
ਦੇਸ਼ ਦੇ ਸਿਹਤ ਮੰਤਰੀ ਡਾ. ਹਰਸ਼ਵਰਧਨ ਦਾ ਕਹਿਣਾ ਹੈ ਕਿ ਹੋਰ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਦੀ ਹਾਲਤ ਨਾ ਸਿਰਫ਼ ਤਸੱਲੀਬਖ਼ਸ਼ ਹੈ ਸਗੋਂ ਜੇ ਕੁੱਝ ਲੋਕਾਂ ਨੇ ਗ਼ੈਰਜ਼ਿੰਮੇਵਾਰਾਨਾ
ਨਵੀਂ ਦਿੱਲੀ, 19 ਅਪ੍ਰੈਲ : ਦੇਸ਼ ਦੇ ਸਿਹਤ ਮੰਤਰੀ ਡਾ. ਹਰਸ਼ਵਰਧਨ ਦਾ ਕਹਿਣਾ ਹੈ ਕਿ ਹੋਰ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਦੀ ਹਾਲਤ ਨਾ ਸਿਰਫ਼ ਤਸੱਲੀਬਖ਼ਸ਼ ਹੈ ਸਗੋਂ ਜੇ ਕੁੱਝ ਲੋਕਾਂ ਨੇ ਗ਼ੈਰਜ਼ਿੰਮੇਵਾਰਾਨਾ ਰਵਈਆ ਨਾ ਵਿਖਾਇਆ ਹੁੰਦਾ ਤਾਂ ਅੱਜ ਦੇਸ਼ ਇਸ ਜੰਗ ਵਿਚ ਜਿੱਤ ਦੇ ਹੋਰ ਨੇੜੇ ਹੁੰਦਾ। ਕੋਰੋਨਾ ਵਿਰੁਧ ਮੁਹਿੰਮ ਵਿਚ ਹੁਣ ਤਕ ਦੇ ਯਤਨਾਂ ਅਤੇ ਨਤੀਜਿਆਂ ਬਾਰੇ ਡਾ. ਹਰਸ਼ਵਰਧਨ ਨੇ ਇਹ ਗੱਲ ਕਹੀ।
File photo
ਕੇਂਦਰੀ ਸਿਹਤ ਮੰਤਰੀ ਨੇ ਕਿਹਾ, ‘ਅਸੀਂ ਇਸ ਮਹਾਮਾਰੀ ਤੋਂ ਹੋਣ ਵਾਲੇ ਨੁਕਸਾਨ ਨੂੰ ਕਾਫ਼ੀ ਹੱਦ ਤਕ ਰੋਕਣ ਵਿਚ ਸਫ਼ਲ ਰਹੇ ਹਾਂ। ਤਾਲਾਬੰਦੀ ਅਤੇ ਸਮਾਜਕ ਦੂਰੀ ਦੇ ਨਿਰਦੇਸ਼ਾਂ ਦੀ ਲਗਭਗ ਸਾਰੇ ਲੋਕਾਂ ਨੇ ਪਾਲਣਾ ਕੀਤੀ ਹੈ।’ ਉਨ੍ਹਾਂ ਕਿਹਾ ਕਿ ਤਾਲਾਬੰਦੀ ਪੂਰੀ ਤਰ੍ਹਾਂ ਸਫ਼ਲ ਰਹੀ ਹੈ ਅਤੇ ਅਸੀਂ ਵੱਡੀ ਚੁਨੌਤੀ ਨਾਲ ਸਿੱਝਣ ਦੇ ਸਮਰੱਥ ਰਹੇ ਹਾਂ। ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ਵਿਚ 25 ਮਾਰਚ ਤੋਂ 21 ਦਿਨਾ ਦਾ ਮੁਕੰਮਲ ਲਾਕਡਾਊਨ ਲਾਗੂ ਨਾ ਕੀਤਾ ਗਿਆ ਹੁੰਦਾ ਤਾਂ ਭਾਰਤ ਦੀ ਹਾਲਤ ਯੂਰਪ ਦੇ ਦੇਸ਼ਾਂ ਵਾਂਗ ਖ਼ਰਾਬ ਹੁੰਦੀ।
ਉਨ੍ਹਾਂ ਕਿਹਾ, ‘ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਦੇਸ ਦੇ ਨਾ ਤਾਂ ਹਾਲੇ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਤੀਜੇ ਪੜਾਅ ਯਾਨੀ ਕਮਿਊਨਿਟੀ ਲਾਗ ਦੀ ਹਾਲਤ ਵਿਚ ਦਾਖ਼ਲ ਹੋਣ ਦਾ ਕੋਈ ਖ਼ਦਸ਼ਾ ਨਹੀਂ ਹੈ। ਨਿਮੋਨੀਆ ਦੇ ਸੈਂਕੜੇ ਰੋਗੀਆਂ ਦੀ ਜਾਂਚ ਕੀਤੀ ਗਈ ਹੈ ਪਰ ਤੀਜੇ ਪੜਾਅ ਦੀ ਹਾਲਤ ਬਣਨ ਦੇ ਕੋਈ ਆਸਾਰ ਨਹੀਂ ਦਿਸ ਰਹੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੁਲ 730 ਜ਼ਿਲਿ੍ਹਆਂ ਵਿਚੋਂ 353 ਵਿਚ ਲਾਗ ਦਾ ਕੋਈ ਅਸਰ ਨਹੀਂ। ਮਰੀਜ਼ਾਂ ਦੇ ਠੀਕ ਹੋਣ ਦੇ ਮਾਮਲੇ ਵੀ ਤੇਜ਼ੀ ਨਾਲ ਵੱਧ ਰਹੇ ਹਨ। (ਏਜੰਸੀ