ਤਾਲਾਬੰਦੀ ਦੀਆਂ ਧੱਜੀਆਂ!
Published : Apr 20, 2020, 11:05 pm IST
Updated : Apr 20, 2020, 11:05 pm IST
SHARE ARTICLE
ਪਟਨਾ (ਖੱਬੇ) ਅਤੇ ਗਾਜ਼ੀਆਬਾਦ (ਸੱਜੇ) ਦੀਆਂ ਸਬਜ਼ੀ ਮੰਡੀਆਂ ਵਿਖੇ ਇਕੱਠੇ ਹੋਣ ’ਤੇ ਪਾਬੰਦੀਆਂ ਦੇ ਬਾਵਜੂਦ ਜਮ੍ਹਾਂ ਭੀੜ। ਪੀਟੀਆਈ
ਪਟਨਾ (ਖੱਬੇ) ਅਤੇ ਗਾਜ਼ੀਆਬਾਦ (ਸੱਜੇ) ਦੀਆਂ ਸਬਜ਼ੀ ਮੰਡੀਆਂ ਵਿਖੇ ਇਕੱਠੇ ਹੋਣ ’ਤੇ ਪਾਬੰਦੀਆਂ ਦੇ ਬਾਵਜੂਦ ਜਮ੍ਹਾਂ ਭੀੜ। ਪੀਟੀਆਈ

ਮੁੰਬਈ, ਕੋਲਕਾਤਾ, ਜੈਪੁਰ, ਇੰਦੌਰ ਅਤੇ ਪੁਣੇ ਵਿਚ ਹਾਲਤ ‘ਵਿਸ਼ੇਸ਼ ਤੌਰ ’ਤੇ ਗੰਭੀਰ’, ਕੇਂਦਰੀ ਟੀਮ ਕਰੇਗੀ ਦੌਰਾ

ਮਮਤਾ ਬੈਨਰਜੀ ਨੇ ਕਿਹਾ - ਪਤਾ ਨਹੀਂ ਕੇਂਦਰ ਨੇ ਕਿਸ ਆਧਾਰ ’ਤੇ ਟੀਮ ਤੈਨਾਤ ਕੀਤੀ
    ਚਾਰ ਰਾਜਾਂ ਵਿਚ ਤਾਲਾਬੰਦੀ ਦੇ ਨਿਯਮਾਂ ਦੀ ਉਲੰਘਣਾ, ਮਹਾਮਾਰੀ ਫੈਲਣ ਦਾ ਗੰਭੀਰ ਖ਼ਤਰਾ : ਗ੍ਰਹਿ ਮੰਤਰਾਲਾ


ਨਵੀਂ ਦਿੱਲੀ, 20 ਅਪ੍ਰੈਲ: ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕੋਵਿਡ-19 ਕਾਰਨ ਮੁੰਬਈ, ਪੁਣੇ, ਇੰਦੌਰ, ਜੈਪੁਰ, ਕੋਲਕਾਤਾ ਅਤੇ ਪਛਮੀ ਬੰਗਾਲ ਦੀਆਂ ਕੁੱਝ ਥਾਵਾਂ ’ਤੇ ਹਾਲਾਤ ਵਿਸ਼ੇਸ਼ ਰੂਪ ਵਿਚ ਗੰਭੀਰ ਹਨ ਅਤੇ ਤਾਲਾਬੰਦੀ ਦੇ ਨਿਯਮਾਂ ਦੀ ਉਲੰਘਣਾ ਕਾਰਨ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ ਹੈ।
ਗ੍ਰਹਿ ਮੰਤਰਾਲੇ ਨੇ ਇਸ ਸਬੰਧ ਵਿਚ ਕਾਰਵਾਈ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਛੇ ਅੰਤਰ ਮੰਤਰਾਲਾ ਕੇਂਦਰੀ ਦਲ (ਆਈਐਮਸੀਟੀ) ਮਹਾਰਾਸ਼ਟਰ, ਮੱਧ ਪ੍ਰਦੇਸ਼, ਪਛਮੀ ਬੰਗਾਲ ਅਤੇ ਰਾਜਸਥਾਨ ਦੇ ਇਨ੍ਹਾਂ ਸਥਾਨਾਂ ’ਤੇ ਅਗਲੇ ਤਿੰਨ ਦਿਨਾਂ ਵਿਚ ਦੌਰਾ ਕਰੇਗਾ ਅਤੇ ਮੌਕੇ ’ਤੇ ਹਾਲਾਤ ਦਾ ਜਾਇਜ਼ਾ ਲੈ ਕੇ ਰੀਪੋਰਟ ਦੇਵੇਗਾ।

