ਮੁਰਗਿਆਂ ਨਾਲ ਭਰੀ ਪਲਟੀ ਪਿਕਅਪ ਗੱਡੀ, ਕੁਝ ਘੰਟਿਆਂ 'ਚ ਹੀ ਲੋਕਾਂ ਨੇ ਲੁੱਟ ਲਏ ਸਾਰੇ ਮੁਰਗੇ

By : GAGANDEEP

Published : Mar 20, 2023, 6:56 pm IST
Updated : Mar 20, 2023, 6:56 pm IST
SHARE ARTICLE
photo
photo

ਸਕਾਰਪੀਓ ਗੱਡੀ ਨਾਲ ਟਕਰਾਉਣ ਤੋਂ ਬਾਅਦ ਵਾਪਰਿਆ ਹਾਦਸਾ

 

ਬਾਂਕਾ: ਬਿਹਾਰ ਦੇ ਬਾਂਕਾ 'ਚ ਸੋਮਵਾਰ ਨੂੰ ਚਿਕਨ ਨਾਲ ਭਰੀ ਪਿਕਅੱਪ ਵੈਨ ਪਲਟ ਗਈ, ਜਿਸ ਤੋਂ ਬਾਅਦ ਲੋਕਾਂ 'ਚ ਮੁਰਗਿਆਂ ਨੂੰ ਲੁੱਟਣ  ਲਈ ਹੜਕੰਪ ਮਚ ਗਿਆ। ਲੋਕ ਵੱਧ ਤੋਂ ਵੱਧ ਮੁਰਗੇ ਲੈ ਕੇ ਭੱਜਦੇ ਦੇਖੇ ਗਏ। ਇਸ ਦੌਰਾਨ ਹਫੜਾ-ਦਫੜੀ ਮੱਚ ਗਈ। ਘਟਨਾ ਰਾਜੋਂ ਥਾਣਾ ਖੇਤਰ ਦੀ ਹੈ। ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ। ਉਦੋਂ ਤੱਕ ਲੋਕ ਕਰੀਬ 12 ਕੁਇੰਟਲ ਚਿਕਨ ਲੁੱਟ ਚੁੱਕੇ ਸਨ। ਜਦਕਿ ਕੁਝ ਮੁਰਗੇ ਗੱਡੀ ਦੇ ਅੰਦਰ ਦੱਬ ਕੇ ਮਰ ਗਏ। ਵੈਨ ਵਿੱਚ 24 ਕੁਇੰਟਲ ਚਿਕਨ ਲੱਦਿਆ ਹੋਇਆ ਸੀ।

 ਇਹ ਵੀ ਪੜ੍ਹੋ: ਦੁਕਾਨਾਂ ਦਾ 8 ਲੱਖ ਰੁਪਏ ਦਾ ਕਿਰਾਇਆ ਜਾਅਲੀ ਰਸੀਦਾਂ ਰਾਹੀਂ ਵਸੂਲ ਕਰਨ ਦੇ ਦੋਸ਼ 'ਚ ਸਾਬਕਾ ਸਰਪੰਚ ਗ੍ਰਿਫਤਾਰ

ਡਰਾਈਵਰ ਪਿਕਅੱਪ ਗੱਡੀ 'ਤੇ ਮੁਰਗੇ ਲੱਦ ਕੇ ਭਾਗਲਪੁਰ ਸਾਈਡ ਤੋਂ ਸਦਰ ਬਾਜ਼ਾਰ ਸਥਿਤ ਫਾਰਮ ਹਾਊਸ ਵੱਲ ਜਾ ਰਿਹਾ ਸੀ। ਇਸੇ ਦੌਰਾਨ ਪੁੰਸੀਆ ਤੋਂ ਇੱਕ ਸਕਾਰਪੀਓ ਗੱਡੀ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ ਕਿ ਦੋਵਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਕੁੱਕੜਾਂ ਨਾਲ ਭਰੀ ਪਿਕਅੱਪ ਗੱਡੀ ਉੱਥੇ ਹੀ ਪਾਣੀ ਨਾਲ ਭਰੇ ਟੋਏ ਵਿੱਚ ਪਲਟ ਗਈ। ਹਾਦਸੇ ਵਿੱਚ ਸਕਾਰਪੀਓ ਗੱਡੀ ਨੁਕਸਾਨੀ ਗਈ। ਹਾਲਾਂਕਿ ਸਕਾਰਪੀਓ 'ਚ ਬੈਠੇ ਵਿਅਕਤੀ ਵਾਲ-ਵਾਲ ਬਚ ਗਏ।

 ਇਹ ਵੀ ਪੜ੍ਹੋ: ਮੌਸਮ ਦਾ ਬਦਲਿਆ ਮਿਜਾਜ਼, ਕਈ ਥਾਵਾਂ 'ਤੇ ਭਾਰੀ ਮੀਂਹ ਨਾਲ ਹੋਈ ਗੜੇਮਾਰੀ

ਇੱਥੇ ਕੁੱਕੜਾਂ ਨਾਲ ਭਰੀ ਪਿਕਅੱਪ ਗੱਡੀ ਦਾ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਮੁਰਗਿਆਂ ਨਾਲ ਭਰੀ ਗੱਡੀ ਦੇ ਪਲਟਣ ਦੀ ਸੂਚਨਾ ਜਿਵੇਂ ਹੀ ਆਸ-ਪਾਸ ਦੇ ਪਿੰਡ ਵਾਸੀਆਂ ਨੂੰ ਮਿਲੀ ਤਾਂ ਸਾਰੇ ਮੌਕੇ 'ਤੇ ਪਹੁੰਚ ਗਏ। ਲੋਕ ਦੋਨਾਂ ਹੱਥਾਂ ਵਿੱਚ ਕੁੱਕੜ ਲੈ ਕੇ ਦੌੜਦੇ ਦੇਖੇ ਗਏ। ਕਰੀਬ 1 ਘੰਟੇ 'ਚ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ 1 ਹਜ਼ਾਰ ਮੁਰਗੀਆਂ 'ਤੇ ਹੱਥ ਸਾਫ ਕਰ ਦਿੱਤਾ। 

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement