
ਭਾਜਪਾ ਦੇ ਰਣਨੀਤੀ ਘੜਣ ਵਾਲੇ ਆਗੂ ਘੱਟ ਗਿਣਤੀ ਸਰਕਾਰ ਦੇ ਪੱਖ ਵਿਚ ਨਹੀਂ ਸਨ।
ਭਾਜਪਾ ਦੇ ਰਣਨੀਤੀ ਘੜਣ ਵਾਲੇ ਆਗੂ ਘੱਟ ਗਿਣਤੀ ਸਰਕਾਰ ਦੇ ਪੱਖ ਵਿਚ ਨਹੀਂ ਸਨ। ਪਰ ਦਿੱਲੀ ਹਾਈ ਕਮਾਂਡ ਦੀ ਜ਼ਿਦ ਕਾਰਨ ਯੇਦਿਯੂਰੱਪਾ ਨੇ ਸਹੁੰ ਚੁੱਕੀ। ਸੂਤਰਾਂ ਦੇ ਮੁਤਾਬਕ ਚੋਣ ਵਿਚ ਅਹਿਮ ਭੂਮਿਕਾ ਰੱਖਣ ਵਾਲੇ ਰਾਜ ਸਭਾ ਮੈਂਬਰ ਰਾਜੀਵ ਸ਼ਿਵ ਦਾ ਮੰਨਣਾ ਸੀ ਕਿ ਬਹੁਮਤ ਦਾ ਪ੍ਰਬੰਧ ਐਨੀ ਜਲਦੀ ਸੰਭਵ ਨਹੀਂ ਹੈ।
Karnatka ਪਹਿਲਾਂ ਕਾਂਗਰਸ - ਜੇਡੀਏਸ ਨੂੰ ਸਰਕਾਰ ਬਣਾਉਣ ਦਿਓ। ਫਲੋਰ ਟੈਸਟ ਲਈ ਰਾਜਪਾਲ ਵੱਲੋਂ ਉਨ੍ਹਾਂ ਨੂੰ 10-15 ਦਿਨ ਦਿੱਤੇ ਜਾਣਗੇ। ਇਸ ਦੌਰਾਨ ਕੋਸ਼ਿਸ਼ ਇਹ ਕੀਤੀ ਜਾਵੇ ਕਿ ਕਾਂਗਰਸ-ਜੇਡੀਏਸ ਸਰਕਾਰ ਪੱਖੀ ਕੁੱਝ ਵਿਧਾਇਕਾਂ ਨੂੰ ਤੋੜ ਕਿ ਭਾਜਪਾ ਨਾਲ ਮਿਲਾਇਆ ਜਾਵੇ ਤੇ ਫਲੋਰ ਟੈਸਟ ਕਾਂਗਰਸ-ਜੇਡੀਐਸ ਸਰਕਾਰ ਨੂੰ ਮਾਤ ਦਿਤੀ ਜਾਵੇ ਪਰ ਭਾਜਪਾ ਦੇ ਰਣਨੀਤੀਕਾਰਾਂ ਦੀ ਇੱਕ ਨਾ ਚੱਲੀ ਫ਼ਲਸਰੂਪ ਹਾਈ ਕਮਾਂਡ ਦੀ ਜ਼ਿੱਦ ਅੱਗੇ ਝੁਕਦਿਆਂ ਯੇਦਿਯੂਰੱਪਾ ਨੂੰ ਸਹੁੰ ਚੁੱਕਣੀ ਪਈ।
Karnatkaਹਾਈ ਕਮਾਂਡ ਦੀ ਜ਼ਿੱਦ ਦਾ ਖਾਮਿਆਜ਼ਾ ਯੇਦਿਯੂਰੱਪਾ ਨੂੰ ਉਸ ਵੇਲੇ ਭੁਗਤਣਾ ਪਿਆ ਜਦੋਂ ਸੁਪਰੀਮ ਕੋਰਟ ਨੇ ਅਗਲੇ ਹੀ ਦਿਨ ਬਹੁਮਤ ਸਾਬਤ ਕਰਨ ਦਾ ਹੁਕਮ ਸੁਣਾ ਦਿੱਤਾ ਜਦਕਿ ਭਾਜਪਾ ਦੀ ਪਹਿਲਾਂ ਰਣਨੀਤੀ ਇਹ ਸੀ ਕਿ ਰਾਜਪਾਲ ਤੋਂ ਬਹੁਮਤ ਸਾਬਤ ਕਰਨ ਲਈ 15 ਦਿਨ ਲੈ ਲਏ ਜਾਣਗੇ ਅਤੇ ਇਨ੍ਹਾਂ 15 ਦਿਨਾਂ ਵਿਚ ਕਾਂਗਰਸ ਜਾਂ ਜੇਡੀਐਸ ਦੇ ਕੁਝ ਵਿਧਾਇਕਾਂ ਨੂੰ ਨਾਲ ਮਿਲਾ ਕਿ ਫਲੋਰ ਟੈਸਟ ਪਾਸ ਕਰ ਲਿਆ ਜਾਵੇਗਾ ਪਰ ਸੁਪਰੀਮ ਕੋਰਟ ਦੇ ਡੰਡੇ ਅੱਗੇ ਯੇਦਿਯੂਰੱਪਾ ਬੇਵਸ ਹੋ ਗਿਆ ਅਤੇ ਉਨ੍ਹਾਂ ਨੇ ਫਲੋਰ ਟੈਸਟ ਤੋਂ ਪਹਿਲਾਂ ਹੀ ਹਾਰ ਮੰਨਦਿਆਂ ਹੀ ਅਸਤੀਫਾ ਦੇ ਦਿੱਤਾ। ਇਸ ਤਰ੍ਹਾਂ ਹਾਈ ਕਮਾਂਡ ਦੀ ਜ਼ਿੱਦ ਨਾਲ ਭਾਜਪਾ ਦੀ ਪੂਰੇ ਦੇਸ਼ ਵਿਚ ਕਿਰਕਰੀ ਹੋ ਗਈ।