ਪਟਨਾ (ਖੱਬੇ) ਅਤੇ ਗਾਜ਼ੀਆਬਾਦ (ਸੱਜੇ) ਦੀਆਂ ਸਬਜ਼ੀ ਮੰਡੀਆਂ ਵਿਖੇ ਇਕੱਠੇ ਹੋਣ ’ਤੇ ਪਾਬੰਦੀਆਂ ਦੇ ਬਾਵਜੂਦ ਜਮ੍ਹਾਂ ਭੀੜ। 	ਪੀਟੀਆਈਪਟਨਾ (ਖੱਬੇ) ਅਤੇ ਗਾਜ਼ੀਆਬਾਦ (ਸੱਜੇ) ਦੀਆਂ ਸਬਜ਼ੀ ਮੰਡੀਆਂ ਵਿਖੇ ਇਕੱਠੇ ਹੋਣ ’ਤੇ ਪਾਬੰਦੀਆਂ ਦੇ ਬਾਵਜੂਦ ਜਮ੍ਹਾਂ ਭੀੜ। ਪੀਟੀਆਈ
ਕਿਹਾ ਗਿਆ ਹੈ ਕਿ ਇਨ੍ਹਾਂ ਚਾਰ ਰਾਜਾਂ ਵਿਚ ਸਿਹਤ ਮੁਲਾਜ਼ਮਾਂ ’ਤੇ ਹਮਲਾ, ਸਮਾਜਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਅਤੇ ਸ਼ਹਿਰੀ ਇਲਾਕਿਆਂ ਵਿਚ ਵਾਹਨਾਂ ਦੀ ਆਵਾਜਾਈ ਦੇ ਕਈ ਮਾਮਲੇ ਸਾਹਮਣੇ ਆਏ ਹਨ। ਉਧਰ, ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸ ਆਧਾਰ ’ਤੇ ਅਪਣੀ ਟੀਮ ਤੈਨਾਨ ਕਰਨ ਦੀ ਗੱਲ ਕਹੀ ਹੈ, ਇਹ ਅਸਪੱਸ਼ਟ ਹੈ।


ਗ੍ਰਹਿ ਮੰਤਰਾਲੇ ਨੇ ਕਿਹਾ ਕਿ ਜਿਹੜੇ ਜ਼ਿਲਿ੍ਹਆਂ ਵਿਚ ਤਾਲਾਬੰਦੀ ਦੇ ਨਿਯਮਾਂ ਦੀ ਕਈ ਵਾਰ ਉਲੰਘਣਾ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ, ਉਥੇ ਮਹਾਮਾਰੀ ਫੈਲਣ ਦਾ ਗੰਭੀਰ ਖ਼ਤਰਾ ਹੈ। ਇਨ੍ਹਾਂ ਥਾਵਾਂ ’ਤੇ ਬੈਂਕਾਂ, ਸਰਕਾਰ ਰਾਸ਼ਨ ਦੀਆਂ ਦੁਕਾਨਾਂ ਦੇ ਬਾਹਰ ਭੀੜਾਂ ਇਕੱਠੀਆਂ ਹੋ ਰਹੀਆਂ ਹਨ, ਵਾਹਨਾਂ ਦੀ ਆਵਾਜਾਈ ਵੀ ਜਾਰੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਇੰਦੌਰ, ਮਹਾਰਾਸ਼ਟਰ ਦੇ ਮੁੰਬਈ ਅਤੇ ਪੁਣੇ, ਰਾਜਸਥਾਨ ਦੇ ਜੈਪੁਰ ਅਤੇ ਪਛਮੀ ਬੰਗਾਲ ਦੇ ਕੋਲਕਾਤਾ, ਹਾਵੜਾ, ਪੂਰਬੀ ਮੇਦਨਾਪੁਰ, ਉੱਤਰ ਪਰਗਨਾ, ਦਾਰਜੀÇਲੰਗ, ਜਲਪਾਏਗੁੜੀ, ਕਾਲਿਮਪੋਂਗ ਵਿਚ ਹਾਲਾਤ ਵਿਸ਼ੇਸ਼ ਤੌਰ ’ਤੇ ਗੰਭੀਰ ਹਨ।     (ਏਜੰਸੀ)

SHARE ARTICLE

ਏਜੰਸੀ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement