
ਲੜਕੀ ਨੇ ਲਿਕਿਡ ਨਾਈਟ੍ਰੋਜਨ ਪਾਨ ਬੜੇ ਚਾਅ ਨਾਲ ਖਾਧਾ ਪਰ ਕੁਝ ਸਮੇਂ ਬਾਅਦ ਉਸ ਨੂੰ ਪੇਟ ਦਰਦ ਹੋਣ ਲੱਗਾ।
Liquid Nitrogen Pan Side Effects : ਲਿਕਿਡ ਨਾਈਟ੍ਰੋਜਨ ਪਾਨ ਖਾਣਾ ਆਪਣੇ ਆਪ ਵਿੱਚ ਕਾਫ਼ੀ ਮਜ਼ੇਦਾਰ ਅਨੁਭਵ ਹੁੰਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਲਿਕਿਡ ਨਾਈਟ੍ਰੋਜਨ ਪਾਨ ਖਾਣਾ ਪਸੰਦ ਕਰਦੇ ਹਨ। ਨਾ ਸਿਰਫ਼ ਵੱਡੇ ਬਲਕਿ ਬੱਚੇ ਵੀ ਇਸ ਪਾਨ ਦੇ ਸੌਂਕੀਨ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਨਾਈਟ੍ਰੋਜਨ ਪਾਨ ਦਾ ਸੇਵਨ ਕਰਨ ਨਾਲ ਇੱਕ ਲੜਕੀ ਦੇ ਪੇਟ ਵਿੱਚ ਛੇਕ ਹੋ ਗਿਆ ਹੈ।
ਦਰਅਸਲ, ਇਹ ਮਾਮਲਾ ਬੇਂਗਲੁਰੂ ਦਾ ਹੈ, ਜਿੱਥੇ ਇੱਕ 12 ਸਾਲ ਦੀ ਲੜਕੀ ਨੇ ਕਈ ਲੋਕਾਂ ਨੂੰ ਲਿਕਿਡ ਨਾਈਟ੍ਰੋਜਨ ਪਾਨ ਖਾਂਦੇ ਦੇਖਿਆ। ਉਤਸੁਕਤਾ ਦੇ ਕਾਰਨ ਉਸਨੇ ਵੀ ਇਹ ਪਾਨ ਖਾਣ ਦਾ ਫੈਸਲਾ ਕੀਤਾ। ਲੜਕੀ ਨੇ ਲਿਕਿਡ ਨਾਈਟ੍ਰੋਜਨ ਪਾਨ ਬੜੇ ਚਾਅ ਨਾਲ ਖਾਧਾ ਪਰ ਕੁਝ ਸਮੇਂ ਬਾਅਦ ਉਸ ਨੂੰ ਪੇਟ ਦਰਦ ਹੋਣ ਲੱਗਾ।
ਰਿਪੋਰਟ 'ਚ ਹੋਇਆ ਖੁਲਾਸਾ
ਪਰਿਵਾਰ ਵਾਲਿਆਂ ਨੇ ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ। ਜਦੋਂ ਡਾਕਟਰਾਂ ਨੇ ਬੱਚੀ ਦੇ ਪੇਟ ਦਾ ਟੈਸਟ ਕੀਤਾ ਤਾਂ ਰਿਪੋਰਟ ਹੈਰਾਨ ਕਰਨ ਵਾਲੀ ਸੀ। ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਲੜਕੀ ਦੇ ਪੇਟ ਵਿੱਚ ਇੱਕ ਛੇਕ ਹੋ ਗਿਆ , ਜਿਸਦੀ ਵਜ੍ਹਾ ਲਿਕਿਡ ਨਾਈਟ੍ਰੋਜਨ ਪਾਨ ਹੈ। ਲੜਕੀ ਦੇ ਅਨੁਸਾਰ ਮੈਂ ਸਿਰਫ ਉਹ ਸਮੋਕ ਵਾਲਾ ਪਾਨ ਖਾਧਾ ਸੀ ਕਿਉਂਕਿ ਉਹ ਦੇਖਣ 'ਚ ਬਹੁਤ ਦਿਲਚਸਪ ਲੱਗਿਆ ਸੀ ਅਤੇ ਮੇਰੇ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਉਸ ਪਾਨ ਦਾ ਅਨੰਦ ਲਿਆ ਸੀ ਪਰ ਜੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੋਈ ਤਾਂ ਮੈਨੂੰ ਇੰਨੀ ਵੱਡੀ ਸਮੱਸਿਆ ਦਾ ਸਾਹਮਣਾ ਕਿਉਂ ਕਰਨਾ ਪਿਆ?
