
ਵਿਆਹ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਕਾਫੀ ਵਾਇਰਲ
ਨਵੀਂ ਦਿੱਲੀ: ਚਾਟ ਪ੍ਰਤੀ ਕੁੜੀਆਂ ਦੀ ਦੀਵਨਗੀ ਤੋਂ ਹਰ ਕੋਈ ਵਾਕਫ ਹੈ। ਕੁੜੀਆਂ ਨੂੰ ਮੁੰਡਿਆਂ ਨਾਲੋਂ ਜਿਆਦਾ ਚਟਪਟੀਆਂ ਚੀਜ਼ਾਂ ਪਸੰਦ ਹੁੰਦੀਆਂ ਹਨ ਤੇ ਉਹਨਾਂ ਨੂੰ ਚਾਟ ਜਿਥੇ ਵੀ ਦਿਸ ਜਾਵੇ ਉਹ ਉਥੇ ਹੀ ਖਾਣ ਲੱਗ ਜਾਂਦੀਆਂ ਹਨ।
The bride
ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਲਾੜੀ ( The bride) ਆਪਣੇ ਹੀ ਵਿਆਹ 'ਚ ਵਿਆਹ ਦੀਆਂ ਰਸਮਾਂ ਨੂੰ ਪਿੱਛੇ ਛੱਡ ਗੋਲਗੱਪਿਆਂ ਦਾ ਅਨੰਦ ਲੈ ਰਹੀ ਹੈ।
The bride
ਇਹ ਵੀ ਪੜ੍ਹੋ: ਜਲੰਧਰ 'ਚ ਵਾਪਰਿਆ ਦਰਦਨਾਕ ਹਾਦਸਾ, ਉਜੜੀਆ ਖੁਸ਼ੀਆਂ, ਮਾਂ-ਧੀ ਦੀ ਕਰੰਟ ਲੱਗਣ ਨਾਲ ਹੋਈ ਮੌਤ
ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਲਾੜੀ ( The bride) ਸਟੇਜ 'ਤੇ ਬੈਠੀ ਗੋਲਗੱਪੇ ਖਾ ਰਹੀ ਹੈ। ਇੱਕ ਆਦਮੀ ਨੇ ਹੱਥ ਵਿੱਚ ਗੋਲਗੱਪਾ ਦਾ ਕਟੋਰਾ ਫੜਿਆ ਹੋਇਆ ਹੈ ਅਤੇ ਦੁਲਹਨ ਕਟੋਰੋ ਵਿਚੋਂ ਗੋਲ ਗੱਪੇ ਚੁੱਕ ਕੇ ਖਾ ਰਹੀ ਹੈ।
ਹੁਣ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਲਾੜੀ ( The bride) ਚਾਟ ਦਾ ਅਨੰਦ ਲੈ ਰਹੀ ਹੈ ਪਰ ਲਾੜਾ ਕਿੱਥੇ ਹੈ। ਵਿਆਹ ਦੀ ਵੀਡੀਓ ਨਾਲ ਸਾਂਝੇ ਕੀਤੇ ਗਏ ਕੈਪਸ਼ਨ ਦੇ ਅਨੁਸਾਰ, ਲਾੜਾ ਆਪਣੀ ਪੂਜਾ ਵਿੱਚ ਰੁੱਝਿਆ ਹੋਇਆ ਸੀ ਅਤੇ ਇਸ ਲਈ ਲਾੜੀ ਨੇ ਆਪਣੇ ਮਨਪਸੰਦ ਗੋਲਗੱਪਾਂ ਦਾ ਆਨੰਦ ਲੈਣਾ ਸ਼ੁਰੂ ਕਰ ਦਿੱਤਾ।
ਵਿਆਹ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਦੁਬਈ ਨੇ ਯਾਤਰਾ ਪਾਬੰਦੀਆਂ ਵਿਚ ਦਿੱਤੀ ਢਿੱਲ, ਭਾਰਤ ਸਮੇਤ ਹੋਰ ਦੇਸ਼ਾਂ ਦੇ ਲੋਕ ਕਰ ਸਕਣਗੇ ਯਾਤਰਾ