
ਨਿਤਸ਼ਾ ਨੂੰ ਆਧੁਨਿਕ ਹਥਿਆਰਾਂ ਦਾ ਇਸਤੇਮਾਲ ਕਰਨ ਅਤੇ ਯੁੱਧ ਦੌਰਾਨ ਮੈਦਾਨ ਵਿਚ ਕਿ੍ਰਆਕਲਾਪਾਂ ਨੂੰ ਅੰਜਾਮ ਦੇਣ ਦੀ ਸਿਖਲਾਈ ਮਿਲੀ ਹੋਈ ਹੈ।
ਨਵੀਂ ਦਿੱਲੀ : ਇਜ਼ਰਾਈਲ ਵਿਚ ਜਿਥੇ ਹਮਾਸ ਦੇ ਅਤਿਵਾਦੀਆਂ ਦੇ ਵਿਰੁਧ ਜੰਗ ਜਾਰੀ ਹੈ ਉਥੇ ਹੀ ਭਾਰਤੀ ਮੂਲ ਦੀ 20 ਸਾਲਾ ਨਿਤਸ਼ਾ ਵੀ ਇਸ ਲੜਾਈ ਦਾ ਹਿੱਸਾ ਹੈ। ਤੇਲ ਅਵੀਵ ਵਿਚ ਵਸੀ ਨਿਤਸ਼ਾ (Nitsha Muliyasha) ਇਜ਼ਰਾਈਲ ਸੈਨਾ ਵਿਚ ਭਰਤੀ ਹੋਣ ਵਾਲੀ ਪਹਿਲੀ ਗੁਜਰਾਤੀ ਲੜਕੀ (Gujrat Nitisha) ਹੈ। ਉਨ੍ਹਾਂ ਦੇ ਪਿਤਾ ਜੀਵਾਭਾਈ ਨੇ ਦਸਿਆ ਕਿ ਇਹ ਸੱਭ ਇਜ਼ਰਾਈਲੀ ਸਿਖਿਆ ਪ੍ਰਣਾਲੀ ਦੀ ਬਦੌਲਤ ਸੰਭਵ ਹੋਇਆ ਹੈ।
Nitisha, a 20-year-old girl from Gujarat, enlisted in the Israeli army
ਨਿਤਸ਼ਾ ਦੇ ਪਿਤਾ ਨੇ ਦਸਿਆ ਕਿ ਸਕੂਲੀ ਸਿਖਿਆ ਦੌਰਾਨ ਬੱਚਿਆਂ ਦੇ ਰੁਝਾਨ ਜਾਂਚਣ ਲਈ ਇਥੇ ਕਈ ਪ੍ਰੀਖਣ ਹੁੰਦੇ ਹਨ, ਉਨ੍ਹਾਂ ਨੂੰ ਉਚਿਤ ਪਾਠਕ੍ਰਮ ਅਤੇ ਕਰੀਅਰ ਚੁਣਨ ਵਿਚ ਸਹੂਲਤ ਹੁੰਦੀ ਹੈ। ਰੀਪੋਰਟ ਮੁਤਾਬਕ ਨਿਤਸ਼ਾ ਨੂੰ ਆਧੁਨਿਕ ਹਥਿਆਰਾਂ ਦਾ ਇਸਤੇਮਾਲ ਕਰਨ ਅਤੇ ਯੁੱਧ ਦੌਰਾਨ ਮੈਦਾਨ ਵਿਚ ਕਿ੍ਰਆਕਲਾਪਾਂ ਨੂੰ ਅੰਜਾਮ ਦੇਣ ਦੀ ਸਿਖਲਾਈ ਮਿਲੀ ਹੋਈ ਹੈ।
ਉਨ੍ਹਾਂ ਦੇ ਪਿਤਾ ਨੇ ਦਸਿਆ ਕਿ ਦੋ ਸਾਲ ਚਾਰ ਮਹੀਨੇ ਦੀ ਟਰੇਨਿੰਗ ਪੂਰੀ ਹੋਣ ਤੋਂ ਬਾਅਦ ਫ਼ੌਜੀਆਂ ਨੂੰ ਪੰਜ ਸਾਲ ਜਾਂ ਦਸ ਸਾਲ ਦਾ ਐਗਰੀਮੈਂਟ ਸਾਈਨ ਕਰਾਇਆ ਜਾਂਦਾ ਹੈ। ਇਸ ਤਹਿਤ ਉਹ ਮੈਰਿਟ ਦੇ ਆਧਾਰ ’ਤੇ ਅਪਣੀ ਪਸੰਦ ਦਾ ਕੋਈ ਵੀ ਕੋਰਸ, ਇੰਜੀਨੀਅਰਿੰਗ, ਮੈਡੀਸਿਨ ਜਾਂ ਹੋਰ ਚੁਣ ਸਕਦੇ ਹਨ। ਇਜ਼ਰਾਈਲੀ ਸੈਨਾ ਨੇ ਉਨ੍ਹਾਂ ਦੀ ਸਿਖਿਆ ਅਤੇ ਸਾਰਾ ਖਰਚ ਚੁੱਕਿਆ।
Nitisha, a 20-year-old girl from Gujarat, enlisted in the Israeli army
ਜੀਵਾਭਾਈ ਨੇ ਦਸਿਆ ਕਿ ਉਨ੍ਹਾਂ ਦੀ ਧੀ ਦੋ ਸਾਲ ਵਿਚ ਲਿਬਨਾਨ, ਸੀਰੀਆ, ਜੌਰਡਨ ਅਤੇ ਮਿਸਰ ਸਰਹੱਦ ’ਤੇ ਵੀ ਤੈਨਾਤ ਰਹਿ ਚੁੱਕੀ ਹੈ। ਜੀਵਾਭਾਈ ਨੇ ਦਸਿਆ ਕਿ ਨਿਤਸ਼ਾ ਦੀ ਛੋਟੀ ਭੈਣ ਰੀਆ ਨੇ ਇਸੇ ਸਾਲ 12ਵੀਂ ਪਾਸ ਕਰਨ ਤੋਂ ਬਾਅਦ ਆਰਮੀ ਜੁਆਇਨ ਕੀਤੀ ਹੈ। ਉਸ ਦੀ ਟਰੇਨਿੰਗ ਅਜੇ ਚਲ ਰਹੀ ਹੈ।