
ਕੇਂਦਰੀ ਕਰਮਚਾਰੀਆਂ ਲਈ ਸੱਤਵੇਂ ਤਨਖ਼ਾਹ ਕਮਿਸ਼ਨ ਨਾਲ ਜੁੜੀ ਖ਼ੁਸ਼ਖ਼ਬਰੀ ਹੈ। ਸਰਕਾਰ ਸੱਤਵੇਂ ਤਨਖ਼ਾਹ ਕਮਿਸ਼ਨ ਤਹਿਤ ਤਨਖ਼ਾਹ ਵਾਧੇ ਦੇ ...
ਨਵੀਂ ਦਿੱਲੀ : ਕੇਂਦਰੀ ਕਰਮਚਾਰੀਆਂ ਲਈ ਸੱਤਵੇਂ ਤਨਖ਼ਾਹ ਕਮਿਸ਼ਨ ਨਾਲ ਜੁੜੀ ਖ਼ੁਸ਼ਖ਼ਬਰੀ ਹੈ। ਸਰਕਾਰ ਸੱਤਵੇਂ ਤਨਖ਼ਾਹ ਕਮਿਸ਼ਨ ਤਹਿਤ ਤਨਖ਼ਾਹ ਵਾਧੇ ਦੇ ਪ੍ਰਸਤਾਵ ਨੂੰ ਵਾਪਸ ਨਹੀਂ ਲੈ ਰਹੀ ਹੈ। ਸਰਕਾਰ ਦਾ ਪੁਰਾਣਾ ਪ੍ਰਸਤਾਵ ਹੀ ਕੰਮ ਕਰੇਗਾ। ਜਲਦ ਹੀ ਸਰਕਾਰ ਇਸ ਨਾਲ ਜੁੜੇ ਕੁੱਝ ਹੋਰ ਐਲਾਨ ਕਰ ਸਕਦੀ ਹੈ। ਉਚ ਸੂਤਰਾਂ ਨੇ ਦਸਿਆ ਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਖ਼ਰਾਬ ਸਿਹਤ ਕਾਰਨ ਕੰਮਕਾਜ ਤੋਂ ਦੂਰ ਸਨ, ਜੋ ਹੁਣ ਕੰਮ 'ਤੇ ਵਾਪਸ ਆ ਗਏ ਹਨ। ਉਹ ਚਾਹੁੰਦੇ ਹਨ ਕਿ ਪ੍ਰਸਤਾਵ ਨੂੰ ਫਿ਼ਰ ਤੋਂ ਰਿਵਿਊ ਕੀਤਾ ਜਾਵੇ ਅਤੇ ਉਸ 'ਤੇ ਚਰਚਾ ਹੋਵੇ।
good news, salary increases for central employees
ਸੂਤਰਾਂ ਨੇ ਇਹ ਵੀ ਦਸਿਆ ਕਿ ਜੇਤਲੀ ਨੇ ਵਾਅਦਾ ਕੀਤਾ ਸੀ ਕਿ ਉਹ ਇਸ ਮਾਮਲੇ ਨੂੰ ਦੇਖਣਗੇ। ਉਹ ਅਪਣੇ ਸ਼ਬਦਾਂ ਤੋਂ ਪਿੱਛੇ ਨਹੀਂ ਹਟਣ ਵਾਲੇ ਹਨ। ਮੌਜੂਦਾ ਸਮੇਂ ਵਿਚ ਸਰਕਾਰ ਨਕਦੀ ਸੰਕਟ ਨਾਲ ਜੂਝ ਰਹੀ ਹੈ। ਇਹ ਇਕ ਮਹੱਤਵਪੂਰਨ ਮੁੱਦਾ ਹੈ, ਜਿਸ ਨੂੰ ਸਰਕਾਰ ਪਹਿਲ ਦੇ ਆਧਾਰ 'ਤੇ ਨਿਪਟਣ ਦੀ ਕੋਸ਼ਿਸ਼ ਕਰ ਰਹੀ ਹੈ। ਉਥੇ ਦੂਜੇ ਪਾਸੇ ਕੇਂਦਰੀ ਕਰਮਚਾਰੀਆਂ ਦੀ ਤਨਖ਼ਾਹ ਦੇ ਮੁੱਦੇ 'ਤੇ ਫਿ਼ਰ ਤੋਂ ਰਿਵਿਊ ਕਰਨਾ ਚਾਹੁੰਦੀ ਹੈ। ਸੂਤਰਾਂ ਨੇ ਦਸਿਆ ਕਿ ਜਦੋਂ ਤਨਖ਼ਾਹ ਵਾਧੇ ਦੇ ਫ਼ੈਸਲੇ 'ਤੇ ਫਿ਼ਰ ਤੋਂ ਚਰਚਾ ਹੋਵੇਗਾ ਅਤੇ ਤਨਖ਼ਾਹ ਵਾਧੇ ਦੇ ਫ਼ੈਸਲੇ ਨੂੰ ਫਿ਼ਰ ਤੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਕੇਂਦਰੀ ਕਰਮਚਾਰੀਆਂ ਨੂੰ ਸੈਲਰੀ ਵਿਚ ਪੇ ਮੈਟ੍ਰਿਕਸ ਪੱਧਰ 1 ਤੋਂ 5 ਤਕ ਫ਼ਾਇਦੇ ਹੋਣਗੇ।
good news, salary increases for central employees
ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਤਨਖ਼ਾਹ ਵਿਚ ਵਾਧੇ ਵਿਚ ਦੇਰੀ ਕੀਤੀ ਗਈ, ਉਸ ਦੇ ਬਾਅਦ ਤੋਂ ਹੀ ਕੇਂਦਰ ਸਰਕਾਰ ਦੇ ਕਰਮਚਾਰੀਆਂ ਵਿਚ ਜ਼ਬਰਦਸਤ ਰੋਸ ਹੈ। ਕਰਮਚਾਰੀਆਂ ਨੇ ਸਰਕਾਰ ਵਿਰੁਧ ਅੰਦੋਲਨ ਤਕ ਕਰਨ ਦੀ ਧਮਕੀ ਦਿਤੀ ਹੈ। ਉਥੇ ਕੇਂਦਰੀ ਸਿੱਖਿਆ ਸੰਸਥਾਵਾਂ ਦੇ ਅਧਿਆਪਕਾਂ ਅਤੇ ਗ਼ੈਰ-ਅਧਿਆਪਨ ਕਰਮਚਾਰੀਆਂ ਨੇ ਦਿੱਲੀ ਵਿਚ ਕੇਵੀਐਸ ਮੁੱਖ ਦਫ਼ਤਰ ਦੇ ਬਾਹਰ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਵਿਚ ਉਹ ਅਪਣੀਆਂ ਸਮੱਸਿਆਵਾਂ ਨੂੰ ਲੈ ਕੇ ਮੰਗ ਕਰ ਰਹੇ ਸਨ।
good news, salary increases for central employees
ਸੂਤਰ ਨੇ ਦਸਿਆ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਕਰਮਚਾਰੀ ਤਨਖ਼ਾਹ ਵਾਧੇ ਨੂੰ ਲੈ ਕੇ ਲਗਾਤਾਰ ਵਿਰੋਧ ਦਰਜ ਕਰਵਾ ਰਹੇ ਹਨ, ਉਸ ਦੇ ਬਾਅਦ ਦਬਾਅ ਨੂੰ ਦੇਖਦੇ ਹੋਏ ਇਸ ਮਸਲੇ 'ਤੇ ਚਰਚਾ ਫਿਰ ਤੋਂ ਸ਼ੁਰੂ ਹੋ ਗਈ ਹੈ। ਇਹ ਮੁੱਦਾ ਅਜੇ ਖ਼ਤਮ ਨਹੀਂ ਹੋਇਆ ਹੈ ਅਤੇ ਲੋਕਾਂ ਨੂੰ ਇਸ ਨੂੰ ਲੈ ਕੇ ਅਪਣੀ ਉਮੀਦ ਨਹੀਂ ਛੱਡਣੀ ਚਾਹੀਦੀ। ਸਭ ਤੋਂ ਪਹਿਲਾਂ ਇਸ ਗੱਲ 'ਤੇ ਚਰਚਾ ਕੀਤੀ ਗਈ ਕਿ ਕੀ ਸੇਵਾਮੁਕਤੀ ਦੀ ਉਮਰ ਨੂੰ 60 ਸਾਲ ਤੋਂ ਵਧਾ ਕੇ 62 ਸਾਲ ਕੀਤਾ ਜਾਵੇ।
good news, salary increases for central employees
ਇਹ ਮੁੱਦਾ ਕਾਫ਼ੀ ਪਹਿਲ ਦੇ ਨਾਲ ਗੱਲਬਾਤ ਦਾ ਮੁੱਦਾ ਰਿਹਾ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਲਾਨ ਕੀਤਾ ਸੀ ਕਿ ਉਹ ਸੇਵਾਮੁਕਤੀ ਦੀ ਉਮਰ ਨੂੰ 60 ਸਾਲ ਤੋਂ ਵਧਾ ਕੇ 62 ਸਾਲ ਕਰੇਗੀ ਤਾਕਿ ਕਰਮਚਾਰੀ ਨੌਕਰੀ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਹਾਸਲ ਕਰ ਸਕਣ। ਉਥੇ ਜਦੋਂ ਤਨਖ਼ਾਹ ਨੂੰ ਵਧਾਏ ਜਾਣ ਨੂੰ ਲੈ ਕੇ ਸੂਤਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸੰਭਵ ਹੈ ਕਿ ਇਸ ਨੂੰ ਦਸੰਬਰ ਮਹੀਨੇ ਤਕ ਲਾਗੂ ਕੀਤਾ ਜਾ ਸਕਦਾ ਹੈ।