓ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਯੋਜਤ ਦੋ-ਪੱਖੀ ਗੱਲਬਾਤ ਕੀਤੀ। ਇਸ ’ਚ ਉਹਨਾਂ ਦੋ-ਪੱਖੀ ਸਬੰਧਾਂ ਨੂੰ ਵਧਾਉਣ, ਯੂਕਰੇਨ ਯੁੱਧ ’ਚ ਸਖ਼ਤ ਰੁਖ ਅਪਣਾਉਣ ਦੀ ਅਪੀਲ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਫੁਮੀਓ ਨੇ ਆਪਣੀ ਭਾਰਤ ਯਾਤਰਾ ਦੌਰਾਨ ਦੇਸ਼ ’ਚ 3.2 ਲੱਖ ਕਰੋੜ ਨਿਵੇਸ਼ ਕਰਨ ਦਾ ਐਲਾਨ ਕੀਤਾ। ਇਹ ਨਿਵੇਸ਼ ਅਗਲੇ ਪੰਜ ਸਾਲਾਂ ’ਚ ਕੀਤਾ ਜਾਵੇਗਾ।