
ਦੇਸ਼ ਭਰ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਰੇਲ ਮੰਤਰਾਲੇ ਨੇ ਵੱਡਾ ਫੈਸਲਾ ਕੀਤਾ ਹੈ।
ਨਵੀਂ ਦਿੱਲੀ: ਦੇਸ਼ ਭਰ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਰੇਲ ਮੰਤਰਾਲੇ ਨੇ ਵੱਡਾ ਫੈਸਲਾ ਕੀਤਾ ਹੈ। ਹੁਣ 1 ਜੂਨ ਤੋਂ 200 ਹੋਰ ਟਰੇਨਾਂ ਟਾਇਮ ਤੈਅ ਕਰ ਕੇ ਚਲਾਈਆਂ ਜਾਣਗੀਆਂ।
Photo
ਇਹ ਸਾਰੀਆਂ ਟਰੇਨਾਂ ਨਾਨ-ਏਸੀ ਹੋਣਗੀਆਂ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਟਰੇਨਾਂ ਪਹਿਲਾਂ ਤੋਂ ਹੀ ਚੱਲ ਰਹੀਆਂ ਸਪੈਸ਼ਲ ਟਰੇਨਾਂ ਤੋਂ ਇਲਾਵਾ ਚੱਲਣਗੀਆਂ। ਰੇਲ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ 1 ਜੂਨ ਤੋਂ ਚੱਲਣ ਵਾਲੀਆਂ ਟਰੇਨਾਂ ਲਈ ਜਲਦ ਹੀ ਟਾਈਮ ਟੇਬਲ ਜਾਰੀ ਕੀਤਾ ਜਾਵੇਗਾ ਅਤੇ ਇਹਨਾਂ ਦਾ ਰੂਟ ਵੀ ਜਾਰੀ ਕੀਤਾ ਜਾਵੇਗਾ।
Photo
ਇਹਨਾਂ ਟਰੇਨਾਂ ਲਈ ਆਨਲਾਈਨ ਬੁਕਿੰਗ ਹੀ ਹੋਵੇਗੀ। ਫਿਲਹਾਲ ਰੇਲਵੇ ਸਟੇਸ਼ਨਾਂ 'ਤੇ ਬੁਕਿੰਗ ਕਾਂਊਟਰ ਨਹੀਂ ਖੁੱਲ੍ਹਣਗੇ। ਰੇਲ ਮੰਤਰਾਲੇ ਨੇ ਕਿਹਾ ਕਿ ਹੈ ਕਿ ਇਹਨਾਂ ਦੇ ਨਾਲ ਹੀ ਮਜ਼ਦੂਰਾਂ ਲਈ ਚਲਾਈਆਂ ਜਾ ਰਹੀਆਂ ਸਪੈਸ਼ਲ ਟਰੇਨਾਂ ਚੱਲਦੀਆਂ ਰਹਿਣਗੀਆਂ।
Photo
ਇਸ ਦੌਰਾਨ ਰੇਲ ਮੰਤਰੀ ਪਿਊਸ਼ ਗੋਇਲ ਨੇ ਕਈ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਜੋ ਪ੍ਰਵਾਸੀ ਮਜ਼ਦੂਰ ਹਾਲੇ ਵੀ ਰਸਤੇ ਵਿਚ ਹਨ ਜਾਂ ਪੈਦਲ ਜਾ ਰਹੇ, ਉਹਨਾਂ ਨੂੰ ਨਜ਼ਦੀਕੀ ਮੇਨ ਲਾਈਨ ਦੇ ਰੇਲਵੇ ਸਟੇਸ਼ਨ ਤੱਕ ਪਹੁੰਚਾਇਆ ਜਾਵੇ ਤਾਂ ਜੋ ਟਰੇਨਾਂ ਦੇ ਜ਼ਰੀਏ ਇਹ ਲੋਕ ਅਪਣੇ ਗ੍ਰਹਿ ਰਾਜ ਪਹੁੰਚ ਸਕਣ।
Piyush goyal
ਰੇਲਵੇ ਮੰਤਰਾਲੇ ਵੱਲੋਂ 1 ਮਈ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਲਈ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਬੀਤੇ 19 ਦਿਨਾਂ ਵਿਚ ਸਾਢੇ 21 ਲੱਖ ਤੋਂ ਜ਼ਿਆਦਾ ਯਾਤਰੀ ਇਹਨਾਂ ਟਰੇਨਾਂ ਵਿਚ ਸਫਰ ਕਰ ਚੁੱਕੇ ਹਨ।