ਸਰਕਾਰ ਵਲੋਂ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਉਜਾੜਾ ਘੱਟ ਗਿਣਤੀਆਂ ’ਤੇ ਸਿੱਧਾ ਹਮਲਾ
Published : Jun 20, 2020, 9:09 am IST
Updated : Jun 20, 2020, 9:09 am IST
SHARE ARTICLE
File Photo
File Photo

ਕਿਹਾ, ਯੂ.ਪੀ ਪੁਲਿਸ ਵਲੋਂ ਜਬਰੀ ਕਿਸਾਨਾਂ ਦੇ ਘਰਾਂ ’ਤੇ ਬੁਲਡੋਜਰ ਚਲਾਉਣਾ ਬਰਦਾਸ਼ਤਯੋਗ ਨਹੀਂ

ਨਵੀਂ ਦਿੱਲੀ, 19 ਜੂਨ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਜਥੇਦਾਰ ਸੰਸਾਰ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ (ਯੂ.ਪੀ) ਵਿਚ ਵਸਦੇ ਕਿਸਾਨਾਂ ਦਾ ਇਕ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਉਥੋਂ ਦੀ ਯੋਗੀ ਸਰਕਾਰ ਵਲੋਂ ਕੀਤਾ ਜਾ ਰਿਹਾ ਸਿੱਖਾਂ ਉਜਾੜਾ ਘੱਟ ਗਿਣਤੀ ਫ਼ਿਰਕੇ ਦੇ ਲੋਕਾਂ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਭਾਰਤੀ ਜਨਤਾ ਪਾਰਟੀ (ਬੇ.ਜੀ.ਪੀ) ਦੀ ਸਰਕਾਰ ਕੇਂਦਰ ਵਿਚ ਆਈ ਹੈ, ਉਸ ਦਿਨ ਤੋਂ ਲੈ ਕੇ ਘੱਟ ਗਿਣਤੀ ਲੋਕਾਂ ਉਤੇ ਹਮਲਿਆਂ ਨੇ ਤੇਜੀ ਫੜ ਲਈ ਹੈ।

ਜਥੇਦਾਰ  ਸੰਸਾਰ ਸਿੰਘ ਨੇ ਕਿਹਾ ਕਿ ਆਰ.ਐਸ.ਐਸ ਦੇ ਇਸ਼ਾਰੇ ’ਤੇ ਭਾਜਪਾ ਸਰਕਾਰ ਨੇ ਪਹਿਲਾਂ ਗੁਜਰਾਤ ਅਤੇ ਮਹਾਂਰਾਸ਼ਟਰ ਤੇ ਹੁਣ ਉਤਰ ਪ੍ਰਦੇਸ਼ ਵਿਚ ਖੇਤੀ ਦਾ ਕਾਰੋਬਾਰ ਕਰਨ ਵਾਲੇ ਕਿਸਾਨਾਂ ਨੂੰ ਯੂ.ਪੀ ਪੁਲਿਸ ਤੇ ਮੁੱਖ ਮੰਤਰੀ ਯੋਗੀ ਦੇ ਗੁੰਡਿਆਂ ਵਲੋਂ ਜ਼ੋਰ-ਜਬਰਦਸਤੀ ਨਾਲ ਕਿਸਾਨਾਂ ਦੇ ਘਰਾਂ ਉਪਰ ਬੁਲਡੋਜਰ ਚਲਾਏ ਜਾ ਰਹੇ ਹਨ ਜੋ ਸਰਾਸਰ ਗਲਤ ਅਤੇੇ ਬਰਦਾਸਤਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਪਾਰਟੀ ਨੰਹੂ-ਮਾਸ ਦਾ ਰਿਸ਼ਤਾ ਰਖਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਜਿਸ ਨੇ ਹਮੇਸ਼ ਕਿਸਾਨੀ ਮੁੱਦਿਆਂ ਉਤੇ ਅਪਣੀ ਰਾਜਨੀਤੀ ਕੀਤੀ ਹੈ

File PhotoFile Photo

, ਉਹ ਇਸ ਮੁੱਦੇ ’ਤੇ ਚੁਪੀ ਧਾਰ ਕੇ ਬੈਠੀ ਹੈ ਅਤੇ ਨਾ ਹੀ ਕਿਸੇ ਅਕਾਲੀ ਆਗੂ ਨੇ ਇਸ ਬਾਰੇ ਕੋਈ ਬਿਆਨ ਦਿਤਾ ਹੈ। ਜਥੇਦਾਰ ਸੰਸਾਰ ਸਿੰਘ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੇ ਅਪਣੇ ਹੱਥੀਂ ਮਾਰੂ ਤੇ ਬੰਜਰ ਜ਼ਮੀਨਾਂ ਨੂੰ ਅਬਾਦ ਤੇ ਵਾਹੀਯੋਗ ਬਣਾ ਕੇ ਦੇਸ਼ ਦੀ ਤਰੱਕੀ ਵਿਚ ਅਪਣਾ ਅਹਿਮ ਯੋਗਦਾਨ ਪਾਇਆ ਹੈ ਪਰ ਜਦੋਂ ਉਹ ਬੰਜਰ ਜਮੀਨਾਂ ਅਬਾਦ ਹੋ ਗਈਆਂ ਤਾਂ ਹੁਣ ਭੂ-ਮਾਫ਼ੀਆ ਅਤੇ ਸਰਕਾਰਾਂ ਰਲ-ਮਿਲ ਕੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੜੱਪਣਾ ਚਾਹੁੰਦੀਆਂ ਹਨ, ਜਿਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰਾਂ ਇਸ ਮਸਲੇ ਨੂੰ ਪੂਰੀ ਗੰਭੀਰਤਾ ਨਾਲ ਲੈਣ ਅਤੇ ਸਿੱਖਾਂ ਦੀ ਜਾਨ ਮਾਲ ਦੀ ਸੁਰੱਖ਼ਿਆ ਨੂੰ ਯਕੀਨੀ ਬਣਾਉਣ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM
Advertisement