
ਅਫ਼ਗ਼ਾਨਿਸਤਾਨ ਦੇ ਉੱਤਰੀ ਕੁੰਦੁਜ ਸੂਬੇ ਵਿਚ ਸੁਰੱਖਿਆ ਬਲਾਂ ਦੀ ਮੁਹਿੰਮ ਦੌਰਾਨ ਘੱਟ ਤੋਂ ਘੱਟ 40 ਅਤਿਵਾਦੀ ਮਾਰੇ ਗਏ ਤੇ 50 ਹੋਰ ਜ਼ਖ਼ਮੀ ਹੋ
ਕਾਬੁਲ, 19 ਮਈ: ਅਫ਼ਗ਼ਾਨਿਸਤਾਨ ਦੇ ਉੱਤਰੀ ਕੁੰਦੁਜ ਸੂਬੇ ਵਿਚ ਸੁਰੱਖਿਆ ਬਲਾਂ ਦੀ ਮੁਹਿੰਮ ਦੌਰਾਨ ਘੱਟ ਤੋਂ ਘੱਟ 40 ਅਤਿਵਾਦੀ ਮਾਰੇ ਗਏ ਤੇ 50 ਹੋਰ ਜ਼ਖ਼ਮੀ ਹੋ ਗਏ। ਰੱਖਿਆ ਮੰਤਰਾਲਾ ਦੇ ਉਪ ਬੁਲਾਰੇ ਫਵਾਦ ਅਮਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਉਨ੍ਹਾਂ ਦਸਿਆ ਕਿ ਸੋਮਵਾਰ ਨੂੰ ਤਾਲਿਬਾਨੀ ਅਤਿਵਾਦੀਆਂ ਨੇ ਕੁੰਦੁਜ ਸ਼ਹਿਰ ਉਤੇ ਹਮਲਾ ਕੀਤਾ। ਇਸ ਦੇ ਜਵਾਬ ਵਿਚ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ। ਇਸ ਤੋਂ ਪਹਿਲਾਂ ਰੀਪੋਰਟ ਵਿਚ ਕਿਹਾ ਗਿਆ ਸੀ ਕਿ ਮੁਕਾਬਲੇ ਦੌਰਾਨ ਘੱਟ ਤੋਂ ਘੱਟ 11 ਅਤਿਵਾਦੀ ਮਾਰੇ ਗਏ। ਸ਼੍ਰੀ ਅਮਾਨ ਨੇ ਟਵਿੱਟਰ ਉਤੇ ਕਿਹਾ ਕਿ ਅਫ਼ਗ਼ਾਨ ਸੁਰੱਖਿਆ ਅਤੇ ਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਦੌਰਾਨ ਘੱਟ ਤੋਂ ਘੱਟ 40 ਤਾਲਿਬਾਨੀ ਅਤਿਵਾਦੀ ਮਾਰੇ ਗਏ ਤੇ 50 ਹੋਰ ਜ਼ਖਮੀ ਹੋ ਗਏ। ਮਾਰੇ ਗਏ ਅਤਿਵਾਦੀਆਂ ਦੀਆਂ ਲਾਸ਼ਾਂ ਘਟਨਾ ਵਾਲੀ ਥਾਂ ਉਤੇ ਹੀ ਪਏ ਹੋਏ ਹਨ। ਪੂਰੇ ਕੁੰਦੁਜ ਸ਼ਹਿਰ ਵਿਚ ਵਿਆਪਕ ਪੈਮਾਨੇ ਉਤੇ ਅਫ਼ਗ਼ਾਨ ਬਲਾਂ ਨੂੰ ਤਾਇਨਾਤ ਕੀਤਾ ਹੈ। (ਪੀਟੀਆਈ)