
Naxals Encounter in Chhattisgarh : ਸੁਰੱਖਿਆ ਬਲਾਂ ਵਲੋਂ ਛੱਤੀਸਗੜ੍ਹ ’ਚ 22 ਨਕਸਲੀਆਂ ਦੇ ਮਾਰੇ ਜਾਣ ਨੂੰ ਦਸਿਆ ‘ਵੱਡੀ ਸਫ਼ਲਤਾ’
Naxals Encounter in Chhattisgarh : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਵਿੱਚ ਸੁਰੱਖਿਆ ਬਲਾਂ ਵੱਲੋਂ 22 ਨਕਸਲੀਆਂ ਦੇ ਮਾਰੇ ਜਾਣ ਨੂੰ ‘ਵੱਡੀ ਸਫਲਤਾ’ ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਅਗਲੇ ਸਾਲ 31 ਮਾਰਚ ਤੋਂ ਪਹਿਲਾਂ ਦੇਸ਼ ਨਕਸਲ ਮੁਕਤ ਹੋ ਜਾਵੇਗਾ। ਦਸਣਯੋਗ ਹੈ ਕਿ ਕਿ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ 18 ਨਕਸਲੀਆਂ ਅਤੇ ਕਾਂਕੇਰ ਜ਼ਿਲ੍ਹੇ ਵਿੱਚ ਚਾਰ ਨਕਸਲੀਆਂ ਨੂੰ ਮਾਰ ਮੁਕਾਇਆ। ਇਨ੍ਹਾਂ ਘਟਨਾਵਾਂ ਵਿੱਚ ਇੱਕ ਸੈਨਿਕ ਵੀ ਸ਼ਹੀਦ ਹੋ ਗਿਆ।
‘ਐਕਸ’ ’ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ‘‘ਅੱਜ ਸਾਡੇ ਸੈਨਿਕਾਂ ਨੇ ‘ਨਕਸਲ ਮੁਕਤ ਭਾਰਤ ਅਭਿਆਨ’ ਦੀ ਦਿਸ਼ਾ ਵਿੱਚ ਇੱਕ ਹੋਰ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਛੱਤੀਸਗੜ੍ਹ ਦੇ ਬੀਜਾਪੁਰ ਅਤੇ ਕਾਂਕੇਰ ਵਿੱਚ ਸਾਡੇ ਸੁਰੱਖਿਆ ਬਲਾਂ ਦੇ ਦੋ ਵੱਖ-ਵੱਖ ਆਪ੍ਰੇਸ਼ਨਾਂ ਵਿੱਚ 22 ਨਕਸਲੀ ਮਾਰੇ ਗਏ।’’
ਉਨ੍ਹਾਂ ਕਿਹਾ, ‘‘ਮੋਦੀ ਸਰਕਾਰ ਨਕਸਲੀਆਂ ਵਿਰੁੱਧ ਇੱਕ ਬੇਰਹਿਮ ਪਹੁੰਚ ਨਾਲ ਅੱਗੇ ਵਧ ਰਹੀ ਹੈ ਅਤੇ ਸਮਰਪਣ ਤੋਂ ਲੈ ਕੇ ਸ਼ਾਮਲ ਹੋਣ ਤੱਕ ਦੀਆਂ ਸਾਰੀਆਂ ਸਹੂਲਤਾਂ ਦੇ ਬਾਵਜੂਦ ਜਸ ਨਕਸਲੀ ਆਤਮ ਸਮਰਪਣ ਨਹੀਂ ਕਰ ਰਹੇ ਹਨ, ਉਨ੍ਹਾਂ ਨਕਸਲੀਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾ ਰਹੀ ਹੈ। ਅਗਲੇ ਸਾਲ 31 ਮਾਰਚ ਤੋਂ ਪਹਿਲਾਂ ਦੇਸ਼ ਨਕਸਲ ਮੁਕਤ ਹੋਣ ਜਾ ਰਿਹਾ ਹੈ।’’
(For more news apart from Naxals Encounter Latest News, stay tuned to Rozana Spokesman)