ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ, ਸਰਕਾਰ ਨੇ ਇਨ੍ਹਾਂ ਮੁਲਾਜ਼ਮਾਂ ਦੇ DA ਵਿਚ ਕੀਤਾ ਵਾਧਾ 
Published : Apr 20, 2022, 9:50 am IST
Updated : Apr 20, 2022, 9:50 am IST
SHARE ARTICLE
Center raises Dearness Allowance (DA) of these central government employees
Center raises Dearness Allowance (DA) of these central government employees

1 ਜਨਵਰੀ 2022 ਤੋਂ ਲਾਗੂ ਹੋਵੇਗਾ ਨਵਾਂ ਮਹਿੰਗਾਈ ਭੱਤਾ 

ਨਵੀਂ ਦਿੱਲੀ :  5ਵੇਂ ਕੇਂਦਰੀ ਤਨਖਾਹ ਕਮਿਸ਼ਨ ਅਤੇ 6ਵੇਂ ਕੇਂਦਰੀ ਤਨਖਾਹ ਕਮਿਸ਼ਨ (ਸੀਪੀਸੀ) ਦੇ ਪੂਰਵ-ਸੰਸ਼ੋਧਿਤ ਤਨਖਾਹ ਸਕੇਲ ਜਾਂ ਗ੍ਰੇਡ ਪੇਅ ਤਹਿਤ ਤਨਖਾਹ ਲੈ ਰਹੇ ਕੇਂਦਰੀ ਕਮਰਚਾਰੀਆਂ ਲਈ ਮਹਿੰਗਾਈ ਭੱਤੇ ਨੂੰ ਲੈ ਕੇ ਇੱਕ ਚੰਗੀ ਖਬਰ ਹੈ। ਕੇਂਦਰ ਸਰਕਾਰ ਨੇ ਕੇਂਦਰੀ ਖੁਦਮੁਖਤਿਆਰ ਸੰਸਥਾਵਾਂ ਵਿੱਚ ਕੰਮ ਕਰਦੇ ਕੇਂਦਰੀ ਸਰਕਾਰੀ ਕਰਮਚਾਰੀਆਂ ਲਈ ਡੀਏ ਵਿੱਚ ਵਾਧੇ ਦਾ ਐਲਾਨ ਕੀਤਾ ਹੈ। 

Cabinet approves 3% hike in DACabinet approves 3% hike in DA

ਸੋਧੇ ਹੋਏ ਪਹਿਲੇ ਤਨਖਾਹ ਸਕੇਲ ਜਾਂ 5ਵੀਂ ਸੀਪੀਸੀ ਦੇ ਗ੍ਰੇਡ ਪੇਅ ਵਿੱਚ ਆਪਣੀ ਤਨਖਾਹ ਲੈਣ ਵਾਲੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ , ਕੇਂਦਰ ਨੇ ਡੀਏ ਮੌਜੂਦਾ 368 ਪ੍ਰਤੀਸ਼ਤ ਤੋਂ ਵਧਾ ਕੇ 381 ਪ੍ਰਤੀਸ਼ਤ ਕਰ ਦਿੱਤਾ ਹੈ। ਸੋਧੇ ਹੋਏ 6ਵੇਂ ਸੀਪੀਸੀ ਪੇ ਸਕੇਲ ਜਾਂ ਗ੍ਰੇਡ ਪੇਅ ਵਿੱਚ ਆਪਣੀ ਤਨਖਾਹ ਲੈਣ ਵਾਲੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ  ਡੀਏ 196 ਪ੍ਰਤੀਸ਼ਤ ਤੋਂ ਵਧਾ ਕੇ 203 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਇਹ ਨਵਾਂ ਡੀਏ 1 ਜਨਵਰੀ 2022 ਤੋਂ ਲਾਗੂ ਹੋਵੇਗਾ, ਵਿੱਤ ਮੰਤਰਾਲੇ ਦੇ ਖਰਚੇ ਵਿਭਾਗ ਦੁਆਰਾ ਜਾਰੀ ਕੀਤੇ ਗਏ ਦਫਤਰ ਮੈਮੋਰੰਡਮ ਵਿੱਚ ਦੱਸਿਆ ਗਿਆ ਹੈ।

Money Money

ਉਪਰੋਕਤ ਵਿਸ਼ੇ 'ਤੇ ਇਸ ਵਿਭਾਗ ਦੇ OM ਨੰਬਰ 1/3(1)/2008-E,ll(B) ਮਿਤੀ 1 ਨਵੰਬਰ, 2021 ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਅਤੇ ਕੇਂਦਰੀ ਖੁਦਮੁਖਤਿਆਰ ਸੰਸਥਾਵਾਂ ਦੇ ਕਰਮਚਾਰੀਆਂ ਸਬੰਧੀ ਮਹਿੰਗਾਈ ਭੱਤੇ ਦੀ ਦਰ ਜੋ 6ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਅਨੁਸਾਰ ਪਹਿਲਾਂ ਸੋਧੇ ਹੋਏ ਪੇਅ ਸਕੇਲ/ਗ੍ਰੇਡ ਪੇਅ ਵਿੱਚ ਆਪਣੀ ਤਨਖਾਹ ਲੈ ਰਹੇ ਹਨ, ਉਨਾਂਹ ਮੌਜੂਦਾ 196% ਦੀ ਦਰ ਤੋਂ ਵਧਾ ਦਿੱਤਾ ਜਾਵੇਗਾ। 

MoneyMoney

ਇਸੇ ਤਰ੍ਹਾਂ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਅਤੇ ਕੇਂਦਰੀ ਖੁਦਮੁਖਤਿਆਰ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਵਿੱਤ ਮੰਤਰਾਲੇ ਦੇ ਓਐਮ ਨੇ ਨੇ ਜਾਣਕਾਰੀ ਦਿੰਦਿਆਂ ਇਸ ਵਿਭਾਗ ਦੇ ਓ.ਐਮ., ਨੰਬਰ 113(2)12008-E.ll(B) ਮਿਤੀ 1 ਨਵੰਬਰ, 2021 ਨੂੰ ਦੇਖਣ ਲਈ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਨਿਯਮ 1 ਜਨਵਰੀ 2022 ਤੋਂ ਲਾਗੂ ਹੋਵੇਗਾ ਜਿਸ ਤਹਿਤ ਮੌਜੂਦਾ 368% ਤੋਂ ਵਧਾ ਕੇ 381% ਕੀਤਾ ਜਾਵੇਗਾ। 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement