
ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਨੇ ਜਾਰੀ ਕੀਤੀਆਂ ਹਦਾਇਤਾਂ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੇ ਨਾਲ ਹੀ ਟੈਸਟਿੰਗ ਵਿਚ ਵੀ ਵਾਧਾ ਹੋਇਆ ਹੈ। ਹਾਲਾਂਕਿ 130 ਕਰੋੜ ਦੀ ਅਬਾਦੀ ਵਾਲੇ ਦੇਸ਼ ਵਿਚ ਹੁਣ ਤੱਕ 32 ਕਰੋੜ ਟੈਸਟ ਹੀ ਕੀਤੇ ਜਾ ਸਕੇ ਹਨ। ਇਸ ਦੌਰਾਨ ਭਾਰਤ ਦੇ ਲੋਕਾਂ ਨੂੰ ਘਰ ਵਿਚ ਹੀ ਟੈਸਟਿੰਗ ਦੀ ਸਹੂਲਤ ਮਿਲਣ ਵਾਲੀ ਹੈ। ਦਰਅਸਲ ਹੋਮ ਟੈਸਟਿੰਗ ਲਈ ਰੈਪਿਡ ਐਂਟੀਜਨ ਕਿੱਟ ਨੂੰ ਹਰੀ ਝੰਡੀ ਮਿਲ ਚੁੱਕੀ ਹੈ।
Covid Test
ਇਸ ਦੇ ਨਾਲ ਹੀ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਨੇ ਇਸ ਸਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ। ਘਰ ਵਿਚ ਹੀ ਕੋਰੋਨਾ ਜਾਂਚ ਲਈ ਰੈਪਿਡ ਐਂਟੀਜਨ ਕਿੱਚ ਕੋਵਿਸੈਪਲ ਟੀਐਮ (CoviSelfTM) ਪੈਥੋਕੈਚ ਬਣਾਈ ਗਈ ਹੈ। ਇਸ ਨੂੰ ਪੁਣੇ ਸਥਿਤ ਮਾਈਲੈਬ ਡਿਸਕਵਰੀ ਸਲਿਊਸ਼ਨ ਨਾਂਅ ਦੀ ਕੰਪਨੀ ਨੇ ਤਿਆਰ ਕੀਤਾ ਹੈ।
You can self-test Covid at home
ਇਸ ਕਿੱਟ ਦੀ ਵਰਤੋਂ ਲਈ ਇਕ ਐਪ ਵੀ ਤਿਆਰ ਕੀਤੀ ਗਈ ਹੈ, ਜਿਸ ਜ਼ਰੀਏ ਇਸ ਦੀ ਵਰਤੋਂ ਦਾ ਤਰੀਕਾ ਜਾਣਿਆ ਜਾ ਸਕਦਾ ਹੈ। ਆਈਸੀਐਮਆਰ ਨੇ ਕਿਹਾ ਕਿ ਟੈਸਟ ਪੂਰਾ ਕਰਨ ਤੋਂ ਬਾਅਦ ਸਟ੍ਰਿਪ ਵਿਚ ਆਏ ਨਤੀਜਿਆਂ ਦੀ ਫੋਟੋ ਲੈ ਕੇ ਉਸ ਨੂੰ ਐਪ ਵਿਚ ਅਪਲੋਡ ਕਰੋ। ਇਸ ਨਾਲ ਇਹ ਡਾਟਾ ਕੇਂਦਰ ਦੇ ਸਰਵਰ ਵਿਚ ਸ਼ਾਮਲ ਹੋ ਜਾਵੇਗਾ ਅਤੇ ਆਈਸੀਐਮਆਰ ਦੇ ਕੋਵਿਡ ਜਾਂਚ ਪੋਰਟਲ ਉੱਤੇ ਵੀ ਜਾਣਕਾਰੀ ਪਹੁੰਚ ਜਾਵੇਗੀ। ਇਸ ਕਿੱਟ ਦੀ ਕੀਮਤ 250 ਰੁਪਏ ਹੋਵੇਗੀ।
Tweet
ਈਸੀਐਮਆਰ ਨੇ ਕਿਹਾ ਕਿ ਮਰੀਜ਼ ਦੀ ਜਾਣਕਾਰੀ ਗੁਪਤ ਰਹੇਗੀ। ਹਾਲਾਂਕਿ ਆਈਸੀਐਮਆਰ ਨੇ ਕਿਹਾ ਕਿ ਉਹੀ ਲੋਕ ਟੈਸਟ ਕਰਨ, ਜਿਨ੍ਹਾਂ ਨੂੰ ਲੱਛਣ ਦਿਖਾਈ ਦੇ ਰਹੇ ਹਨ। ਆਰਟੀਏ ਵਿਚ ਪਾਜ਼ੇਟਿਵ ਪਾਏ ਜਾਣ ਵਾਲੇ ਵਿਅਕਤੀ ਨੂੰ ਕੋਵਿਡ ਪਾਜ਼ੇਟਿਵ ਸਮਝਿਆ ਜਾਵੇਗਾ ਅਤੇ ਉਸ ਨੂੰ ਦੁਬਾਰਾ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ।