5 ਸਾਲਾ ਬੱਚੀ ਦਾ ਜਬਰ ਜਨਾਹ ਤੋਂ ਬਾਅਦ ਕਤਲ, ਦੋਸ਼ੀ ਗ੍ਰਿਫ਼ਤਾਰ
Published : Apr 20, 2021, 10:11 am IST
Updated : Apr 20, 2021, 10:11 am IST
SHARE ARTICLE
rape
rape

ਬਲਾਤਕਾਰ ਕਰਨ ਤੋਂ ਬਾਅਦ 5 ਸਾਲਾ ਬੱਚੀ ਦਾ ਕਤਲ ਕਰ ਕੇ ਲਾਸ਼ ਝੋਨੇ ਦੀ ਪਰਾਲੀ ’ਚ ਲੁਕਾਏ ਜਾਣ ਦੀ ਘਟਨਾ ਮਰਕਾ ਪਿੰਡ ਵਿਚ ਐਤਵਾਰ ਦੇਰ ਸ਼ਾਮ ਵਾਪਰੀ।

ਬਾਂਦਾ: ਉੱਤਰ ਪ੍ਰਦੇਸ਼ ’ਚ ਬਾਂਦਾ ਜ਼ਿਲ੍ਹੇ ਦੇ ਮਰਕਾ ਥਾਣਾ ਖੇਤਰ ’ਚ ਬਲਾਤਕਾਰ ਤੋਂ ਬਾਅਦ 5 ਸਾਲਾ ਬੱਚੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿਚ ਬੱਚੀ ਦੇ ਇਕ ਰਿਸ਼ਤੇਦਾਰ ਨੂੰ ਸੋਮਵਾਰ ਸਵੇਰੇ ਗਿਫ਼ਤਾਰ ਕਰ ਲਿਆ ਹੈ। ਬਬੇਰੂ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਭਾਸਕਰ ਮਿਸ਼ਰਾ ਨੇ ਦੱਸਿਆ ਕਿ ਬਲਾਤਕਾਰ ਕਰਨ ਤੋਂ ਬਾਅਦ 5 ਸਾਲਾ ਬੱਚੀ ਦਾ ਕਤਲ ਕਰ ਕੇ ਲਾਸ਼ ਝੋਨੇ ਦੀ ਪਰਾਲੀ ’ਚ ਲੁਕਾਏ ਜਾਣ ਦੀ ਘਟਨਾ ਮਰਕਾ ਪਿੰਡ ਵਿਚ ਐਤਵਾਰ ਦੇਰ ਸ਼ਾਮ ਵਾਪਰੀ।

Playback singe 's girl Rapegirl Rape

ਉਨ੍ਹਾਂ ਦੱਸਿਆ ਕਿ ਐਤਵਾਰ ਸ਼ਾਮ ਬੱਚੀ ਅਪਣੇ ਘਰ ਦੇ ਸਾਹਮਣੇ ਖੇਡ ਰਹੀ ਸੀ, ਉਦੋਂ ਉਸ ਦਾ 42 ਸਾਲਾ ਰਿਸ਼ਤੇਦਾਰ ਉਸ ਨੂੰ ਬਹਾਨੇ ਨਾਲ ਅਪਣੇ ਘਰ ਲੈ ਗਿਆ ਅਤੇ ਜਬਰ ਜਨਾਹ ਤੋਂ ਬਾਅਦ ਗਲਾ ਘੁੱਟ ਕੇ ਉਸ ਦਾ ਕਤਲ ਕਰ ਕੇ ਲਾਸ਼ ਝੋਨੇ ਦੀ ਪਰਾਲੀ ’ਚ ਲੁਕਾ ਦਿਤੀ। ਮਿਸ਼ਰਾ ਨੇ ਦਸਿਆ ਕਿ ਬੱਚੀ ਦੇ ਗ਼ਾਇਬ ਹੋਣ ਦੀ ਸੂਚਨਾ ਪ੍ਰਵਾਰ ਵਾਲਿਆਂ ਨੇ ਪੁਲਿਸ ਨੂੰ ਰਾਤ ਨੂੰ ਦਿਤੀ, ਜਿਸ ਤੋਂ ਬਾਅਦ ਬੱਚੀ ਦੀ ਭਾਲ ਸ਼ੁਰੂ ਹੋਈ ਅਤੇ ਉਸ ਦੀ ਲਾਸ਼ ਘਰੋਂ ਕੁਝ ਦੂਰੀ ’ਤੇ ਰੱਖੀ ਝੋਨੇ ਦੀ ਪਰਾਲੀ ਵਿਚ ਸੋਮਵਾਰ ਸਵੇਰੇ ਬਰਾਮਦ ਕਰ ਲਈ ਗਈ। ਐੱਸ.ਐੱਚ.ਓ. ਨੇ ਦਸਿਆ ਕਿ ਮਰਕਾ ਪਿੰਡ ਪੁਲਿਸ ਨੇ ਦੋਸ਼ੀ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਅਤੇ ਉਸ ਨੇ ਅਪਰਾਧ ਮੰਨ ਲਿਆ ਹੈ।    

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement