
ਭਾਜਪਾ ਕਾਰਕੁਨਾਂ ਨੇ ਗਾਇਕਵਾੜ ਦੀ ਟਿੱਪਣੀ ਦੇ ਵਿਰੋਧ ਵਿਚ ਐਤਵਾਰ ਨੂੰ ਬੁਲਢਾਣਾ ਵਿਚ ਕਈ ਥਾਵਾਂ ’ਤੇ ਪ੍ਰਦਰਸ਼ਨ ਕੀਤੇ ਅਤੇ ਵਿਧਾਇਕ ਦੇ ਪੁਤਲੇ ਸਾੜੇ।
ਬੁਲਢਾਣਾ : ਰੇਮਡੇਸਿਵਿਰ ਦਾ ਉਤਪਾਦਨ ਕਰਨ ਵਾਲੀ ਇਕ ਦਵਾਈ ਕੰਪਨੀ ਦੇ ਸੀਨੀਅਰ ਅਧਿਕਾਰੀ ਤੋਂ ਦਵਾਈ ਦੀ ਕਥਿਤ ਜਮਾਖੋਰੀ ਨੂੰ ਲੈ ਕੇ ਉਠੇ ਵਿਵਾਦ ਵਿਚਾਲੇ ਸ਼ਿਵਸੈਨਾ ਦੇ ਵਿਧਾਇਕ ਸੰਜੇ ਗਾਇਕਵਾੜ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਰੋਨਾ ਵਾਇਰਸ ਮਿਲ ਜਾਂਦਾ ਤਾਂ ਉਹ ਉਸ ਨੂੰ ਭਾਜਪਾ ਆਗੂ ਦੇਵੇਂਦਰ ਫ਼ੜਨਵੀਸ ਦੇ ਮੂੰਹ ਵਿਚ ਪਾ ਦਿੰਦਾ।
Sanjay Gaikwad
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੁਲਢਾਣਾ ਤੋਂ ਵਿਧਾਇਕ ਗਾਇਕਵਾੜ ਤੋਂ ਪੁਛਿਆ ਗਿਆ ਕਿ ਮਹਾਂਮਾਰੀ ਦੇ ਇਸ ਦੌਰ ਵਿਚ ਜੇਕਰ ਫਡਨਵੀਸ ਮੁੱਖ ਮੰਤਰੀ ਹੁੰਦੇ ਤਾਂ ਉਹ ਕੀ ਕਰਦੇ? ਇਸ ’ਤੇ ਉਨ੍ਹਾਂ ਕਿਹਾ ਕਿ ਸੂਬੇ ਦੇ ਮੰਤਰੀਆਂ ਦਾ ਸਮਰਥਨ ਕਰਨ ਦੀ ਥਾਂ ਭਾਜਪਾ ਆਗੂ ਉਨ੍ਹਾਂ ਦਾ ਮਜ਼ਾਕ ਬਣਾ ਰਹੇ ਹਨ ਅਤੇ ਸੋਚ ਰਹੇ ਹਨ ਕਿ ਕਿਸ ਤਰ੍ਹਾਂ ਸੂਬਾ ਸਰਕਾਰ ਨੂੰ ਅਸਫ਼ਲ ਕੀਤਾ ਜਾ ਸਕਦਾ ਹੈ।
Devendra Fadnavis
ਗਾਇਕਵਾੜ ਨੇ ਕਿਹਾ,‘‘ਇਸ ਲਈ, ਜੇਕਰ ਮੈਨੂੰ ਕੋਰੋਨਾ ਵਾਇਰਸ ਮਿਲ ਜਾਂਦਾ ਤਾਂ ਮੈਂ ਉਸ ਨੂੰ ਦੇਵੇਂਦਰ ਫ਼ੜਨਵੀਸ ਦੇ ਮੂੰਹ ਵਿਚ ਪਾ ਦਿੰਦਾ।’’ਭਾਜਪਾ ਕਾਰਕੁਨਾਂ ਨੇ ਗਾਇਕਵਾੜ ਦੀ ਟਿੱਪਣੀ ਦੇ ਵਿਰੋਧ ਵਿਚ ਐਤਵਾਰ ਨੂੰ ਬੁਲਢਾਣਾ ਵਿਚ ਕਈ ਥਾਵਾਂ ’ਤੇ ਪ੍ਰਦਰਸ਼ਨ ਕੀਤੇ ਅਤੇ ਵਿਧਾਇਕ ਦੇ ਪੁਤਲੇ ਸਾੜੇ।