ਹੁਣ ਸਰਜਰੀ ਕਰਨੀ ਪਵੇਗੀ
ਬੱਚੀ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਡਾਕਟਰਾਂ ਕੋਲ ਵੀ ਨਹੀਂ ਸੀ। ਬੱਚੀ ਨੂੰ ਬੈਂਗਲੁਰੂ ਦੇ ਨਾਰਾਇਣਾ ਮਲਟੀਸਪੈਸ਼ਲਿਟੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਬੱਚੀ ਦੀ ਸਰਜਰੀ ਦੀ ਸਲਾਹ ਦਿੱਤੀ ਹੈ। ਸਰਜੀਕਲ ਟੀਮ ਮੁਤਾਬਕ ਬੱਚੀ ਦੇ ਪੇਟ ਦਾ ਇੰਟਰਾ-ਓਪ ਓਜੀਡੋ ਸਕੋਪੀ ਅਤੇ ਸਲੀਵ ਗੈਸਟ੍ਰੋਕਟੋਮੀ ਟੈਸਟ ਕੀਤੇ ਗਏ, ਜਿਸ ਤੋਂ ਉਸ ਦੇ ਪੇਟ 'ਚ ਛੇਕ ਦਾ ਖੁਲਾਸਾ ਹੋਇਆ। ਹੁਣ ਸਰਜਰੀ ਦੀ ਮਦਦ ਨਾਲ ਹੀ ਬੱਚੀ ਨੂੰ ਬਚਾਇਆ ਜਾ ਸਕਦਾ ਹੈ, ਨਹੀਂ ਤਾਂ ਉਸ ਦੇ ਪੇਟ 'ਚ ਸੁਰਾਖ ਵਧ ਸਕਦਾ ਹੈ।
ਕੀ ਹੈ ਲਿਕਿਡ ਨਾਈਟ੍ਰੋਜਨ ਪਾਨ ?
ਨਾਈਟ੍ਰੋਜਨ ਇਕ ਕਿਸਮ ਦੀ ਗੈਸ ਹੁੰਦੀ ਹੈ, ਜਿਸ ਨੂੰ ਲਿਕਿਡ ਯਾਨੀ ਤਰਲ ਪਦਾਰਥ 'ਚ ਬਦਲ ਕੇ 20 ਡਿਗਰੀ ਸੈਲਸੀਅਸ 'ਤੇ ਰੱਖਿਆ ਜਾਂਦਾ ਹੈ। ਇਸ ਕਾਰਨ ਲਿਕਿਡ ਨਾਈਟ੍ਰੋਜਨ ਵਿੱਚ ਤੇਜ਼ੀ ਨਾਲ ਭਾਫ਼ ਬਣਨ ਲੱਗਦੀ ਹੈ ਅਤੇ ਇਸ ਵਿੱਚੋਂ ਧੂੰਆਂ ਨਿਕਲਦਾ ਹੈ। ਇਸ ਤਰਲ ਨਾਈਟ੍ਰੋਜਨ ਗੈਸ ਨੂੰ ਪਾਨ ਉੱਤੇ ਡੋਲ੍ਹਿਆ ਜਾਂਦਾ ਹੈ। ਹਾਲਾਂਕਿ ਇਸ 'ਚ ਮੌਜੂਦ ਕੈਮੀਕਲ ਨਾ ਸਿਰਫ ਚਮੜੀ ਸਗੋਂ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਲਿਕਿਡ ਨਾਈਟ੍ਰੋਜਨ ਦਾ ਧੂਆਂ ਸੁਘਣ ਨਾਲ ਸਾਹ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਸਰੀਰ ਵਿੱਚ ਟਿਸ਼ੂਆਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।