ਫਿਲੀਪੀਨਜ਼ ਦੀ ਕੁੜੀ ਨੂੰ ਹੋਇਆ ਬਿਹਾਰ ਦੇ ਮੁੰਡੇ ਨਾਲ ਪਿਆਰ, ਭਾਰਤ ਪਹੁੰਚ ਕਰਵਾਇਆ ਵਿਆਹ
Published : May 20, 2022, 7:29 pm IST
Updated : May 20, 2022, 7:29 pm IST
SHARE ARTICLE
Philippine girl fell in love with Bihar boy
Philippine girl fell in love with Bihar boy

ਵਿਆਹ 'ਚ ਸ਼ਾਮਲ ਹੋਣ ਲਈ ਸੈਂਕੜੇ ਲੋਕ ਪੁੱਜੇ

 

ਪਟਨਾ: ਕਿਹਾ ਜਾਂਦਾ ਹੈ ਕਿ ਜਿੱਥੇ ਵਿਆਹ ਹੋਣਾ ਹੁੰਦਾ ਹੈ, ਕਿਸਮਤ ਸਾਨੂੰ ਉੱਥੇ ਹੀ ਖਿੱਚ ਕੇ ਲੈ ਜਾਂਦੀ ਹੈ। ਬਿਹਾਰ ਦੇ ਗੋਪਾਲਗੰਜ ਦੇ ਨੌਜਵਾਨ ਨਾਲ ਗੋਰੀ ਸੱਤ ਸਮੁੰਦਰ ਪਾਰ ਕਰਕੇ ਵਿਆਹ  ਕਰਵਾਉਣ ਲਈ ਬਿਹਾਰ ਪਹੁੰਚੀ। ਜੀ ਹਾਂ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਬਿਹਾਰ ਦੇ ਗੋਪਾਲਗੰਜ ਦੇ ਇੱਕ ਪਿੰਡ ਵਿੱਚ ਇੱਕ ਫਿਲੀਪੀਨ ਦੀ ਕੁੜੀ ਵਿਆਹ ਕਰਨ ਆਈ ਸੀ। ਦੋਹਾਂ ਦੀ ਕਹਾਣੀ ਕਿਸੇ ਫਿਲਮੀ ਲਵ ਸਟੋਰੀ ਤੋਂ ਘੱਟ ਨਹੀਂ ਹੈ। ਜਿਵੇਂ ਹੀ ਵਿਦੇਸ਼ੀ ਲਾੜੀ ਇੱਥੇ ਪੁੱਜੀ ਤਾਂ ਪਿੰਡ ਵਾਸੀ ਇਕੱਠੇ ਹੋ ਗਏ।

 

Philippine girl fell in love with Bihar boyPhilippine girl fell in love with Bihar boyPhilippine girl fell in love with Bihar boy 

 

ਦੱਸਣਯੋਗ ਹੈ ਕਿ ਮੁਰਾਰ ਬਤਰਹਾ ਦੇ ਪਿੰਡ ਵਾਸੀਆਂ ਨੇ ਬੁੱਧਵਾਰ ਨੂੰ ਗੋਪਾਲਗੰਜ 'ਚ ਇਕ ਅਨੋਖਾ ਵਿਆਹ ਦੇਖਿਆ। ਸਥਾਨਕ ਨੌਜਵਾਨ ਨਾਲ ਪਿਆਰ ਕਰਨ ਵਾਲੀ ਲਾੜੀ ਜਦੋਂ ਫਿਲੀਪੀਨਜ਼ ਤੋਂ ਚੱਲ ਕੇ ਗੋਪਾਲਗੰਜ ਪਹੁੰਚੀ ਤਾਂ ਲੋਕ ਦੇਖਦੇ ਹੀ ਰਹਿ ਗਏ। ਮਾਮਲਾ ਗੋਪਾਲਗੰਜ ਜ਼ਿਲ੍ਹੇ ਦੇ ਫੁਲਵਾਰੀਆ ਥਾਣਾ ਖੇਤਰ ਦੇ ਮੁਰਾਰ ਬਤਰਹਾ ਪਿੰਡ ਦਾ ਹੈ। ਬੀਰੇਂਦਰ ਖਰਵਾਰ ਦੇ 28 ਸਾਲਾ ਪੁੱਤਰ ਧੀਰਜ ਖਰਵਾਰ ਦਾ ਵਿਆਹ ਬੁੱਧਵਾਰ ਰਾਤ ਫਿਲੀਪੀਨਜ਼ ਦੀ ਰਹਿਣ ਵਾਲੀ ਵੇਲਮਿੰਡਾ ਡੁਮਾਰਨ ਨਾਲ ਹੋਇਆ। ਪਿੰਡ ਦੇ ਲੋਕ ਇਸ ਵਿਆਹ ਦੇ ਗਵਾਹ ਬਣੇ। 

 

Philippine girl fell in love with Bihar boyPhilippine girl fell in love with Bihar boy

 

ਲਾੜਾ ਧੀਰਜ ਖਰਵਾਰ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰਨ ਤੋਂ ਬਾਅਦ ਨੌਕਰੀ ਲਈ ਕੁਵੈਤ ਗਿਆ ਸੀ। ਉੱਥੇ ਉਸਦੀ ਮੁਲਾਕਾਤ ਵੇਲਮਿੰਡਾ ਡੁਮਰਾਨ ਨਾਲ ਹੋਈ। ਹੌਲੀ-ਹੌਲੀ ਉਨ੍ਹਾਂ ਦੀ ਮੁਲਾਕਾਤ ਪਿਆਰ ਵਿੱਚ ਬਦਲ ਗਈ। ਜਦੋਂ ਧੀਰਜ ਨੇ ਆਪਣੇ ਪਿਆਰ ਨੂੰ ਵਿਆਹ ਦੇ ਰਿਸ਼ਤੇ ਵਿੱਚ ਬਦਲਣਾ ਚਾਹਿਆ ਤਾਂ ਵੇਲਮਿੰਡਾ ਮੰਨ ਗਈ। ਦੋਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਲਾੜੇ ਦੇ ਪਰਿਵਾਰਕ ਮੈਂਬਰਾਂ ਨੇ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਅਤੇ ਫਿਰ ਵਿਆਹ ਦੀ ਤਰੀਕ ਤੈਅ ਹੋ ਗਈ।

Philippine girl fell in love with Bihar boyPhilippine girl fell in love with Bihar boy

ਜਿਵੇਂ ਹੀ ਵਿਦੇਸ਼ੀ ਲਾੜੀ ਪਿੰਡ ਪਹੁੰਚੀ ਤਾਂ ਲੋਕ ਹੈਰਾਨ ਰਹਿ ਗਏ ਅਤੇ ਵਧਾਈ ਦੇਣ ਬੀਰੇਂਦਰ ਖਰਵਾਰ ਦੇ ਘਰ ਪਹੁੰਚੇ। ਪਰਿਵਾਰ ਸਮੇਤ ਪਿੰਡ ਦੇ ਲੋਕਾਂ ਨੇ ਲਾੜੀ ਨੂੰ ਬਹੁਤ ਪਸੰਦ ਦਿੱਤਾ। ਇਸਦੇ ਨਾਲ ਹੀ ਵਿਦੇਸ਼ੀ ਲਾੜੀ ਨੂੰ ਭਾਰਤੀ ਸੱਭਿਆਚਾਰ ਬਹੁਤ ਪਸੰਦ ਆਇਆ, ਜਿਸ ਕਾਰਨ ਉਸ ਨੇ ਭਾਰਤੀ ਸੰਸਕ੍ਰਿਤੀ ਅਨੁਸਾਰ ਵਿਆਹ ਕਰਨ ਦਾ ਫੈਸਲਾ ਕੀਤਾ। ਵਿਆਹ 'ਚ ਸ਼ਾਮਲ ਹੋਣ ਲਈ ਸੈਂਕੜੇ ਲੋਕ ਪੁੱਜੇ ਹੋਏ ਸਨ।

Philippine girl fell in love with Bihar boyPhilippine girl fell in love with Bihar boy

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement